ਜੇਕਰ ਮੰਗਾਂ ਨਾ ਮੰਨੀਆਂ ਤਾਂ ਵੋਟਾਂ ਵਿੱਚ ਸਰਕਾਰ ਨੂੰ ਮਿਲਣਗੇ ਨਤੀਜੇ – ਕੱਚੇ ਕੰਮ 

ਬਰਨਾਲਾ 09 ਨਵੰਬਰ (ਮਨਿੰਦਰ ਸਿੰਘ) ਐਨਐਚ ਐਮ ਨੈਸ਼ਨਲ ਹੈਲਥ ਮਿਸ਼ਨ ਦੇ ਕਾਮਿਆਂ ਵੱਲੋਂ ਬਰਨਾਲਾ ਵਿਖੇ ਸੂਬਾ ਪੱਧਰੀ ਰੈਲੀ ਦਾ ਆਯੋਜਨ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦੇ ਹੋਏ ਸੂਬਾ ਪ੍ਰਧਾਨ ਡਾਕਟਰ ਵਾਹਿਦ ਨੇ ਦੱਸਿਆ ਕਿ ਪਿਛਲੇ 15 ਸਾਲਾਂ ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕੱਚੇ ਕਾਮੇ ਸਰਕਾਰਾਂ ਦੇ ਮੂੰਹ ਵੱਲ ਤੱਕ ਰਹੇ ਹਨ ਕਿ ਕਦੋਂ ਇਹ ਸਰਕਾਰਾਂ ਉਹਨਾਂ ਨੂੰ ਆਪਣਾ ਮੁਲਾਜ਼ਮ ਮੰਨਣਗੀਆਂ ਅਤੇ ਕਦੋਂ ਉਹਨਾਂ ਨੂੰ ਉਹਨਾਂ ਦੇ ਬਣਦੇ ਹੱਕ ਮਿਲਣਗੇ। ਮੁਲਾਜ਼ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੁਣ ਤੱਕ ਕਦੀ ਵੀ ਇੰਝ ਨਹੀਂ ਹੋਇਆ ਕਿ ਕਾਮਿਆਂ ਨੂੰ ਸਲਾਨਾ ਵਾਧਾ ਨਾ ਮਿਲਿਆ ਹੋਵੇ ਪਰੰਤੂ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਅੱਜ ਤੱਕ ਦੀਆ ਬਣੀਆਂ ਸਰਕਾਰਾਂ ਦੇ ਸਾਰੇ ਰਿਕਾਰਡ ਤੋੜਦੇ ਹੋਏ ਜਿੱਥੇ ਆਪਣੇ ਵਾਅਦਿਆਂ ਤੋਂ ਚਿੱਟਾ ਮੁੱਕਰਦੇ ਹੋਏ ਨਜ਼ਰ ਆਏ ਉੱਥੇ ਹੀ ਸਲਾਨਾ ਵਾਧੇ ਤੋਂ ਵੀ ਮੁੱਕਰ ਗਏ। ਉਹਨਾਂ ਨੇ ਕਿਹਾ ਕਿ 9000 ਤੋਂ ਜਿਆਦਾ ਕੱਚੇ ਕਾਮੇ ਨਿਗੂਣੀਆਂ ਤਨਖਾਹਾਂ ਮਾਣ ਭੱਤੇ ਆਦ ਤੋਂ ਵਾਂਝੇ ਰਹਿ ਰਹੇ ਹਨ। ਸਰਕਾਰਾਂ ਵੱਲੋਂ ਭਾਵੇਂ ਸਿਹਤ ਸਹੂਲਤਾਂ ਦੇ ਨਾਮ ਤੇ ਅੱਜ ਤੱਕ ਵੋਟਾਂ ਅਤੇ ਵਾਹ ਵਾਹ ਬਟੋਰੀ ਗਈ ਹੋਵੇ ਪਰੰਤੂ ਇਹ ਸਿਹਤ ਕਾਮਿਆਂ ਦੀ ਜਮੀਨੀ ਪੱਧਰ ਦੀ ਹਾਲਤ ਸਰਕਾਰ ਨੇ ਕਿੰਨੀ ਭੈੜੀ ਕਰ ਦਿੱਤੀ ਹੈ ਇਸ ਦਾ ਅੰਦਾਜ਼ਾ ਲਾਉਣਾ ਵੀ ਅੱਜ ਮੁਸ਼ਕਿਲ ਹੋਇਆ ਪਿਆ ਹੈ।

ਸਰਕਾਰ ਨੂੰ ਵੋਟਾਂ ਚ ਮਿਲੇਗਾ ਧੱਕੇਸ਼ਾਹੀ ਦਾ ਜਵਾਬ – ਸੰਦੀਪ ਕੌਰ

ਵਧੇਰੇ ਜਾਣਕਾਰੀ ਦਿੰਦੇ ਹੋਏ ਸੰਦੀਪ ਕੌਰ ਬਰਨਾਲਾ ਨੇ ਦੱਸਿਆ ਕਿ ਸਰਕਾਰ ਵੱਲੋਂ ਕਿਸ ਤਰ੍ਹਾਂ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਹਨਾਂ ਦੇ ਬਣਦੇ ਹੱਕ ਦੱਬੇ ਜਾ ਰਹੇ ਹਨ। ਸਰਕਾਰ ਦੇ ਝੂਠੇ ਲਾਰਿਆਂ ਤੋਂ ਤੰਗ ਆ ਚੁੱਕੇ ਕੱਚੇ ਮੁਲਾਜ਼ਮਾ ਵੱਲੋਂ ਸਰਕਾਰ ਨੂੰ ਵੋਟਾਂ ਤੋਂ ਪਹਿਲਾਂ ਉਹਨਾਂ ਦੇ ਬਣਦੇ ਹੱਕੀ ਮੰਗਾਂ ਦਾ ਨਿਪਟਾਰਾ ਨਾ ਕਰਨ ਤੇ ਜਿਮਣੀ ਚੋਣਾਂ ਚ ਮੁਲਾਜ਼ਮਾ ਵੱਲੋਂ ਅਪਣਾਇਆ ਗਿਆ ਰੁੱਖ ਵੀ ਸਾਫ ਨਜ਼ਰ ਆ ਜਾਵੇਗਾ। ਉਹਨਾਂ ਨੇ ਕਿਹਾ ਕਿ ਕੱਚੇ ਕਾਮਿਆਂ ਵੱਲੋਂ ਕਰੋਨਾ ਕਾਲ ਚ ਆਪਣੀ ਜਾਨਾਂ ਦੀ ਬਿਨਾਂ ਪਰਵਾਹ ਕੀਤੇ ਤਨਦੇਹੀ ਨਾਲ ਕੰਮ ਕੀਤਾ ਗਿਆ। ਪਰੰਤੂ ਸਰਕਾਰ ਵੱਲੋਂ ਉਹਨਾਂ ਅਤੇ ਉਹਨਾਂ ਦੇ ਪਰਿਵਾਰਾਂ ਦੇ ਸਿਹਤ ਬੀਮੇ ਤੱਕ ਦੀ ਸਹੂਲਤ ਮੁਹਈਆ ਨਹੀਂ ਕਰਵਾਈ ਗਈ। ਉਹਨਾਂ ਨੇ ਕਿਹਾ ਕਿ ਅਸੀਂ ਜਿਆਦਾ ਨਹੀਂ ਪ੍ਰੰਤੂ ਯੋਗਤਾ ਦੇ ਮੁਤਾਬਿਕ ਤਾਂ ਹੱਕ ਮੰਗਣ ਦੇ ਹੱਕਦਾਰ ਹਾਂ ਜੇਕਰ ਸਰਕਾਰ ਸਾਨੂੰ ਇਸ ਤੋਂ ਵੀ ਪਛਾੜ ਕੇ ਰੱਖਦੀ ਹੈ ਤਾਂ ਇਹ ਅਤੀ ਨਿੰਦਣ ਯੋਗ ਤੇ ਮੰਦਭਾਗਾ ਹੈ। ਨੈਸ਼ਨਲ ਹੈਲਥ ਮਿਸ਼ਨ ਦੇ ਸਮੂਹ ਕਾਮਿਆਂ ਵੱਲੋਂ ਪਰਚੇ ਬਣਵਾਏ ਗਏ ਅਤੇ ਸਾਰੇ ਬਾਜ਼ਾਰਾਂ “ਚ ਸਰਕਾਰ ਵੱਲੋਂ ਕੀਤੇ ਗਏ ਧੋਖੇ ਅਤੇ ਵਾਦਾ ਖਿਲਾਫੀ ਵਾਲੇ ਪਰਚੇ ਲੋਕਾਂ ਨੂੰ ਦਿੱਤੇ ਗਏ ਅਤੇ ਬਰਨਾਲਾ ਦੇ ਸਮੂਹ ਬਾਜ਼ਾਰਾਂ ਚੋਂ ਰੋਸ ਰੈਲੀ ਵੀ ਕੱਢੀ ਗਈ। ਇਸ ਮੌਕੇ ਬਰਨਾਲਾ ਜਿਲੇ ਤੋਂ ਇਲਾਵਾ ਸਮੂਹ ਪੰਜਾਬ ਦੇ ਜਿਲ੍ਿਆਂ ਤੋਂ ਨੈਸ਼ਨਲ ਹੈਲਥ ਮਿਸ਼ਨ ਦੇ ਕੰਮ ਆ ਵੱਲੋਂ ਸ਼ਿਰਕਤ ਕੀਤੀ ਗਈ।

Leave a Reply

Your email address will not be published. Required fields are marked *