ਮਨਿੰਦਰ ਸਿੰਘ, ਬਰਨਾਲਾ

ਬਰਨਾਲਾ 30 ਜਨਵਰੀ, 2 ਜਨਵਰੀ ਨੂੰ ਕਰਵਾਈ ਜਾ ਰਹੀ ਐਨ ਐਮ ਐਸ ਐਸ ਅਤੇ ਪੀਐਸਪੀ ਐਸਸੀ ਪ੍ਰੀਖਿਆ ਦਾ ਅਧਿਆਪਕ ਜਥੇਬੰਦੀਆਂ ਅਤੇ ਮਾਪਿਆਂ ਵੱਲੋਂ ਜਿੱਥੇ ਵਿਰੋਧ ਕੀਤਾ ਜਾ ਰਿਹਾ ਹੈ। ਉੱਥੇ ਹੀ ਵਿਦਿਆਰਥੀਆਂ ਵੱਲੋਂ ਵੀ ਇਸਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ। ਮਿਤੀ 2 ਫਰਵਰੀ ਜਿਸ ਦਿਨ ਬਸੰਤ ਪੰਚਮੀ ਦਾ ਤਿਉਹਾਰ ਧੂਮਧਾਮ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਜਾਂਦਾ ਹੈ। ਨੌਜਵਾਨ ਇਸ ਦਿਨ ਪਤੰਗਬਾਜ਼ੀ ਕਰਦੇ ਹਨ। ਸਮੂਹ ਮਾਲਵੇ ਚ ਬਸੰਤ ਵਾਲੇ ਦਿਨ ਵੱਡੇ ਪੱਧਰ ਤੇ ਪਤੰਗਬਾਜ਼ੀ ਵੇਖਣ ਨੂੰ ਮਿਲਦੀ ਹੈ। ਦਰਅਸਲ ਵਿਦਿਆਰਥੀਆਂ ਵੱਲੋਂ ਲੋਸ ਇਸ ਕਰਕੇ ਨਹੀਂ ਹੈ ਕਿ ਉਹ ਪਤੰਗਬਾਜ਼ੀ ਨਹੀਂ ਕਰ ਸਕਣਗੇ ਬਲਕਿ ਰੋਸ ਇਸ ਕਰਕੇ ਹੈ ਕਿ ਮਾਰੂ ਚੀਨੀ ਡੋਰ ਦਾ ਖਤਰਾ ਇਸ ਦਿਨ ਲਗਾਤਾਰ ਬਣਿਆ ਰਹਿੰਦਾ ਹੈ। ਜੇਕਰ ਆਉਂਦੇ ਜਾਂਦੇ ਕਿਸੇ ਵਿਦਿਆਰਥੀ ਜਾਂ ਉਸਦੇ ਪਰਿਵਾਰ ਦੇ ਗੱਲ ਚ ਚੀਨੀ ਡੋਰ ਲੱਗਦੀ ਹੈ ਤਾਂ ਇਸ ਨਾਲ ਵੱਡੇ ਜਾਨੀ ਨੁਕਸਾਨ ਦਾ ਖਤਰਾ ਹੋ ਸਕਦਾ ਹੈ। ਇਸ ਦੇ ਨਾਲ ਹੀ ਮੁੰਡਿਆਂ ਵੱਲੋਂ ਉਹਨਾਂ ਦਾ ਮਨ ਪਸੰਦੀ ਪਤੰਗਬਾਜ਼ੀ ਦਾ ਸ਼ੌਂਕ ਵੀ ਕਿਤੇ ਨਾ ਕਿਤੇ ਅਧੂਰਾ ਰਹਿ ਜਾਵੇਗਾ। ਬਹੁਤ ਗਿਣਤੀ ਵਿਦਿਆਰਥੀਆਂ ਜਿੰਨਾਂ ਚ ਮੁੰਡੇ ਸ਼ਾਮਿਲ ਹਨ ਉਨਾਂ ਵੱਲੋਂ ਇਹ ਪ੍ਰਨ ਕੀਤਾ ਗਿਆ ਹੈ ਕਿ ਉਹ ਇਸ ਪ੍ਰੀਖਿਆ ਨੂੰ ਦੇਣ ਨਹੀਂ ਜਾਣਗੇ ਜਿਸ ਨਾਲ ਨਤੀਜੇ ਹੋਰ ਵੀ ਮਾੜੇ ਨਿਕਲਣਗੇ ਅਤੇ ਕੀਤੀ ਗਈ ਮਿਹਨਤ ਵੀ ਜਾਇਆ ਹੁੰਦੀ ਨਜ਼ਰ ਆਵੇਗੀ। ਜੇਕਰ ਕੁਝ ਚਲੇ ਵੀ ਜਾਣਗੇ ਤਾਂ ਉਹਨਾਂ ਵੱਲੋਂ ਤਿਹਾਰ ਨੂੰ ਦੇਖਣ ਕਰਕੇ ਜਲਦਬਾਜ਼ੀ ਵਿੱਚ ਇਮਤਿਹਾਨ ਕੀਤਾ ਜਾਵੇਗਾ। ਜਿਸ ਨਾਲ ਨਦੀਜੇ ਹੋਰ ਵੀ ਮਾੜੇ ਆਉਣਗੇ। ਅਧਿਆਪਕ ਜਥੇਬੰਦੀਆਂ ਅਤੇ ਮਾਪਿਆਂ ਨੇ ਉੱਚ ਅਧਿਕਾਰੀਆਂ ਨੂੰ ਇਸ ਇਮਤਿਹਾਨ ਦੀ ਮਿਤੀ ਨੂੰ ਅੱਗੇ ਕਰਨ ਦੀ ਅਪੀਲ ਕੀਤੀ ਹੈ ਤਾਂ ਕਿ ਵੱਧ ਤੋਂ ਵੱਧ ਬੱਚੇ ਇਸ ਪ੍ਰੀਖਿਆ ਵਿੱਚ ਭਾਗ ਲੈ ਸਕਣ ਅਤੇ ਉਹਨਾਂ ਦੇ ਜਾਨ ਮਾਲ ਦੀ ਸੁਰੱਖਿਆ ਨਿਯਮਤ ਬਣੀ ਰਹੇ।

Leave a Reply

Your email address will not be published. Required fields are marked *