ਬਰਨਾਲਾ, ਧਨੌਲਾ, 06 ਅਗਸਤ ( ਸੋਨੀ ਗੋਇਲ )

2 ਦਾ ਇਲਾਜ ਕਮਿਊਨਿਟੀ ਸਿਹਤ ਕੇਂਦਰ ਬਰਨਾਲਾ ਅਤੇ 8 ਦਾ ਇਲਾਜ ਕਮਿਊਨਿਟੀ ਸਿਹਤ ਕੇਂਦਰ ਧਨੌਲਾ ਵਿਖੇ ਗਿਆ ਸਿਹਤ ਵਿਭਾਗ, ਪ੍ਰਸ਼ਾਸਨ ਮੌਕੇ ਤੇ ਪੁੱਜਿਆ ਅੱਜ ਸ਼ਾਮ ਹਨੂੰਮਾਨ ਮੰਦਰ ਧਨੌਲਾ ਵਿਖੇ ਵਾਪਰੇ ਹਾਦਸੇ ਚ 16 ਲੋਕ ਜ਼ਖ਼ਮੀ ਹੋਏ ਹਨ ਜਿਨ੍ਹਾਂ ਵਿੱਚੋਂ 6 ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਰੈਫਰ ਕੀਤਾ ਗਿਆ ਹੈ। ਹਾਦਸੇ ਵਾਲੀ ਥਾਂ ਉੱਤੇ ਪੁੱਜੇ ਉੱਪ ਮੰਡਲ ਮਜਿਸਟ੍ਰੇਟ ਬਰਨਾਲਾ ਮੈਡਮ ਸੋਨਮ ਭੰਡਾਰੀ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੌਕੇ ਉੱਤੇ ਪੁੱਜੀ ਸਿਹਤ ਵਿਭਾਗ ਦੀ ਟੀਮ ਵੱਲੋਂ ਸਮੇਂ ਸਿਰ ਇਲਾਜ ਸ਼ੁਰੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਜਿਹੜੇ 6 ਲੋਕਾਂ ਨੂੰ ਮੈਡੀਕਲ ਕਾਲਜ ਭੇਜਿਆ ਗਿਆ ਹੈ ਉਹ ਪੁਰਸ਼ ਹਨ। ਇਸ ਤਰ੍ਹਾਂ 2 ਮਹਿਲਾਵਾਂ ਦਾ ਕਮਿਊਨਿਟੀ ਸਿਹਤ ਕੇਂਦਰ ਬਰਨਾਲਾ ਵਿਖੇ ਅਤੇ 8 ਹੋਰ ਲੋਕਾਂ ਦਾ ਕਮਿਊਨਿਟੀ ਸਿਹਤ ਕੇਂਦਰ ਧਨੌਲਾ ਵਿਖੇ ਇਲਾਜ ਕੀਤਾ ਗਿਆ । ਉਨ੍ਹਾਂ ਕਿਹਾ ਕਿ ਅੱਗ ਮੰਦਰ ਦੇ ਲੰਗਰ ਹਾਲ ਚ ਲਗਈ ਸੀ ਜਿੱਥੇ ਖਾਣਾ ਬਣਾਉਣ ਦੌਰਾਨ ਤੇਲ ਫਰਸ਼ ਉੱਤੇ ਡੁਲ ਗਿਆ ਅਤੇ ਆਸ ਪਾਸ ਬੈਠੇ ਲੋਕ ਜ਼ਖ਼ਮੀ ਹੋ ਗਏ । ਉਨ੍ਹਾਂ ਦੱਸਿਆ ਕਿ ਸਾਰੇ ਮਰੀਜ਼ਾਂ ਦੀ ਹਾਲਤ ਸਥਿਰ ਹੈ ਅਤੇ ਉਹ ਖਤਰੇ ਤੋਂ ਬਾਹਰ ਨੇ।

Posted By Gaganjot Goyal

2 thought on “ਧਨੌਲਾ ਹਾਦਸੇ ‘ਚ 16 ਲੋਕ ਜ਼ਖ਼ਮੀ, 6 ਨੂੰ ਫ਼ਰੀਦਕੋਟ ਮੈਡੀਕਲ ਕਾਲਜ ਵਿਖੇ ਕੀਤਾ ਗਿਆ ਰੈਫਰ”
  1. Analyzing baccarat patterns is key, but a solid platform matters too. OTSOBet’s focus on data & quick deposits (like GCash!) is a smart move for Filipino players. Check out otsobet club for a transparent experience – odds are crucial, after all!

  2. Strategic play in video poker really comes down to understanding pay tables & long-term EV. Seeing platforms like jl boss app offer diverse games is great – convenience matters! It’s about finding reliable options to practice those skills, right?

Leave a Reply

Your email address will not be published. Required fields are marked *