ਸਫਾਈ ਦੀ ਵਿਸ਼ੇਸ਼ ਮੁਹਿੰਮ ਰਾਹੀਂ ਛੁੱਟੀ ਵਾਲੇ ਦਿਨ ਸ਼ਹਿਰ ਚੋਂ ਕਰਾਈ ਸਫਾਈ
ਮਨਿੰਦਰ ਸਿੰਘ ਬਰਨਾਲਾ
ਬਰਨਾਲਾ, 22 ਸਤੰਬਰ ਡਿਪਟੀ ਕਮਿਸ਼ਨਰ ਬਰਨਾਲਾ ਦੇ ਨਿਰਦੇਸ਼ਾਂ ਅਨੁਸਾਰ ਅੱਜ ਸਵੱਛਤਾ ਹੀ ਸੇਵਾ ਅਧੀਨ ਕਚਿਹਰੀ ਚੌਂਕ ਤੋਂ ਹੰਡਿਆਇਆ ਚੌਂਕ ਤੱਕ ਸਫ਼ਾਈ ਮੁਹਿੰਮ ਚਲਾਈ ਗਈ ਜਿਸ ਵਿੱਚ ਲਤੀਫ ਅਹਿਮਦ, ਵਧੀਕ ਡਿਪਟੀ ਕਮਿਸ਼ਨਰ (ਜ), ਬਰਨਾਲਾ ਅਤੇ ਵਿਸ਼ਾਲਦੀਪ ਬਾਂਸਲ ਕਾਰਜ ਸਾਧਕ ਅਫਸਰ, ਨਗਰ ਕੌਂਸਲ ਬਰਨਾਲਾ, ਅੰਕੁਸ਼ ਸਿੰਗਲਾ ਸੈਨੇਟਰੀ ਇੰਸਪੈਕਟਰ, ਸਮੂਹ ਮੇਟ ਅਤੇ ਨਗਰ ਕੌਂਸਲ ਬਰਨਾਲਾ ਦੇ ਸਫਾਈ ਕਰਮਚਾਰੀਆਂ ਵੱਲੋਂ ਹਿੱਸਾ ਲਿਆ ਗਿਆ।
ਇਸ ਮੌਕੇ ਸਫਾਈ ਸੇਵਕਾਂ ਲਈ ਰਿਫਰੈਸ਼ਮੈਂਟ ਦਾ ਪ੍ਰਬੰਧ ਕੀਤਾ ਗਿਆ ਅਤੇ ਸਫਾਈ ਸੇਵਕਾਂ ਨੂੰ ਇਸੇ ਤਰ੍ਹਾਂ ਸਫਾਈ ਪੰਦਰਵਾੜਾ ਮਨਾਉਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਬਰਨਾਲਾ ਵੱਲੋਂ ਸਫਾਈ ਸੇਵਕਾਂ ਨੂੰ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਪੁੱਛਿਆ ਗਿਆ ਅਤੇ ਮੁਸ਼ਕਿਲਾਂ ਦਾ ਜਲਦ ਤੋਂ ਜਲਦ ਹੱਲ ਕਰਨ ਲਈ ਭਰੋਸਾ ਦਿੱਤਾ ਗਿਆ।