ਮਨਿੰਦਰ ਸਿੰਘ, ਬਰਨਾਲਾ

ਸ਼੍ਰੀ ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਦੇ 100 ਸਾਲਾ ਸਥਾਪਨਾ ਦਿਵਸ ‘ਤੇ ਕਰਵਾਏ ਜਾ ਰਹੇ ਸ਼੍ਰੀ ਮਦ ਭਗਵਤ ਗਿਆਨ ਮਹਾਂਯੱਗ ਦੇ ਤੀਜੇ ਦਿਨ ਪ੍ਰਸਿੱਧ ਉਦਯੋਗਪਤੀ ਅਨਿਲ ਖੰਨਾ ਓਸਵਾਲ ਟਾਊਨਸ਼ਿਪ ਦੇ ਵਾਈਸ ਪ੍ਰਧਾਨ, ਪ੍ਰਰਾਪਰਟੀ ਐਸੋਸੀਏਸਨ ਦੇ ਪ੍ਰਧਾਨ ਰਾਕੇਸ਼ ਕੁਮਾਰ,

ਬਲਵਿੰਦਰ ਸ਼ਰਮਾ, ਚੈੱਨਲ ਪਾਰਟਨਰ ਲਾਵਿਸ਼ ਕੁਮਾਰ, ਹਿਮਾਨੀ ਅਰੋੜਾ ਸੇਲਜ਼ ਮੈਨੇਜਰ ਸਮੇਤ ਸ਼੍ਰੀ ਸਨਾਤਨ ਧਰਮ ਸਭਾ (ਰਜਿ:) ਵਿਖੇ ਸ਼੍ਰੀ ਮੱਦ ਭਾਗਵਤ ਗਿਆਨ ਮਹਾਂਯੱਗ ‘ਤੇ ਹਾਜਰੀ ਲਗਵਾਈ, ਜਿੱਥੇ ਪੁੱਜਣ ਸਨਾਤਨ ਧਰਮ ਸਭਾ ਦੇ ਚੇਅਰਮੈਨ ਸ਼ਿਵਦਰਸ਼ਨ ਸ਼ਰਮਾ, ਡਾਇਰੈਕਟਰ ਸ਼ਿਵ ਸਿੰਗਲਾ, ਡਾਕਟਰ ਭੀਮ, ਪਿੰ੍ਸੀਪਲ ਡਾਕਟਰ ਰਾਕੇਸ਼ ਜਿੰਦਲ, ਜਤਿੰਦਰ ਜਿੰਮੀ ਵਲੋਂ ਓਸਵਾਲ ਟਾਊਨਸ਼ਿਪ ਦੇ ਮੀਤ ਪ੍ਰਧਾਨ ਅਨਿਲ ਖੰਨਾ ਤੇ ਆਈਓਐੱਲ ਅਧਿਕਾਰੀ ਬਸੰਤ ਸਿੰਘ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਓਸਵਾਲ ਟਾਊਨਸ਼ਿਪ ਵਲੋਂ ਅਨਿਲ ਖੰਨਾ ਤੇ ਆਈਓਐੱਲ ਅਧਿਕਾਰੀ ਬਸੰਤ ਸਿੰਘ ਵਲੋਂ ਸਭਾ ਦੇ ਮੱਧ ਭਾਗਵਤ ‘ਚ ਸ਼ਰਧਾ ਤਹਿਤ ਦਾਨ ਵੀ ਦਿੱਤਾ।

ਇਸ ਮੌਕੇ ਸਨਾਤਨ ਅਚਾਰੀਆ ਪੰਡਿਤ ਸ਼ਿਵ ਕੁਮਾਰ ਗੌੜ, ਪੰਡਿਤ ਰਾਕੇਸ਼ ਗੌੜ ਵਲੋਂ ਸਜਾਏ ਗਏ ਸੁੰਦਰ ਪੰਡਾਲ ‘ਚ ‘ਹਰੇ ਰਾਮਾ, ਹਰੇ ਕ੍ਰਿਸ਼ਨਾ, ਰਾਮਾ-ਰਾਮਾ ਕ੍ਰਿਸ਼ਨਾ-ਕ੍ਰਿਸ਼ਨਾ ਹਰੇ ਹਰੇ’, ਸੋਖੀ ਨਹੀਂ ਨਿਵਣੀ ਸਾਂਵਲੇ ਦੇ ਨਾਲ ਯਾਰੀ, ਨੀਵੀਆਂ ਨੂੰ ਰੱਬ ਮਿਲਦਾ’ ਭਜਨ ਗਾ ਕੇ ਰੰਗ ਬੰਨਿ੍ਹਆ ਦਿੱਤਾ।

ਇਸ ਉਪਰੰਤ ‘ਤੇਰੇ ਪਰਾਂ ਨਾਲ ਉਡੀ ਜਾਨੇ ਆ, ਨਹੀਂ ਸਾਨੂੰ ਕੌਣ ਜਾਣਦਾ’, ਨੀ ਮੈਂ ਨੱਚਣਾ ਸ਼ਿਆਮ ਦੇ ਨਾਲ’ ਭਜਨਾਂ ਨਾਲ ਸਰੋਤਿਆਂ ਨੂੰ ਝੂੰਮਣ ਲਗਾ ਦਿੱਤਾ।

‘ਸਾਡਾ ਪੰਡਾਲ ਝੂਮ ਉਠਿਆ ਤੇ ਸਭ ਖੜੇ ਹੋ ਕੇ ਨੱਚਣ ਲੱਗ ਪਏ।

ਇਸ ਮੌਕੇ ਅਨਿਲ ਖੰਨਾ ਨੇ ਸਨਾਤਨ ਧਰਮ ਸਭਾ (ਰਜਿ:) ਬਰਨਾਲਾ ਨੂੰ ਇਸ ਪਾਵਨ ਅਵਸਰ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਮੈਂ ਨਤਮਸਤਕ ਹਾਂ ਬਰਨਾਲਾ ਦੀ ਧਰਤੀ ਨੂੰ ਜਿੱਥੇ ਐਨੇ ਵੱਡੇ ਮਹਾਨ ਕਾਰਜ ਹੋ ਰਹੇ ਹਨ ਤੇ ਇਸ ਸਮਾਗਮ ਦਾ ਤਿਨਕਾ ਭਰ ਹਿੱਸਾ ਬਣਦਿਆਂ ਮਾਣ ਮਹਿਸੂਸ ਕਰ ਰਿਹਾ ਹਾਂ।

ਇਸ ਮੌਕੇ ਚੇਅਰਮੈਨ ਸ਼ਿਵਦਰਸ਼ਨ ਕੁਮਾਰ ਸ਼ਰਮਾ, ਪ੍ਰਧਾਨ ਡਾ. ਭੀਮ ਸੈਨ ਗਰਗ, ਸੀਨੀਅਰ ਮੀਤ ਪ੍ਰਧਾਨ ਵਿਜੇ ਕੁਮਾਰ ਭਦੌੜੀਆ, ਜਨਰਲ ਸਕੱਤਰ ਸ਼ਿਵ ਸਿੰਗਲਾ, ਵਿਨੋਦ ਸਿੰਗਲ ਬੰਗਲੌਰ ਵਾਲੇ, ਪ੍ਰਰਾਪਰਟੀ ਡੀਲਰ ਰਾਜ ਧੌਲਾ, ਰਾਕੇਸ਼ ਗੋਇਲ, ਨਰਿੰਦਰ ਚੋਪੜਾ, ਸ਼ਸ਼ੀ ਚੌਪੜਾ, ਪ੍ਰਵੀਨ ਸਿੰਗਲਾ, ਅਨਿਲ ਦੱਤ ਸ਼ਰਮਾ, ਜਤਿੰਦਰ ਜਿੰਮੀ, ਸ਼ੁਸ਼ੀਲ ਜਿੰਦਲ, ਕੁਲਵੰਤ ਰਾਏ ਗੋਇਲ, ਸੰਦੀਪ ਕੁਮਾਰ, ਜਗਸੀਰ ਸੰਧੂ, ਮੁਨੀਸ਼ੀ ਦੱਤ, ਰਾਜ ਕੁਮਾਰ ਸ਼ਰਮਾ ਸਮੇਤ ਐਸ.ਡੀ ਸਭਾ ਬਰਨਾਲਾ ਦੇ ਸਮੂਹ ਮੈਂਬਰ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *