ਸੋਨੀ ਗੋਇਲ, ਬਰਨਾਲਾ
ਬਰਨਾਲਾ ਭਾਰਤੀ ਕਿਸਾਨ ਯੂਨੀਅਨ (ਏਕਤਾ) ਉਗਰਾਹਾਂ ਅਤੇ ਭਾਰਤ ਕਿਸਾਨ ਯੂਨੀਅਨ (ਡਕੌਤਾਂ ਗਰੁੱਪ ਧਨੇਰ) ਉਲੇ ਅੱਜ ਹਜਾਰਾਂ ਕਿਸਾਨਾਂ, ਔਰਤਾਂ, ਨੌਜਵਾਨਾਂ ਨੇ ਨਿਊਜ਼ ਕਲਿੰਕ ਦੇ ਪੱਤਰਕਾਰ ਬੀਰ ਪ੍ਰਕਾਯਸਥ ਅਤੇ ਅਮਿਤ ਚੱਕਰਵਰਤੀ ਤੇ ਝੂਠੀ ਐਫ.ਆਈ.ਆਰ ਦਰਜ ਕਰਕੇ, ਗਿਰਫਤਾਰ ਕਰਕੇ ਜੇਲੀ ਧੱਕ ਦਿੱਤਾ ਗਿਆ ਹੈ। ਇਸਦੇ ਵਿਰੋਧ ਵਿੱਚ ਅੱਜ ਡੀ.ਸੀ. ਦਫਤਰ ਅੱਗੇ ਰੋਸ ਧਰਨਾ ਦੇ ਕੇ ਝੂਠੀ ਐਫ.ਆਈ.ਆਰ ਦੀਆਂ ਕਾਪੀਆਂ ਫੂਕੀਆਂ ਗਈਆਂ। ਜਦ ਕਿ ਸੰਵਿਧਾਨ ਮੁਤਾਬਿਕ ਕਿਸੇ ਵੀ ਪੱਤਰਕਾਰ ਤੇ ਕੇਸ ਦਰਜ ਨਹੀ ਕੀਤਾ ਜਾ ਸਕਦਾ । ਕਿਸਾਨ ਬੁਲਾਰਿਆ ਨੇ ਸੰਬੋਧਨ ਕਰਦਿਆ ਦੱਸਿਆ ਕਿ ਮੋਦੀ ਸਰਕਾਰ ਨੇ ਕਿਸਾਨ ਅੰਦੋਲਨ ਦੀ ਜਿੱਤ ਦੀ ਬਦਲੇ ਦੀ ਭਾਵਨਾ ਤਹਿਤ, ਪੱਤਰਕਾਰਾਂ ਨੂੰ ਨਿਸ਼ਾਨਾ ਬਣਾਇਆ ਗਿਆ। ਐਫ ਆਈ ਆਰ ਵਿੱਚ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਵਿਦੇਸ਼ੀ ਅਤੇ ਅੱਤਵਾਦੀ ਤਾਕਤਾਂ ਦੁਆਰਾ ਫੰਡ ਦਿੱਤੇ ਜਾਣ ਦਾ ਦੋਸ਼ ਲਗਾਟਾ ਗਿਆ ਹੈ ਜਦ ਕਿ ਕੁੱਲ ਦਲੀਆਂ ਵਿੱਚ ਕਿਸਾਨ ਅੰਦੋਲਨ ਫੈਲ ਚੁੱਕਾ ਸੀ . ਦੇਸ਼ਾਂ ਵਿਦੇਸ਼ਾਂ ਵਿੱਚ ਮੋਦੀ ਦਾ ਡੱਟਵਾ ਵਿਰੋਧ ਤੇ ਘਿਰਾਉ ਹੋ ਰਹੇ ਸਨ। ਕਿਸਾਨ ਅੰਦੋਲਨ ਦੇਸੀ-ਵਿਦੇਸ਼ੀ ਲੁੱਟ ਵਿਰੁੱਧ, ਭਾਰਤ ਦੇ ਮਾਲਕ ਖਜਾਨੇ, ਪਾਣੀ, ਜ਼ਮੀਨ ਖਣਿਜ ਅਤੇ ਹੋਰ ਪੈਦਾਵਾਰ ਦੇ ਸਾਧਨਾਂ ਨੂੰ ਸਾਮਰਾਜੀ ਧਾੜਵੀਆਂ ਤੋਂ ਮੁੱਕਤ ਕਰਵਾਉਣ ਦਾ ਅਜਾਦੀ ਅੰਦੋਲਨ ਸੀ, ਖੇਤੀਬਾੜੀ ਤੋਂ ਸਰਕਾਰੀ ਸਮਰਥਨ ਵਾਪਸ ਲੈਣ ਅਤੇ ਅਡਾਨੀ-ਅੰਬਾਨੀ ਟਾਟਾ-ਕਾਰਗਿੱਲ-ਪੈਸਪੀ-ਵਾਲਪਰਟ ਆਦਿਕ ਦੀ ਅਗਵਾਈ ਵਾਲੀਆਂ ਸਾਮਰਾਜੀ ਕਾਰਪੋਰੇਟਾਂ ਨੂੰ ਖੇਤੀਬਾੜੀ ਖੇਤੀ ਮੰਡੀਆਂ ਅਤੇ ਅਨਾਜ ਸੌਂਪਣ ਲਈ ਅਤੇ ਖੇਤੀ ਕਾਲੇ ਕਾਨੂੰਨ ਦੀ ਨਾਪਾਕ ਯੋਜਨਾ ਸੀ, ਪਰ 232 ਕਿਸਾਨਾਂ ਨੇ ਸਹੀਦੀਆਂ ਪਾ ਕੇ ਇਸ ਅੰਦੋਨਲ ਨੂੰ ਜਿੱਤ ਤੱਕ ਪਹੁੰਚਾਉਣ ਦੀ ਹੀ ਮੋਦੀ ਸਰਕਾਰ ਨੇ ਪੱਤਰਕਾਰਾਂ ਨੂੰ ਸਜਾ ਦੇ ਕੇ ਪ੍ਰੈਸ ਮੀਡੀਆ ਦੀ ਅਜਾਦੀ ਖੋਹ ਰਹੀ ਹੈ।
ਕਰਪੋਰੇਟ ਘਰਾਣਿਆਂ ਵੱਲੋਂ ਪੱਤਰਾਂ ਨੂੰ ਆਪਣੇ ਪੱਖ ਵਿੱਚ ਅਤੇ ਲੋਕਾਂ ਦੇ ਵਿਰੋਧ ਵਿੱਚ ਲਿਖਣ ਤੇ ਦਬਾਅ ਪਾਏ ਜਾ ਰਹੇ ਹਨ, ਕਿੰਨੇ ਪੱਤਰਕਾਰ ਬੁੱਧੀ ਜੀਵੀ ਜੇਲ੍ਹ ਡੱਕ ਦਿੱਤੇ ਗਏ, ਕਤਲ ਕਰਵਾ ਦਿੱਤੇ ਗਏ ਹਨ।ਅੱਜ ਦੇ ਇੱਕਠ ਨੇ ਮੰਗ ਕੀਤੀ ਹੈ ਕਿ ਕਿਸਾਨ ਅੰਦੋਲਨ ਨੂੰ ਦੇਸ਼ ਵਿਰੋਧੀ ਅਤੇ ਅੱਤਵਾਦੀ ਤਾਕਤਾਂ ਦੁਆਰਾ ਫੰਡ ਦਿੱਤੇ ਜਾਣ ਦਾ ਦੋਸ਼ ਲਗਾਉਣ ਵਾਲੀ, ਨਿਊਜ਼ ਕਲਿੰਕ ਵਿਰੁੱਧ ਝੂਠੀ ਐਫ.ਆਈ.ਆਰ ਵਾਪਸ ਲਈ ਜਾਵੇ। ਨਿਊਜ਼ ਕਲਿੱਕ ਪੱਤਰਕਾਰ ਪ੍ਰਬੀਰ ਪੁਨਾਯਸਥ ਅਤੇ ਅਮਿਤ ਚੱਕਰਵਰਤੀ ਨੂੰ ਤਰੁੰਤ ਰਿਹਾਅ ਕੀਤਾ ਜਾਵੇ ਅੱਜ ਦੇ ਬੁਲਾਰੇ ਜਿਲ੍ਹਾ ਪ੍ਰਧਾਨ ਚਮਕੌਰ ਸਿੰਘ, ਮੀਤ ਪ੍ਰਧਾਨ ਬੁੱਕਣ ਸਿੰਘ, ਜਰਨਲ ਸਕੱਤਰ ਜਰਨੈਲ ਸਿੰਘ ਬਦਰਾ, ਬਲੌਰ ਸਿੰਘ ਸੂਬਾ ਆਗੂ ਰੂਪ ਸਿੰਘ ਛੰਨਾਂ, ਮਾ ਨਿਰਪਜੀਤ ਸਿੰਘ, ਜੱਜ ਸਿੰਘ ਗਹਿਲ, ਕੁਲਜੀਤ ਸਿੰਘ ਵਜੀਦੇਕੇ, ਸੁਖਦੇਵ ਸਿੰਘ ਕਤਨਾ, ਚਰਨ ਸਿੰਘ ਭਦੌੜ, ਬਲਵਿੰਦਰ ਸਿੰਘ ਕਾਲਾਬੂਲਾ, ਨਾਜਰ ਸਿੰਘ ਠੁੱਲੀਵਾਲ, ਕਮਲਜੀਤ ਕੌਰ ਤੇ ਬਿੰਦਰ ਕੌਰ ਉਗਰਾਹਾ ਅਤੇ ਬੀ.ਕੇ.ਯੂ. ਡਕਦੇ ਧਨੇਰ ਦੇ ਜਗਰਾਜ ਸਿੰਘ ਹਰਦਾਸਪੁਰਾ, ਬਲਵਿੰਦਰ ਸਿੰਘ ਉਪਲੀ ਸੂਬਾ ਖਜਾਨਚੀ ਅਤੇ ਬੀ.ਕੇ.ਯੂ ਡਕੌਦਾ, ਕੁਲਵੰਤ ਸਿੰਘ ਭਦੌੜ, ਕਾਲ ਸਿੰਘ ਸਕੱਤਰ ਸਹਿਣਾ ਭੋਲਾ ਸਿੰਘ ਛੰਨਾਂ, ਗੁਰਦੇਵ ਸਿੰਘ ਮਾਂਗੇਵਾਲ, ਨਾਨਕ ਸਿੰਘ ਪ੍ਰਧਾਨ ਬਲਾਕ ਮਹਿਲਕਲਾਂ ਨੇ ਸੰਬੋਧਨ ਕੀਤਾ।