ਯੂਨੀਵਿਸਿਨ ਨਿਊਜ਼ ਇੰਡੀਆ

ਪਤਾਰਾ/ਜਲੰਧਰ ਕੈਂਟ : ਦੀਪ ਨਗਰ ਜਲੰਧਰ ਕੈਂਟ ਵਿਖੇ ਭਾਜਪਾ ਮੰਡਲ ਨੰਬਰ 14 ਵੱਲੋਂ ਆਮ ਆਦਮੀ ਪਾਰਟੀ ਤੇ ਨਗਰ ਨਿਗਮ ਦੀ ਮਾੜੀ ਵਿਵਸਥਾ ਤੇ ਇਸ ਕਾਰਨ ਪੈਦਾ ਹੋ ਰਹੀਆਂ ਬਿਮਾਰੀਆਂ ਖ਼ਿਲਾਫ਼ ਦਿੱਤੇ ਧਰਨੇ ‘ਚ ਪੁਨੀਤ ਭਾਰਤੀ ਸ਼ੁਕਲਾ, ਰਾਜੀਵ ਢੀਂਗਰਾ, ਨਰੇਸ਼ ਵਾਲੀਆ, ਰਜਨੀਸ਼ ਸਹਿਗਲ, ਬੌਬੀ ਜਿੰਦਲ, ਰਾਮ ਅਵਤਾਰ ਅਗਰਵਾਲ, ਗੁਰਵਿੰਦਰ ਸਿੰਘ ਲਾਂਬਾ, ਅਸ਼ਵਨੀ ਗਰਗ ਤੇ ਹੋਰ ਹਾਜ਼ਰ ਹੋਏ।

ਇਸ ਦੌਰਾਨ ਸੰਬੋਧਨ ਕਰਦਿਆਂ ਪੁਨੀਤ ਭਾਰਤੀ ਸ਼ੁਕਲਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਦੀਆਂ ਬੇਤੁਕੀਆਂ ਨੀਤੀਆਂ ਤੇ ਗੈਰ ਜ਼ਿੰਮੇਵਾਰ ਵਤੀਰੇ ਕਾਰਨ ਅੱਜ ਸਾਰਾ ਪੰਜਾਬ ਖੱਜਲ-ਖੁਆਰੀ ਤੇ ਡਰ-ਖੌਫ ਵਾਲੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ।

ਉਨ੍ਹਾਂ ਕਿਹਾ ਕਿ ਸਰਕਾਰ ਦਾ ਸਾਰਾ ਧਿਆਨ ਲੋਕਾਂ ਲਈ ਵਿਕਾਸ ਕਾਰਜ ਕਰਨ ਦੀ ਬਜਾਏ ਦੂਜਿਆਂ ਸੂਬਿਆਂ ਦੀ ਚੋਣਾਂ ਤੇ ਖੋਖਲੀ ਇਸ਼ਤਿਹਾਰਬਾਜ਼ੀ ‘ਚ ਲੱਗਾ ਹੋਇਆ ਹੈ।

ਉਨ੍ਹਾਂ ਕਿਹਾ ਕਿ ਲੋਕ ਪੰਜਾਬ ਸਰਕਾਰ ਦਾ ਅਸਲ ਚਿਹਰਾ ਪਛਾਣ ਚੁੱਕੇ ਹਨ ਤੇ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਤੇ ਲੋਕ ਸਭਾ ਚੋਣਾਂ ‘ਚ ਲੋਕ ਸਰਕਾਰ ਨੂੰ ਜ਼ਮੀਨੀ ਹਕੀਕਤ ਤੋਂ ਜਾਣੂ ਕਰਵਾਉਂਦਿਆਂ ਲੋਕਾਂ ਦੀ ਹਮਦਰਦ ਭਾਜਪਾ ਦੀ ਕੇਂਦਰ ਸਰਕਾਰ ਨੂੰ ਖੁੱਲ੍ਹ ਕੇ ਸਮਰਥਣ ਦੇਣਗੇ।

Posted By SonyGoyal

Leave a Reply

Your email address will not be published. Required fields are marked *