ਮਨਿੰਦਰ ਸਿੰਘ, ਬਰਨਾਲਾ

ਜ਼ਿਲ੍ਹਾ ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਐਸ.ਸੀ.ਈ.ਆਰ.ਟੀ. ਪੰਜਾਬ ਦੀਹਦਾਇਤ ਤਹਿਤ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ) ਸਰੋਜ ਰਾਣੀ, ਜ਼ਿਲ੍ਹਾਸਿੱਖਿਆ ਅਫ਼ਸਰ ਭੁਪਿੰਦਰ ਕੌਰ, ਡਾਈਟ ਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਵਸੁੰਧਰਾ ਕਪਿਲਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਬਰਜਿੰਦਰ ਪਾਲ ਸਿੰਘ ਦੀ ਅਗਵਾਈ ਵਿੱਚ ਨਵ ਭਾਰਤ ਸਾਖ਼ਰਤਾ ਪ੍ਰੋਗਰਾਮ ਦੀਇੱਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ।

ਜਿਸ ਵਿੱਚ ਜ਼ਿਲ੍ਹੇ ਦੇ ਸਕੂਲਾਂਦੇ ਮੁੱਖੀਆਂ ਅਤੇ ਸਕੂਲ ਨੋਡਲ ਅਫ਼ਸਰਾਂ ਵੱਲੋਂ ਭਾਗ ਲਿਆ ਗਿਆ।

ਡਾਈਟਪ੍ਰਿੰਸੀਪਲ ਡਾ. ਮੁਨੀਸ਼ ਮੋਹਨ ਸ਼ਰਮਾ ਨੇ ਦੱਸਿਆ ਕਿ ਨਵ ਭਾਰਤ ਸਾਖ਼ਰਤਾਪ੍ਰੋਗਰਾਮ ਦਾ ਮੁੱਖ ਮਕਸਦ ਭਾਰਤ ਦੇ ਅਸਿੱਖਿਅਤ ਨਾਗਰਿਕਾਂ ਨੂੰ ਸਿੱਖਿਅਤਕਰਨਾ ਹੈ।

ਇਸ ਤਹਿਤ ਜ਼ਿਲ੍ਹੇ ਵਿੱਚ ਅਸਿੱਖਿਅਤ ਵਿਅਕਤੀਆਂ ਦੀ ਪਹਿਚਾਣ ਕਰਕੇ ਉਹਨਾਂ ਨੂੰਅੱਖਰ, ਸ਼ਬਦ, ਵਾਕ ਲਿਖਣ, ਪੜ੍ਹਨ ਅਤੇ ਜੋੜ,ਘਟਾਓ, ਵੰਡ, ਗੁਣਾਂ ਆਦਿ ਦੀਮੁੱਢਲੀ ਸਿੱਖਿਆ ਦਿੱਤੀ ਗਈ।

ਉਹਨਾਂ ਦੱਸਿਆ ਕਿ ਸਤੰਬਰ ਵਿੱਚ ਇਹਨਾਂ ਦੀਪ੍ਰੀਖਿਆ ਲਈ ਗਈ ਅਤੇ 2500 ਅਸਿੱਖਿਅਤ ਵਿਅਕਤੀਆਂ ਵੱਲੋਂ ਇਹਪ੍ਰੀਖਿਆ ਪਾਸ ਕੀਤੀ ਗਈ।

ਇਸ ਮੌਕੇ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਕਿਹਾਕਿ ਕਿਸੇ ਅਸਿੱਖਿਅਤ ਵਿਅਕਤੀ ਨੂੰ ਸਿੱਖਿਅਤ ਕਰਨਾ ਜਿੱਥੇ ਸਾਡਾ ਸਮਾਜ ਪ੍ਰਤੀਮੁੱਢਲਾ ਫਰਜ਼ ਹੈ, ਉਥੇ ਹੀ ਇਹ ਇਕ ਪੁੰਨ ਦਾ ਕੰਮ ਵੀ ਹੈ।

ਉਹਨਾਂ ਇਸ ਮਿਸ਼ਨਨੂੰ ਕਾਮਯਾਬ ਕਰਨ ਲਈ ਪੂਰੀ ਲਗਨ ਅਤੇ ਮਿਹਨਤ ਨਾਲ ਕੰਮ ਕਰਨ ਲਈਸਕੂਲ ਮੁੱਖੀਆਂ ਅਤੇ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ।

