ਬਠਿੰਡਾ/ਦਿਹਾਤੀ 25 ਮਈ (ਜਸਵੀਰ ਸਿੰਘ)
ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ਿਆਂ ਵਿਰੁੱਧ ਦੀ ਯਾਤਰਾ ਗਰਾਮ ਪੰਚਾਇਤ ਰੱਥੜੀਆਂ ਮਹਿਰਾਜ ਵਿਖੇ ਪੁੱਜੀ।
ਇਸ ਸਮੇਂ ਗਰਾਮ ਪੰਚਾਇਤ ਰੱਥੜੀਆਂ ਅਤੇ ਮਹਿਰਾਜ ਖ਼ੁਰਦ ਵੱਲੋਂ ਇੱਕ ਸਾਂਝੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।
ਜਿਸ ਵਿੱਚ ਚੇਅਰਮੈਨ ਮਾਰਕੀਟ ਕਮੇਟੀ ਰਾਮਪੁਰਾ ਫੂਲ ਦਰਸ਼ਨ ਸਿੰਘ ਸੋਹੀ, ਟਰੱਕ ਯੂਨੀਅਨ ਰਾਮਪੁਰਾ ਫੂਲ ਦੇ ਪ੍ਰਧਾਨ ਸ਼ੇਰ ਬਹਾਦਰ ਸਿੰਘ ਧਾਲੀਵਾਲ, ਰੇਸ਼ਮ ਸਿੰਘ ਮੱਲੂਆਣਾ ਨਿੱਜੀ ਸਹਾਇਕ ਵਿਧਾਇਕ ਬਲਕਾਰ ਸਿੰਘ ਸਿੱਧੂ, ਬਲਾਕ ਕੋਆਰਡੀਨੇਟਰ ਰਾਜਵਿੰਦਰ ਸਿੰਘ ਦਿਆਲਪੁਰਾ, ਬੂਟਾ ਸਿੰਘ ਐੱਸ ਐੱਚ ਓ ਥਾਣਾ ਰਾਮਪੁਰਾ ਸਿਟੀ, ਜਤਿੰਦਰ ਸਿੰਘ ਪ੍ਰਿੰਸ ਵੀਡੀਓ, ਸਰਪੰਚ ਹਰਪ੍ਰੀਤ ਸਿੰਘ ਹੈਪੀ, ਸਰਪੰਚ ਬਾਬੂ ਸਿੰਘ, ਸਰਪੰਚ ਸੋਨੀ ਸਿੱਧੂ, ਸਰਪੰਚ ਕੁਲਵੰਤ ਸਿੰਘ, ਬਲਾਕ ਪ੍ਰਭਾਰੀ ਨਿਰਮਲ ਸਿੰਘ ਨਿੰਮਾ, ਰਣਯੋਧ ਸਿੰਘ ਯੋਧਾ ਐੱਮਸੀ, ਪ੍ਰਮਿੰਦਰ ਸਿੰਘ ਬੂਰਾ ਯੂਥ ਆਗੂ ਸਮੇਤ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਉਚੇਚੇ ਤੌਰ ਤੇ ਸ਼ਾਮਿਲ ਰਹੀ।
ਭਰਵੇਂ ਇਕੱਠ ਵੱਲੋਂ ਆਪਣੇ ਪਿੰਡ ਵਿੱਚੋਂ ਨਸ਼ਿਆਂ ਨੂੰ ਜੜ੍ਹ ਤੋਂ ਖਤਮ ਕਰਨ ਲਈ ਅਹਿਦ ਲਿਆ ਗਿਆ। ਅਮਰੀਕ ਸਿੰਘ ਵੱਲੋਂ ਪੁੱਜੀਆਂ ਸ਼ਖ਼ਸੀਅਤਾਂ ਨੂੰ ਜੀ ਆਇਆਂ ਆਖਿਆ ਅਤੇ ਧੰਨਵਾਦ ਕੀਤਾ।
Posted By SonyGoyal