ਡੀ.ਜੇ ਤੇ ਵੱਜਦੇ ਗੀਤ ਸਟੇਜ ਤੇ ਅਖਾੜਿਆ ਦਾ ਸਿੰਗਾਰ ਕਦੇ ਨਹੀ ਬਣਦੇ ਅਤੇ ਹੋਲੀ ਹੋਲੀ ਓਨਾ ਗੀਤਾਂ ਦਾ ਰੰਗ ਲੋਕ ਮਨਾਂ ਤੋ ਲਹਿ ਜਾਂਦਾ ਹੈ ।

ਪਰ ਅੱਜ ਵੀ ਅਜਿਹੇ ਲੋਕ ਗਾਇਕ, ਦੋਗਾਣਾ ਜੋੜੀਆਂ ਹਨ , ਜੋ ਆਪਣੀ ਹਿੱਕ ਦੇ ਜੋਰ ਤੇ ਗਾਉਂਦੇ ਹਨ।

ਅਜਿਹੀ ਹੀ ਇਕ ਪ੍ਰਸਿੱਧ ਦੋਗਾਣਾ ਜੋੜੀ ਹੈ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਦੀ ।

ਜੋ ਬਹੁਤ ਸਾਰੇ ਮੇਲਿਆਂ ਤੇ ਅਖਾੜਿਆ ਦਾ ਸਿੰਗਾਰ ਬਣਦੀ ਹੈ ।

ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਸਰੋਤੇ , ਓਨਾਂ ਦੇ ਗੀਤਾਂ ਨੂੰ ਮਣਾਂ ਮੂੰਹੀ ਪਿਆਰ ਮੁਹੱਬਤ ਦਿੰਦੇ ਨੇ ।

ਜੇਕਰ ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਜੀ ਬਾਰੇ ਗੱਲ ਕਰੀਏ ਤਾਂ ਓਨਾ ਦਾ ਪੂਰਾ ਨਾਮ ਹਰਇੰਦਰ ਸਿੰਘ ਸੰਧੂ ਹੈ, ਪਰ ਗਾਇਕੀ ਲਾਈਨ ਨੇ ਓਨਾਂ ਨੂੰ ਹਰਿੰਦਰ ਸੰਧੂ ਨਾਮ ਦਿੱਤਾ ।

ਇਹ ਪਿੰਡ ‘ਵੀਰੇਵਾਲਾ’ ਨੇੜੇ ਸਾਦਿਕ ਫ਼ਰੀਦਕੋਟ ਦੇ ਜੰਮਪਲ ਹਨ।

ਬਚਪਨ ਤੋ ਹੀ ਹਰਿੰਦਰ ਸੰਧੂ ਜੀ ਗਾਇਕੀ ਦਾ ਸ਼ੌਕ ਸੀ , ਛੋਟੇ ਹੁੰਦਿਆ ਬਾਲ ਸਭਾਵਾਂ ਵਿਚ ਗਾਉਣ ਲੱਗੇ ।

ਏਨਾ ਦੇ ਪਰਿਵਾਰ ਵਿਚ ਕੋਈ ਵੀ ਗਾਇਕੀ ਦੇ ਨੇੜ ਤੇੜ ਨਹੀ ਸੀ ।

ਮਾਤਾ ਪਿਤਾ ਦੋਨੋ ਅਧਿਆਪਕ ਸਨ ।

ਪਰ ਹਰਿੰਦਰ ਸੰਧੂ ਜੀ ਤੇ ਗਾਇਕੀ ਦਾ ਜਨੂੰਨ ਸਵਾਰ ਸੀ ।

ਇਸ ਲਈ ਓਹ ਗਾਇਕੀ ਦੀਆਂ ਬਰੀਕੀਆਂ ਸਿੱਖਣ ਲਈ, ਪਿੰਡ ਵੀਰੇਵਾਲਾ ਤੋ 13 ਕਿਲੋਮੀਟਰ ਦੂਰ ਸਾਈਕਲ ਤੇ ਜਾਇਆ ਕਰਦੇ ਸਨ।

1986 ਵਿਚ ਹਰਿੰਦਰ ਸੰਧੂ ਜੀ ਦਾ ਪਲੇਠਾ ਗੀਤ, ‘ਤੇਰੀ ਸਾਦਗੀ’ ਪ੍ਰਿੰਸੀਪਲ ਮੇਹਰ ਸਿੰਘ ਲਿਖਿਆ ਗੀਤ ਗਾਇਆ।

ਪਰ ਅਸਲ ਵਿਚ ‘ਆਪਣੇ ਬੇਗਾਨਿਆ ਦਾ’ ਸੁਪਰਹਿੱਟ ਗੀਤ ਨੇ ‘ਹਰਿੰਦਰ ਸੰਧੂ ਜੀ’ ਦੀ ਪਛਾਣ ਪੂਰੀ ਦੁਨੀਆ ਵਿਚ ਬਣਾਈ।