ਉਹਨਾਂ ਸਿੱਖਿਆ ਵਿਭਾਗਵੱਲੋਂ ਚਲਾਈ ਗਈ ਦਾਖਲਾ ਮੁਹਿੰਮ ਵਿੱਚ ਵੱਧ ਤੋਂ ਵੱਧ ਵਿਦਿਆਰਥੀਆਂ ਨੂੰਸਰਕਾਰੀ ਸਕੂਲਾਂ ਵਿੱਚ ਦਾਖ਼ਲ ਕਰਵਾਉਣ ਲਈ ਅਧਿਆਪਕਾਂ ਨੂੰ ਘਰ ਘਰ ਜਾਕੇ ਸਰਕਾਰੀ ਸਕੂਲਾਂ ਵਿੱਚ ਮਿਲਣ ਵਾਲੀਆਂ ਸਹੂਲਤਾਂ ਬਾਰੇ ਮਾਪਿਆਂ ਨੂੰਜਾਣਕਾਰੀ ਦੇਣ ਲਈ ਜੋਰ ਦਿੱਤਾ।

ਡੀ.ਈ.ਓ. ਸਰੋਜ ਰਾਣੀ ਨੇ ਨਵ ਭਾਰਤਸਾਖ਼ਰਤਾ ਪ੍ਰੋਗਰਾਮ ਦੀ ਸਫ਼ਲਤਾ ਲਈ ਹੋਰ ਵੱਧ ਤੋਂ ਵੱਧ ਲਰਨਰ ਲੱਭਣ ਅਤੇਉਹਨਾਂ ਨੇ ਪੜ੍ਹਾਈ ਕਰਨ ਲਈ ਪ੍ਰੇਰਿਤ ਕਰਨ ਲਈ ਕਿਹਾ।

ਉਹਨਾਂ ਕਿਹਾ ਕਿਸਾਡਾ ਇਹ ਟੀਚਾ ਹੋਣਾ ਚਾਹੀਦਾ ਹੈ ਕਿ ਜ਼ਿਲ੍ਹੇ ਦਾ ਕੋਈ ਵੀ ਵਿਅਕਤੀ ਮੁੱਢਲੀਸਿੱਖਿਆ ਤੋਂ ਵਾਂਝਾ ਨਾ ਰਹੇ।

ਇਸ ਮੌਕੇ ਜ਼ਿਲ੍ਹੇ ਵਿੱਚ ਇਸ ਮਿਸ਼ਨ ਲਈ ਸਭ ਤੋਂਬੇਹਤਰੀਨ ਕਾਰਗੁਜਾਰੀ ਕਰਨ ਵਾਲੇ ਕਲੱਸਟਰ ਭਦੌੜ, ਉੱਗੋਕੇ, ਨਾਈਵਾਲਾ, ਧਨੌਲਾ(ਲੜਕੀਆਂ) ਅਤੇ ਕੁੱਬੇ ਸਕੂਲ ਦੇ ਮੁੱਖੀਆਂ ਅਤੇ ਨੋਡਲ ਅਫ਼ਸਰਾਂ ਨੂੰਸਨਮਾਨਿਤ ਕੀਤਾ ਗਿਆ ਅਤੇ ਸਮੂਹ ਸਕੂਲ ਮੁੱਖੀਆਂ ਨੂੰ ਪਾਸ ਹੋਣ ਵਾਲੇਉਮੀਦਵਾਰਾਂ ਦੇ 2500 ਨਤੀਜਾ ਕਾਰਡ ਵੀ ਦਿੱਤੇ ਗਏ।

ਇਸ ਮੌਕੇ ਪ੍ਰਿੰਸੀਪਲ ਅਨਿਲ ਮੋਦੀ, ਬੀ.ਪੀ.ਈ.ਓ. ਹਰਿੰਦਰ ਬਰਾੜ, ਬੀ.ਐਨ.ਓਜ਼ਹਰਪ੍ਰੀਤ ਕੌਰ, ਸੁਰੇਸ਼ਟਾ ਸ਼ਰਮਾ, ਜਸਵਿੰਦਰ ਸਿੰਘ, ਡੀ.ਐਸ.ਐਮ. ਰਾਜੇਸ਼ਗੋਇਲ, ਹੈਡਮਾਸਟਰ ਪ੍ਰਦੀਪ ਸ਼ਰਮਾ, ਡੀ.ਐਮ. ਕਮਲਦੀਪ, ਸਟੇਜ ਸੰਚਾਲਕਅਮਨਿੰਦਰ ਕੁਠਾਲਾ, ਕੁਲਦੀਪ ਸਿੰਘ ਭੁੱਲਰ, ਮੀਡੀਆ ਕੋਆਰਡੀਨੇਟਰ ਹਰਵਿੰਦਰਰੋਮੀ ਆਦਿ ਹਾਜ਼ਰ ਰਹੇ।

Posted By SonyGoyal

Leave a Reply

Your email address will not be published. Required fields are marked *