ਬਰਨਾਲਾ, 05 ਮਈ (ਮਨਿੰਦਰ ਸਿੰਘ) 

ਹਰ ਹਲਕੇ ਦੇ ਤਿੰਨ ਪਿੰਡਾਂ ਨੂੰ ਹਰ ਰੋਜ਼ ਕਵਰ ਕੀਤਾ ਜਾਵੇਗਾ ਜ਼ਿਲੇ ਦੇ 81 ਪਿੰਡਾਂ ਨੂੰ ਨਸ਼ਿਆਂ ਵਿਰੁੱਧ ਚਲਾਇਆ ਜਾਵੇਗਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੀ ਖਿਲਾਫ ਛੇੜੀ ਜੰਗ  ਯੁੱਧ ਨਸ਼ਿਆਂ ਵਿਰੁੱਧ  ਤਹਿਤ 7 ਮਈ ਨੂੰ ਜ਼ਿਲ੍ਹੇ ਵਿੱਚ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ।

ਭਦੌੜ, ਬਰਨਾਲਾ ਅਤੇ ਮਹਿਲ ਕਲਾਂ ਹਲਕਿਆਂ ਦੇ ਤਿੰਨ – ਤਿੰਨ ਪਿੰਡਾਂ ਵਿੱਚ ਰੋਜ਼ਾਨਾ ਨਸ਼ਾ ਮੁਕਤੀ ਯਾਤਰਾ ਕੱਢੀ ਜਾਵੇਗੀ ਜਿਸ ਵਿੱਚ ਪਿੰਡ ਵਾਸੀ ਨਸ਼ਿਆਂ ਖਿਲਾਫ ਇੱਕਜੁੱਟ ਹੋ ਕੇ ਸ਼ਮੂਲੀਅਤ ਕਰਨਗੇ।

ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਟੀ.ਬੈਨਿਥ ਨੇ ਯਾਤਰਾ ਦੀਆਂ ਤਿਆਰੀਆਂ ਸਬੰਧੀ ਬੁਲਾਈ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।

ਉਨ੍ਹਾਂ ਦੱਸਿਆ ਕਿ ਯਾਤਰਾ ਜ਼ਿਲ੍ਹੇ ਦੇ 81 ਪਿੰਡਾਂ ਵਿੱਚ ਕੀਤੀ ਜਾਵੇਗੀ ਅਤੇ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੋਰ ਪਿੰਡਾਂ ਨੂੰ ਕਵਰ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ 7 ਮਈ ਨੂੰ ਬਰਨਾਲਾ ਹਲਕੇ ਦੇ ਪਿੰਡ ਝਲੂਰ, ਸੇਖਾ ਅਤੇ ਫਰਵਾਹੀ ਵਿਖੇ ਲੜੀ ਵਾਰ ਸ਼ਾਮ 4 ਵਜੇ, 5 ਵਜੇ ਅਤੇ ਸ਼ਾਮ 6 ਵਜੇ ਯਾਤਰਾ ਕੱਢੀ ਜਾਵੇਗੀ।

ਇਸੇ ਤਰ੍ਹਾਂ ਭਦੌੜ ਹਲਕੇ ਵਿੱਚ ਵੀ ਦੀਪਗੜ੍ਹ, ਮਜੂਕੇ ਅਤੇ ਅਲਕੜਾ ਪਿੰਡਾਂ ਵਿੱਚ ਇੱਕੋ ਸਮੇਂ ‘ਤੇ ਕੱਢੀਆਂ ਜਾਣਗੀਆਂ ।

ਉਨ੍ਹਾਂ ਦੱਸਿਆ ਕਿ ਮਹਿਲ ਕਲਾਂ ਵਿਖੇ ਯਾਤਰਾ ਪਿੰਡ ਕੁਤਬਾ, ਨਿਹਾਲੂਵਾਲ ਅਤੇ ਗੰਗੋਹਰ ਵਿਖੇ ਸਵੇਰੇ 10:30, 11:30 ਅਤੇ ਦੁਪਹਿਰ 12:30 ਵਜੇ ਹੋਵੇਗੀ।

ਇਸ ਮੌਕੇ ਏ.ਡੀ.ਸੀ.(ਜੀ) ਸ੍ਰੀਮਤੀ ਅਨੁਪ੍ਰਿਤਾ ਜੌਹਲ, ਏ.ਡੀ.ਸੀ.(ਡੀ) ਸ੍ਰੀ ਸਤਵੰਤ ਸਿੰਘ, ਐਸ.ਡੀ.ਐਮ ਤਪਾ ਸ੍ਰੀਮਤੀ ਸਿਮਰਪ੍ਰੀਤ ਕੌਰ, ਐਸ.ਡੀ.ਐਮ ਬਰਨਾਲਾ ਸ੍ਰੀ ਹਰਪ੍ਰੀਤ ਅਟਵਾਲ, ਐਸ.ਡੀ.ਐਮ ਮਹਿਲ ਕਲਾਂ ਸ੍ਰੀ ਹਰਕੰਵਲਜੀਤ ਸਿੰਘ, ਏ.ਸੀ.(ਯੂ.ਟੀ.) ਸ੍ਰੀ ਸ਼ਿਵਾਂਸ਼ ਰਾਠੀ, ਮੁੱਖ ਮੰਤਰੀ ਫੀਲਡ ਅਫਸਰ ਸ੍ਰੀ ਜਗਦੀਪ ਕਾਹਲੋਂ ਅਤੇ ਹੋਰ ਵੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *