ਅੰਮ੍ਰਿਤਸਰ,ਕ੍ਰਿਸ਼ਨ ਸਿੰਘ ਦੁਸਾਂਝ
ਮਾਝੇ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਸ਼ਿਆਂ ਦਾ ਦਿਨੋ-ਦਿਨ ਵੱਧ ਰਿਹਾ ਰੁਝਾਨ ਗੰਭੀਰ ਚਿੰਤ੍ਹਾਂ ਦਾ ਵਿਸ਼ਾ ਹੈ, ਜੋ ਕਿ ਇਕ ਸਮੱਸਿਆ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆ ਰਿਹਾ ਹੈ ਅਤੇ ਜ਼ਿਆਦਾਤਰ ਨੌਜ਼ਵਾਨ ਨਸ਼ਿਆਂ ਦੀ ਦਲ-ਦਲ ਵਿਚ ਧਸ ਚੁੱਕੇ ਹਨ।
ਸੰਧੂ ਰਣੀਕੇ ਕਿਹਾ ਕਿ ਆਮ ਹੀ ਦੇਖਣ ਵਿਚ ਆ ਰਿਹਾ ਹੈ ਕਿ ਬਹੁਤ ਘੱਟ ਉਮਰ ਦਾ ਵਰਗ ਵੀ ਇਸ ਸਮਾਜਿਕ ਬੁਰਾਈ ਵਿਚ ਸ਼ਾਮਿਲ ਹੈ, ਜੋ ਕਿ ਬਹੁਤ ਹੀ ਵੱਡੀ ਚਿੰਤ੍ਹਾ ਦਾ ਵਿਸ਼ਾ ਹੈ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਕਿਸਮਾਂ ਦੇ ਨਸ਼ੇ ਜਿੰਨ੍ਹਾਂ ਵਿਚ ਸਮੈਕ, ਹੈਰਇਨ, ਨਸ਼ੀਲੇ ਟੀਕੇ ਤੇ ਕੈਪਸੂਲਾਂ ਦੀ ਆਸਾਨ ਉਪਲਬਧਤਾ ਇਸ ਗੰਭੀਰ ਸਮਾਜਿਕ ਬੁਰਾਈ ਨੂੰ ਉਤਸ਼ਾਹਿਤ ਕਰ ਰਹੀ ਹੈ ਅਤੇ ਨੋਜ਼ਵਾਨ ਤੇਜ਼ੀ ਨਾਲ ਇੰਨ੍ਹਾਂ ਮਾਰੂ ਨਸ਼ਿਆਂ ਦੀ ਦਲ-ਦਲ ਵਿਚ ਫਸ ਕੇ ਸਮਾਜ ਤੇ ਆਪਣੇ ਆਪ ਨੂੰ ਖੋਖਲਾ ਕਰ ਰਹੇ ਹਨ।
ਜੇਕਰ ਸਮਾਜ ਦੇ ਹਰ ਵਰਗ ਖਾਸ ਕਰਕੇ ਪੰਜਾਬ ਸਰਕਾਰ ਅਤੇ ਪੁਲਸ ਪ੍ਰਸ਼ਾਸ਼ਨ ਨੇ ਇਸ ਮੁੱਦੇ ਨੂੰ ਗੰਭੀਰਤਾ ਨਾਲ ਨਾ ਲਿਆ ਤਾਂ ਇਸ ਦੇ ਹੋਰ ਗੰਭੀਰ ਨਤੀਜੇ ਨਿਕਲ ਕੇ ਸਾਹਮਣੇ ਆ ਸਕਦੇ ਹਨ।
ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਨੋਜ਼ਵਾਨਾਂ ਨੂੰ ਨਸ਼ਿਆਂ ਦੀ ਦਲ-ਦਲ ਤੋਂ ਬਾਹਰ ਕੱਢਣ ਲਈ ਸਮਾਜ ਦੇ ਹਰ ਵਰਗ ