ਮਾਲੇਰਕੋਟਲਾ 07 ਨਵੰਬਰ ਨਵਾਬ ਸ਼ੇਰ ਮੁਹੰਮਦ ਖ਼ਾਨ ਇੰਸਟੀਚਿਊਟ ਮਾਲੇਰਕੋਟਲਾ ਵੱਲੋਂ ਪੰਜਾਬ ਉਰਦੂ ਅਕਾਦਮੀ ਦੇ ਸਹਿਯੋਗ ਨਾਲ ‘ਨਸਲੀ ਔਰ ਮਜ਼ਹਬੀ ਮੁਨਾਫ਼ਰਤ ਵ ਇਲਾਕਾਈ ਅਸਬੀਅਤ ਕੇ ਮਸਾਇਲ ਪਰ ਨਿਸਾਈ ਅਦਬ’ (ਨਸਲੀ ਅਤੇ ਧਾਰਮਿਕ ਨਫ਼ਰਤ ਅਤੇ ਖੇਤਰੀਵਾਦ ਦੇ ਮੁੱਦਿਆਂ ਤੇ ਨਾਰੀ ਸਾਹਿਤ) ਦੇ ਸਿਰਲੇਖ ਹੇਠ ਇੱਕ ਰੋਜ਼ਾ ਕੌਮੀ ਸੈਮੀਨਾਰ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਪ੍ਰੋਫ਼ੈਸਰ ਅਰਵਿੰਦ ਨੇ ਕੀਤੀ ਅਤੇ ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ। ਸੈਮੀਨਾਰ ‘ਚ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ‘ਚ ਸੱਦੇ ਗਏ ਮਹਿਮਾਨਾਂ ਨੇ ਸ਼ਿਰਕਤ ਕੀਤੀ, ਜਿਸ ‘ਚ 35 ਤੋਂ ਵੱਧ ਬਨਾਤ ਬੀਬੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ ਅਤੇ ਉਪਰੋਕਤ ਵਿਸ਼ੇ ਤਹਿਤ ਵੱਖ-ਵੱਖ ਪੇਪਰ ਪੜ੍ਹੇ ਗਏ। ਪ੍ਰੋ.ਅਸਲਮ ਜਮਸ਼ੀਦਪੁਰੀ ਨੇ ਵਿਸ਼ੇ ‘ਤੇ ਕੁੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਦੀ ਸ਼ੁਰੂਆਤ ਸਟੇਜ਼ ਤੇ ਬੈਠੇ ਵੀ.ਸੀ ਸਾਹਿਬ, ਵਿਧਾਇਕ ਡਾ.ਰਹਿਮਾਨ ਅਤੇ ”ਬਨਾਤ” ਸੰਸਥਾ ਦੇ ਪ੍ਰਧਾਨ ਡਾ.ਨਿਗਾਰ ਅਜ਼ੀਮ ਅਤੇ ਨਵਾਬ ਸ਼ੇਰ ਮੁਹੰਮਦ ਖ਼ਾਨ ਸੰਸਥਾ ਦੀ ਮੁਖੀ ਸ਼੍ਰੀਮਤੀ ਡਾ.ਰੁਬੀਨਾ ਸ਼ਬਨਮ ਦੀ ਹਾਜ਼ਰੀ ਵਿਚ ਯੂਨੀਵਰਸਿਟੀ ਧੂਨੀ ਨਾਲ ਹੋਈ। ਮੁਖੀ ਸਾਹਿਬਾ ਵੱਲੋਂ ਸਾਰਿਆਂ ਦਾ ਸਵਾਗਤ ਕਰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਸਟੇਜ ‘ਤੇ ਆਏ ਸਾਰੇ ਮਹਿਮਾਨਾਂ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ। ਸਭ ਤੋਂ ਪਹਿਲਾਂ ਦਿੱਲੀ ਤੋਂ ਆਈ ਬਨਾਤ (ਅੰਤਰਰਾਸ਼ਟਰੀ ਮਹਿਲਾ ਸਾਹਿਤਕ ਸੰਸਥਾ) ਦੀ ਪ੍ਰਧਾਨ ਸ਼੍ਰੀਮਤੀ ਡਾ.ਨਿਗਾਰ ਅਜ਼ੀਮ ਸਾਹਿਬਾ ਨੇ ਬਨਾਤ ਦੀਆਂ ਸਮੂਹ ਮਹਿਲਾ ਮਹਿਮਾਨਾਂ ਨਾਲ ਸੰਖੇਪ ਜਾਣ-ਪਛਾਣ ਕਰਵਾਈ ਅਤੇ ਬਨਾਤ ਸੰਸਥਾ ਦੀ ਕਾਰਗੁਜ਼ਾਰੀ ਬਾਰੇ ਸੰਖੇਪ ਜਾਣਕਾਰੀ ਦਿੱਤੀ। ਉਪਰੰਤ ਪ੍ਰੋ.ਅਸਲਮ ਜਮਸ਼ੇਦ ਪੁਰੀ ਨੇ ਕੁੰਜੀਵਤ ਭਾਸ਼ਣ ਦਿੱਤਾ, ਜਿਸ ਵਿਚ ਉਨ੍ਹਾਂ ਵੱਖ-ਵੱਖ ਲੇਖਕਾਂ ਦੀਆਂ ਰਚਨਾਵਾਂ ਦਾ ਜਿਕਰ ਕਰਦਿਆਂ ਕਿਹਾ ਕਿ ਬਦਕਿਸਮਤੀ ਨਾਲ ਕੁਝ ਆਲੋਚਕ ਅਜੇ ਵੀ ਔਰਤਾਂ ਦੁਆਰਾ ਰਚੇ ਗਏ ਸਾਹਿਤ ਨੂੰ ਗੰਭੀਰਤਾ ਨਾਲ ਨਹੀਂ ਲੈਂਦੇ, ਜਦਕਿ ਅੱਜ-ਕੱਲ੍ਹ ਸਾਹਿਤ ਵਿੱਚ ਕੁੱਝ ਅਜਿਹੇ ਰੁਝਾਨ ਪੈਦਾ ਹੋ ਰਹੇ ਹਨ ਜਿਨ੍ਹਾਂ ਦਾ ਕੇਵਲ ਔਰਤਾਂ ਅਹਿਸਾਸ ਕਰ ਸਕਦੀਆਂ ਹਨ। ਅਜਿਹੇ ਨਾਰੀਵਾਦੀ ਸਾਹਿਤ ਨੂੰ ਗੰਭੀਰਤਾ ਨਾਲ ਪੜ੍ਹਨ ਦੀ ਲੋੜ ਹੈ। ਉਪਰੰਤ ਪ੍ਰੋਫ਼ੈਸਰ ਅਰਵਿੰਦ ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਨੇ ਪ੍ਰਧਾਨਗੀ ਭਾਸ਼ਣ ਦਿੰਦੇ ਹੋਏ ਅਜਿਹੇ ਪ੍ਰਭਾਵਸ਼ਾਲੀ ਸੈਮੀਨਾਰ ਲਈ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਬਨਾਤ ਸੰਸਥਾ ਦੇ ਆਏ ਮਹਿਮਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਇਸ ਸੰਸਥਾ ਵੱਲੋਂ ਸਾਡੀ ਯੂਨੀਵਰਸਿਟੀ ਦੇ ਵਿਮੈਨ ਸਟੱਡੀਜ਼, ਵਿਭਾਗ ਦੇ ਸਹਿਯੋਗ ਨਾਲ ਕੈਂਪਸ ‘ਚ ਅਜਿਹਾ ਪ੍ਰੋਗਰਾਮ ਕਰਵਾਇਆ ਜਾਵੇ ਤਾਂ ਬਹੁਤ ਵਧੀਆ ਹੋਵੇਗਾ। ਵਾੲਸਿ ਚਾਂਸਲਰ ਸਾਹਿਬ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉਰਦੂ ਭਾਸ਼ਾ ਬਾਰੇ ਇਹ ਅਹਿਮ ਗੱਲ ਦੱਸਦਿਆਂ ਕਿਹਾ ਕਿ ਇਹ ਭਾਸ਼ਾ ਕਦੇ ਵੀ ਅਦਾਲਤੀ ਜਾਂ ਸਰਕਾਰੀ ਭਾਸ਼ਾ ਨਹੀਂ ਰਹੀ ਇਸ ਦੀ ਖ਼ਾਸਿਅਤ ਇਹ ਹੈ ਕਿ ਲੋਕਾਂ ਦੀ ਜੁਬਾਨ ਰਹੀ ਹੈ ਅਤੇ ਇਸ ਨੂੰ ਲੋਕਾਂ ਦੀ ਜ਼ੁਬਾਨ ਰਹਿਣ ਦੇਣਾ ਹੀ ਬੇਹਤਰ ਹੋਵੇਗਾ ਜੇਕਰ ਇਸ ਵਿੱਚ ਅਰਬੀ ਅਤੇ ਫ਼ਾਰਸੀ ਦਾ ਬਹੁਤਾ ਮੇਲ ਨਾ ਹੋਵੇ। ਉਪਰੰਤ ਮੁੱਖ ਮਹਿਮਾਨ ਵਿਧਾਇਕ ਮਾਲੇਰਕੋਟਲਾ ਡਾ.ਜਮੀਲ ਉਰ ਰਹਿਮਾਨ ਨੇ ਡਾ.ਰੁਬੀਨਾ ਸ਼ਬਨਮ ਨੂੰ ਅਜਿਹੇ ਸਫ਼ਲ ਸੈਮੀਨਾਰ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਪ੍ਰੋਗਰਾਮ ਦੀ ਭਰਪੂਰ ਸ਼ਲਾਘਾ ਕੀਤੀ।

https://twitter.com/DPRO_Barnala/status/1721848014648623443?t=JQJ3bRmKUuFrZIPiqDOfLw&s=08

ਉਦਘਾਟਨੀ ਸੈਸ਼ਨ ਤੋਂ ਬਾਅਦ ਸ਼ਾਮ ਤੱਕ ਦੋ ਤਕਨੀਕੀ ਸੈਸ਼ਨ ਚੱਲਦੇ ਰਹੇ ਜਿਸ ਵਿੱਚ ਵੱਖ-ਵੱਖ ਨਿਬੰਧਕਾਰਾਂ ਅਤੇ ਗਲਪ ਲੇਖਕਾਂ ਨੇ ਆਪਣੀਆਂ ਗਿਆਨ ਭਰਪੂਰ ਰਚਨਾਵਾਂ ਨਾਲ ਸਰੋਤਿਆਂ ਨੂੰ ਕੀਲ ਕੇ ਰੱਖਿਆ। ਨਵਾਬ ਸ਼ੇਰ ਮੁਹੰਮਦ ਖ਼ਾਨ ਸੰਸਥਾ ਵੱਲੋਂ ਪੰਜਾਬ ਵਕਫ਼ ਬੋਰਡ ਦੇ ਸਹਿਯੋਗ ਨਾਲ ਰਾਤ ਨੂੰ ਸ਼ਾਨਦਾਰ ਰਾਸ਼ਟਰੀ ਮੁਸ਼ਾਇਰਾ ਕਰਵਾਇਆ ਗਿਆ ਜੋ ਦੇਰ ਰਾਤ ਤੱਕ ਚੱਲਦਾ ਰਿਹਾ। ਇਸ ਵਿਚ ਉਕਤ ਸੈਮੀਨਾਰ ਦੇ ਮਹਿਮਾਨਾਂ ਤੋਂ ਇਲਾਵਾ ਮਾਲੇਰਕੋਟਲਾ ਦੇ ਸਥਾਨਕ ਕਵੀਆਂ ਨੇ ਵੀ ਸ਼ਿਰਕਤ ਕੀਤੀ। ਇਸ ਮੁਸ਼ਾਇਰੇ ਦੀ ਪ੍ਰਧਾਨਗੀ ਪ੍ਰਿੰਸੀਪਲ ਸ਼ਸ਼ੀਕਾਂਤ ਉਪੱਲ ਸਾਹਿਬ ਨੇ ਕੀਤੀ। ਸ਼ਾਨਦਾਰ ਮੁਸ਼ਾਇਰੇ ਦੇ ਅੰਤ ਤੱਕ ਵਿਧਾਇਕ ਮਾਲੇਰਕੋਟਲਾ ਡਾ.ਜਮੀਲ-ਉਰ-ਰਹਿਮਾਨ ਹਾਜ਼ਰ ਰਹੇ ਅਤੇ ਅੰਤ ਵਿੱਚ ਆਪਣੀਆਂ ਕੁਝ ਕਵਿਤਾਵਾਂ ਨਾਲ ਸਰੋਤਿਆਂ ਦਾ ਮਨੋਰੰਜਨ ਕੀਤਾ। ਨਵਾਬ ਸ਼ੇਰ ਮੁਹੰਮਦ ਖ਼ਾਨ ਸੰਸਥਾ ਨੂੰ ਵਧਾਈ ਦਿੱਤੀ। ਹਾਲ ਵਿੱਚ ਬੈਠੇ ਸਰੋਤੇ ਅੰਤ ਤੱਕ ਸ਼ਾਇਰਾਂ ਦਾ ਗੁਣਗਾਨ ਕਰਦੇ ਹੋਏ ਇੱਕ ਸਫ਼ਲ ਮੁਸ਼ਾਇਰੇ ਦੀ ਗਾਰੰਟੀ ਸਾਬਤ ਹੋਏ।

Leave a Reply

Your email address will not be published. Required fields are marked *