ਬਰਨਾਲਾ 13 ਮਈ (ਸੋਨੀ ਗੋਇਲ)

ਨਕਸਲਬਾੜੀ ਲਹਿਰ ਦੇ ਸ਼ਹੀਦਾਂ ਦੀ ਵਿਚਾਰਧਾਰਾ ਅੱਜ ਵੀ ਪ੍ਰਸੰਗਿਕ ਅਤੇ ਪ੍ਰੇਰਨਾਦਾਇਕ

ਇਤਿਹਾਸਕ ਪਿੰਡ ਭੱਠਲਾਂ ਵਿਖੇ ਨਕਸਲਬਾੜੀ ਲਹਿਰ ਦੇ ਸ਼ਹੀਦ ਕਾਮਰੇਡ ਗੁਲਜ਼ਾਰਾ ਸਿੰਘ ਭੱਠਲ ਦੀ ਯਾਦਗਾਰੀ ਲਾਟ ਵਿਖੇ ਇਨਕਲਾਬੀ ਗੀਤਾਂ, ਨਾਹਰਿਆਂ ਨਾਲ ਉਹਨਾਂ ਨੂੰ ਲਾਲ ਸਲਾਮ ਕਰਦਿਆਂ ਝੰਡਾ ਝੁਲਾਉਣ ਦੀ ਰਸਮ ਉਹਨਾਂ ਦੇ ਸਾਥੀ ਮਾਸਟਰ ਝੰਡਾ ਸਿੰਘ ਨੇ ਅਕਾਸ਼ ਗੁੰਜਾਊ ਨਾਹਰਿਆਂ ਨਾਲ ਅਦਾ ਕੀਤੀ।

ਨਕਸਲੀ ਸ਼ਹੀਦ ਕਾਮਰੇਡ ਗੁਲਜ਼ਾਰਾ ਸਿੰਘ ਭੱਠਲ ਦੇ ਸ਼ਹਾਦਤ ਦਿਵਸ ਮੌਕੇ ਯਾਦਗਾਰੀ ਕਮੇਟੀ ਵੱਲੋਂ ਉਹਨਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਜੀਵਨ ਸੰਗਰਾਮ, ਵਿਚਾਰਾਂ ਅਤੇ ਸ਼ਹਾਦਤ ‘ਤੇ ਚਰਚਾ ਕਰਦਿਆਂ ‘ਨਕਸਲਵਾੜੀ ਲਹਿਰ ਅਤੇ ਅੱਜ ਦੀਆਂ ਚੁਣੌਤੀਆਂ’ ਵਿਸ਼ੇ ‘ਤੇ ਵਿਚਾਰ ਵਟਾਂਦਰੇ ਦਾ ਆਯੋਜਨ ਕੀਤਾ ਗਿਆ।

ਕਾਮਰੇਡ ਗੁਲਜ਼ਾਰਾ ਸਿੰਘ ਭੱਠਲ ਨੂੰ 12 ਮਈ 1970 ਨੂੰ ਪੁਲਿਸ ਵੱਲੋਂ ਪਿੰਡ ਹਰੀਗੜ੍ਹ ਵਿਖੇ ਘੇਰਾ ਪਾ ਕੇ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੂੰ ਸਮਾਜ ਪੱਖੀ ਵਿਚਾਰਾਂ ਨਾਲ ਜੋੜਨ ਵਿੱਚ ਗੁਰੂਦੁਆਰਾ ਸੁਧਾਰ ਲਹਿਰ,ਪਰਜਾ ਮੰਡਲ ਲਹਿਰ ਅਤੇ ਖੁਸ਼-ਹੈਸੀਅਤ ਟੈਕਸ ਵਿਰੋਧੀ ਮੋਰਚੇ ਵਿੱਚ ਜੇਲ੍ਹਾਂ ਕੱਟਣ ਵਾਲੀ, ਤਸ਼ੱਦਦ ਦਾ ਸ਼ਿਕਾਰ ਹੋਣ ਵਾਲੀ ਉਨ੍ਹਾਂ ਦੀ ਮਾਤਾ ਸੋਧਾਂ ਦਾ‌ ਮੁੱਖ ਰੋਲ ਸੀ।

ਕਾਮਰੇਡ ਗੁਲਜ਼ਾਰਾ ਸਿੰਘ ਭੱਠਲ ਉਸ ਸਮੇਂ ਸੀ.ਪੀ.ਆਈ. ਦੇ ਡਰਾਮਾ ਸੁਕੈਅਡ ਵਿੱਚ ਕੰਮ ਕਰਦਿਆਂ ਵਿਚਾਰਧਾਰਕ ਵਿਕਾਸ ਕਰਦਿਆਂ ਸੀ.ਪੀ.ਆਈ, ਸੀ.ਪੀ.ਆਈ.ਐਮ ਵਿੱਚੋਂ ਹੁੰਦਿਆਂ ਨਕਸਲਬਾੜੀ ਦੇ ਰਾਹ ਪਏ।

ਕਿਲਾ ਹਕੀਮਾਂ ਦੇ ਜਾਗੀਰਦਾਰ ਤੋਂ ਜ਼ਮੀਨ ਖੋਹਕੇ ਮੁਜਾਰਿਆਂ ਨੂੰ ਵੰਡਣ ਵਿੱਚ ਉਹਨਾਂ ਦਾ ਉੱਭਰਵਾਂ ਰੋਲ ਸੀ।

ਗੁਲਜ਼ਾਰਾ ਸਿੰਘ ਭੱਠਲ ਅਤੇ ਮਾਤਾ ਸੋਧਾਂ ਦੇ ਜੀਵਨ ਬਾਰੇ ਕਮੇਟੀ ਦੇ ਮੈਂਬਰ ਬਲਵੀਰ ਸਿੰਘ ਲੋਂਗੋਵਾਲ ਨੇ ਜਾਣਕਾਰੀ ਪ੍ਰਦਾਨ ਕੀਤੀ।

ਇਸ ਮੌਕੇ ਇਨਕਲਾਬੀ ਜਨਤਕ ਜਮਹੂਰੀ ਜਥੇਬੰਦੀਆਂ ਦੇ ਸੂਬਾਈ ਆਗੂ ਤੇ ਸਮਾਜਿਕ ਚਿੰਤਕਾਂ ਨਰੈਣ ਦੱਤ, ਡਾਂ.ਦਰਸ਼ਨ ਪਾਲ , ਸੁਖਦੇਵ ਭੂਪਾਲ, ਗੁਰਮੇਲ ਭੂਟਾਲ, ਸੁਖਦਰਸ਼ਨ ਨੱਤ, ਧਰਮ ਪਾਲ ਨਮੋਲ , ਪ੍ਰੋ ਅਜਾਇਬ ਸਿੰਘ ਟਿਵਾਣਾ, ਨੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਕਸਲਬਾੜੀ ਲਹਿਰ ਦੀ ਵਿਰਾਸਤ ਵਿਚਾਰਧਾਰਾ ਪੱਖੋਂ ਅਮੁੱਲ ਸਰਮਾਇਆ ਹੈ।

ਅਜੋਕੀਆਂ ਹਾਲਤਾਂ ਸਬੰਧੀ ਗੱਲਬਾਤ ਕਰਦਿਆਂ ਬੁਲਾਰਿਆਂ ਕਿਹਾ ਕਿ 18ਵੀਆਂ ਲੋਕ ਸਭਾ ਚੋਣਾਂ ਦੇ ਦੌਰ ਵਿੱਚ ਆਰ ਐਸ ਐਸ ਦੀ ਅਗਵਾਈ ਵਾਲੀ ਭਾਜਪਾ ਹਕੂਮਤ ਨੇ ਫਿਰਕੂ ਫਾਸ਼ੀ ਹੱਲਾ ਤੇਜ਼ ਕੀਤਾ ਹੋਇਆ ਹੈ।

ਇਸ ਸਮੇਂ ਆਜ਼ਾਦੀ, ਬਰਾਬਰੀ, ਭਾਈਚਾਰੇ ਦੇ ਸੰਕਲਪ ਨੂੰ  ਲੋਕ ਸੱਥਾਂ ਵਿੱਚ ਲੈਕੇ ਜਾਣਾ, ਸ਼ਹੀਦਾਂ ਦੀ ਵਿਰਾਸਤ ਤੇ ਪਹਿਰਾ ਦਿੰਦਿਆਂ ਸੰਘਰਸਾਂ ਦਾ ਸੂਹਾ ਪਰਚਮ ਬੁਲੰਦ ਕਰਨਾ ਸਮੇਂ ਦੀ ਵੱਡੀ ਲੋੜ ਹੈ।

ਸ਼ਾਇਰ ਸੁਰਜੀਤ ਪਾਤਰ ਹੋਰਾਂ ਦੀ ਬੇਵਕਤੀ ਮੌਤ ਨੂੰ ਵੱਡਾ ਘਾਟਾ ਕਰਾਰ ਦਿੱਤਾ ਗਿਆ।

ਮੋਦੀ ਹਕੂਮਤ ਅਤੇ ਆਮ ਆਦਮੀ ਪਾਰਟੀ ਵੱਲੋਂ ਭਾਜਪਾ ਦੇ ਉਮੀਦਵਾਰਾਂ ਨੂੰ ਸਵਾਲ ਕਰ ਰਹੇ ਕਰ ਰਹੇ ਕਿਸਾਨ ਆਗੂਆਂ ਹਰਨੇਕ ਸਿੰਘ ਮਹਿਮਾ ਅਤੇ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕਰਨ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦਿਆਂ ਬਿਨ੍ਹਾਂ ਸ਼ਰਤ ਰਿਹਾਅ ਕਰਨ ਦੀ ਮੰਗ ਕੀਤੀ।

ਅਜਮੇਰ ਅਕਲੀਆ, ਜੁਗਰਾਜ ਧੌਲਾ, ਮਲਕੀਤ ਗਿੱਲ, ਗੁਰਮੇਲ ਪ੍ਰਦੇਸੀ, ਸਾਹਿਬ ਸਿੰਘ ਬਡਬਰ, ਨਰਿੰਦਰ ਪਾਲ ਸਿੰਗਲਾ, ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।

ਨਕਸਲੀ ਸ਼ਹੀਦ ਮੇਹਰ ਸਿੰਘ ਮੰਡਵੀ, ਨਕਸਲੀ ਜੁਝਾਰ ਨਛੱਤਰ ਸਿੰਘ ਮਾਹਮਦਪੁਰ ਦੇ ਪਰਿਵਾਰ ਸ਼ਾਮਿਲ ਰਹੇ।

ਇਸ ਮੌਕੇ ਕਮੇਟੀ ਮੈਂਬਰ ਮਿੰਦਰਪਾਲ ਭੱਠਲ, ਮੁਖਤਿਆਰ ਸਿੰਘ, ਹਰਚੰਦ ਭੱਠਲ,  ਜਸਵਿੰਦਰ ਸਿੰਘ, ਗਵਿੰਦਰ ਸਿੰਘ ਕੱਟੂ, ਹਰਭਜਨ ਸਿੰਘ ਰੰਗੀਆਂ, ਹਰਗੋਬਿੰਦ ਸਿੰਘ ਸ਼ੇਰਪੁਰ, ਅਵਤਾਰ ਸਿੰਘ ਸੰਗਰੂਰ, ਮਿੰਦਰ ਸਿੰਘ ਭੱਠਲ, ਡਾ ਰਾਜਿੰਦਰ ਪਾਲ ਬਰਨਾਲਾ, ਗੁਰਪ੍ਰੀਤ ਰੂੜੇਕੇ, ਲਾਭ ਸਿੰਘ ਭੱਠਲ,ਹਰਚਰਨ ਚਹਿਲ, ਸੁਖਵਿੰਦਰ ਸਿੰਘ ਠੀਕਰੀਵਾਲਾ, ਪਰਮਜੀਤ ਕੌਰ ਜੋਧਪੁਰ, ਚਰਨਜੀਤ ਕੌਰ, ਗਮਦੂਰ ਕੌਰ ਆਦਿ ਆਗੂ ਵੀ ਹਾਜ਼ਰ ਰਹੇ। ਮੰਚ ਸੰਚਾਲਨ ਦੇ ਫ਼ਰਜ਼ ਸੋਹਣ ਸਿੰਘ ਮਾਝੀ ਨੇ ਨਿਭਾਏ।

Posted By SonyGoyal

Leave a Reply

Your email address will not be published. Required fields are marked *