ਉਸ ਤੋ ਬਾਅਦ ਬਹੁਤ ਸਾਰੇ ਗੀਤ ਆਏ ।

‘ਫੋਨ’ ਨੂੰ ਸਰੋਤਿਆ ਵੱਲੋ ਬੇਹੱਦ ਪਿਆਰ ਦਿੱਤਾ , ਇਸ ਦੇ ਫਿਲਮਾਂਕਣ ਵਿਚ ਪ੍ਰਸਿੱਧ ਕਮੇਡੀਅਨ ਜਸਵਿੰਦਰ ਭੱਲਾ ਜੀ , ਹਰਬੀ ਸੰਘਾ ਤੇ ਪ੍ਰਸਿੱਧ ਮੰਚ ਸੰਚਾਲਕ ਜਸਬੀਰ ਜੱਸੀ ਜੀ ਨੇ ਅਦਾਕਾਰੀ ਕੀਤੀ , ਇਹ ਗੀਤ ਚਰਚਿਤ ਗੀਤਕਾਰ ਅਲਬੇਲ ਬਰਾੜ ਵੱਲੋ ਲਿਖਿਆ ਗਿਆ, ਜੋ ਗੋਇਲ ਮਿਊਜ਼ਿਕ ਕੰਪਨੀ ਨੇ ਰੀਲੀਜ਼ ਕੀਤਾ ਤੇ ਬਹੁਤ ਸਾਰੇ ਗੀਤ ‘ਹਰਿੰਦਰ ਸੰਧੂ ਜੀ’ ਦੇ ਖੁਦ ਲਿਖੇ ਹਨ , ਹੁਣ ਤੱਕ ਓਨਾ ਦੀਆਂ 10 ਦੇ ਕਰੀਬ ਟੇਪਾਂ ਤੇ 250 ਸੌ ਦੇ ਕਰੀਬ ਸਿੰਗਲ ਟਰੈਕ , ਦੋਗਾਣੇ ਤੇ ਲੋਕ ਤੱਥ ਆ ਚੁੱਕੇ ਹਨ।

ਇਸ ਤੋ ਇਲਾਵਾ ਪੰਜਾਬੀ ਟੈਲੀਫਿਲਮ ‘ਨੌਕਰ ਵਹੁਟੀ ਦਾ’ ਵਿਚ ਬਾ ਕਮਾਲ ਅਦਾਕਾਰੀ ਕੀਤੀ ਨਾਲ ਚਰਚਿਤ ਅਦਾਕਾਰਾ ਮਨਜੀਤ ਮਨੀ ਜੀ , ਏਨਾ ਦੇ ਨਾਲ ਫਿਲਮ ‘ਚ ਪ੍ਰਸਿੱਧ ਕਮੇਡੀਅਨ ਸਰੂਪ ਪਰਿੰਦਾ ਜੀ ( ਅਤਰੋ) , ਗੁਰਦੇਵ ਢਿੱਲੋ ( ਭਜਨਾ ਅਮਲੀ) ਤੇ ਜਸਬੀਰ ਜੱਸੀ ਮੰਚ ਸੰਚਾਲਕ ਅਦਾਕਾਰੀ ਆਦਿ ਨੇ ਕੀਤੀ , ਇਹ ਫਿਲਮ ਗੋਇਲ ਮਿਊਜ਼ਿਕ ਕੰਪਨੀ ਨੇ ਰੀਲੀਜ਼ ਕੀਤੀ । ਇਸ ਲਈ ਦਿਨ-ਰਾਤ ਇਕ ਕਰਕੇ ਸੂਖਮ ਸੋਚ ਦੇ ਮਾਲਕ ਪ੍ਰਸਿੱਧ ਲੇਖਕ, ਡਾਇਰੈਕਟਰ ਤੇ ਪ੍ਰੋਡਿਊਸਰ ‘ਰਾਜ ਧਾਲੀਵਾਲ ਜੀ’ ਫਿਲਮ ਜਗਤ ‘ਚ ਆਪਣਾ ਨਿਵੇਕਲਾ ਸਥਾਨ ਹਾਸਲ ਕੀਤਾ ।

ਇਹ ਫਿਲਮ ਨਸ਼ਿਆਂ ਖਿਲਾਫ, ਨੌਜਵਾਨ ਪੀੜ੍ਹੀ ਨੂੰ ਦੂਰ ਰਹਿਣ ਦਾ ਸੰਦੇਸ਼ ਦਿੰਦੀ ਹੈ ।

ਅੱਜ ਕੱਲ੍ਹ ਸਭ ਤੋ ਵੱਧ ਸਰੋਤਿਆ ਦੀ ਪਸੰਦ ਬਣੇ ਨਵੇ ਗੀਤ, ‘ਜਮੈਟੋ ਵਾਲਾ ਬਾਈ’ , ‘ਚੰਗਾ ਸਮਾਂ’ ਤੇ ਓਨਾਂ ਦਾ ਆਪਣਾ ਲਿਖਿਆ ਗੀਤ ‘ਥਾਰ’ ਜਿਸ ਨੂੰ ਸੰਗੀਤ ਨਾਲ ਸਿੰਗਾਰਿਆਂ , ਪ੍ਰਸਿੱਧ ਸੰਗੀਤਕਾਰ ‘ਚਰਨਜੀਤ ਅਹੂਜਾ ਜੀ’ ਨੇ ਦਿੱਤਾ । ਜੋ ਕਿ ਸਰੋਤਿਆ ਦੀ ਪਹਿਲੀ ਪਸੰਦ ਬਣ ਚੁੱਕਾ ਹੈ ।

ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਜੀ ਅਧਿਆਪਕ ਦੀ ਨੌਕਰੀ ਕਰਦੇ ਸਨ, ਪਰ ਗਾਇਕੀ ਕਰਕੇ ,ਓਨਾ ਨੂੰ ਨੌਕਰੀ ਛੱਡਣੀ ਪਈ।ਪਰ ਜਿੰਨਾ ਚਿਰ ਨੌਕਰੀ ਕੀਤੀ ,ਈਮਾਨਦਾਰੀ ਨਾਲ ਕੀਤੀ ।

ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਜੀ ਦੂਸਰੇ ਗਾਇਕਾਂ ਵਾਂਗ ਕੋਈ ਗੀਤਾਂ ਦਾ ਰਜਿਸਟਰ ਨਹੀ ਲਾਇਆ ਓਹਨਾਂ ਨੂੰ ਸਭ ਗੀਤ ਯਾਦ ਹੁੰਦੇ ਹਨ ।

ਉਹ ਆਪਣੇ ਨਾਲ ਕੰਮ ਕਰਨ ਵਾਲੇ , ਸੰਗੀਤਕਾਰ, ਗੀਤਕਾਰ ਤੇ ਮੰਚ ਸੰਚਾਲਕ ਸਾਥੀਆ ਦਾ ਪੂਰਾ ਧਿਆਨ ਰੱਖਿਆ ਕਰਦੇ ਹਨ, ਔਖੀ ਘੜੀ ਵਿੱਚ ਸਭ ਦੇ ਨਾਲ ਖੜਦੇ ਤੇ ਓਨਾ ਦਾ ਬਣਦਾ ਮਾਣ ਸਤਿਕਾਰ ਦਿੰਦੇ ਹਨ ।

ਹਰ ‘ਸੰਧੂ ਸਾਹਿਬ ਜੀ’ ਨਾਲ ਖੁਸ਼ੀ ਖੁਸ਼ੀ ਕੰਮ ਕਰਦਾ ਹੈ ।

ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਜੀ ਨੂੰ ਵਿਸੇਸ਼ ਮਹਿਮਾਨ ਵਜੋ ਸਾਹਿਤਕ ਤੇ ਸਮਾਜਸੇਵੀ ਸਮਾਗਮਾਂ ਵਿਚ ਫ਼ਰੀਦਕੋਟ ਵਾਸੀਆ ਵੱਲੋ ਬੁਲਾ ਮਾਣ ਬਖਸ਼ਿਆ ਜਾਦਾ ਹੈ ।

ਪ੍ਰਸਿੱਧ ਲੋਕ ਗਾਇਕ ਹਰਿੰਦਰ ਸੰਧੂ ਜੀ ਦਾ ਆਸ਼ੀਆਨਾ , ਅੱਜ ਕੱਲ੍ਹ ਨਿਊ ਕੈਟ ਰੋੜ ਗਲੀ ਨੰਬਰ ਤਿੰਨ ਫ਼ਰੀਦਕੋਟ ਵਿਚ ਹੈ ।

ਪਰਮਾਤਮਾ ‘ਸੰਧੂ ਸਾਹਿਬ ਜੀ’ ਦੇ ਗੀਤਾਂ ਦੀ ਉਮਰ ਦਰਾਜ ਕਰੇ । ਓਹ ਹਮੇਸ਼ਾਂ ਲੋਕ ਮਨਾਂ ਤੇ ਰਾਜ ਕਰਦੇ ਰਹਿਣ।

Posted By SonyGoyal

Leave a Reply

Your email address will not be published. Required fields are marked *