ਹਰੀਸ਼ ਗੋਇਲ, ਬਰਨਾਲਾ
23 ਦਸੰਬਰ ਜ਼ਿਲ੍ਹਾ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸਿੱਖਿਆ ਵਿਭਾਗ ਦੀ ਹਦਾਇਤਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ (ਡਾਈਟ) ਸੰਗਰੂਰ ਦੇ ਦਿਸ਼ਾਨਿਰਦੇਸ਼ ਅਧੀਨ ਜ਼ਿਲ੍ਹਾ ਅਫ਼ਸਰ ਸ਼੍ਰੀ ਸ਼ਮਸ਼ੇਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆਅਫ਼ਸਰ ਸ਼੍ਰੀਮਤੀ ਵਸੁੰਧਰਾ ਕਪਿਲਾ ਅਤੇ ਡਿਪਟੀ ਡੀ.ਈ.ਓ. ਬਰਜਿੰਦਰ ਪਾਲਸਿੰਘ ਦੀ ਅਗਵਾਈ ਵਿੱਚ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਦੀ ਇੱਕ ਰੋਜ਼ਾਵਰਕਸ਼ਾਪ ਦਾ ਆਯੋਜਨ ਕੀਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾਰਿਸੋਰਸ ਪਰਸਨ ਕਮਲਦੀਪ ਨੇ ਦੱਸਿਆ ਕਿ ਇਸ ਵਰਕਸ਼ਾਪ ਵਿੱਚ ਜ਼ਿਲ੍ਹੇਬੀ.ਪੀ.ਈ.ਓਜ਼. ਸਾਹਿਬਾਨ ਅਤੇ ਪ੍ਰਾਇਮਰੀ ਸਕੂਲਾਂ ਦੇ ਨਿਲਪ ਦੇ ਨੋਡਲਅਫਸਰਾਂ ਵੱਲੋਂ ਇਸ ਵਰਕਸ਼ਾਪ ਵਿੱਚ ਭਾਗ ਲਿਆ ਗਿਆ।
ਉਹਨਾਂ ਦੱਸਿਆ ਕਿਇਸ ਵਰਕਸ਼ਾਪ ਵਿੱਚ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਪੋਰਟਲ ਅਤੇ ਉੱਲਾਸ ਐਪਦੀ ਵਰਤੋਂ ਕਰਨ ਬਾਰੇ ਟਰੇਨਿੰਗ ਦਿੱਤੀ ਗਈ ਤਾਂ ਜੋ ਨਵ ਭਾਰਤ ਸਾਖ਼ਰਤਾਪ੍ਰੋਗਰਾਮ ਦੀ ਫ਼ਰਵਰੀ 2024 ਵਿੱਚ ਹੋਣ ਵਾਲੀ ਪ੍ਰੀਖਿਆ ਲਈ ਨਵੇਂਸਿੱਖਿਆਰਥੀਆਂ ਦੀ ਰਜਿਸਟਰੇਸ਼ਨ ਦਾ ਕੰਮ ਕੁਸ਼ਲਤਾਪੂਰਵਕ ਚਲਾਇਆ ਜਾਸਕੇ।
ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀ ਬਰਜਿੰਦਰ ਪਾਲ ਸਿੰਘ ਨੇ ਕਿਹਾ ਕਿਕਿਸੇ ਵਿਅਕਤੀ ਨੂੰ ਸਾਖ਼ਰ ਕਰਨਾ ਬਹੁਤ ਹੀ ਪੁੰਨ ਦਾ ਕੰਮ ਹੈ। ਉਹਨਾਂ ਕਿਹਾ ਕਿਇਸ ਕੰਮ ਨੂੰ ਅਸੀਂ ਡਿਊਟੀ ਨਹੀਂ ਬਲਕਿ ਸਮਾਜ ਪ੍ਰਤੀ ਸਾਡੀ ਬਣਦੀ ਜਿੰਮੇਵਾਰੀਸਮਝ ਕੇ ਕਰਨਾ ਹੈ।
ਵਰਕਸ਼ਾਪ ਵਿੱਚ ਸਕੂਲ ਆਫ਼ ਐਮੀਂਨੇਂਸ ਭਦੌੜ ਦੇ ਪ੍ਰਿੰਸੀਪਲਮੇਜਰ ਸਿੰਘ ਨੂੰ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਵਿੱਚ ਬੇਹਤਰੀਨ ਪ੍ਰਦਰਸ਼ਨ ਕਰਨਲਈ ਸਨਮਾਨਿਤ ਵੀ ਕੀਤਾ ਗਿਆ।
Posted By SonyGoyal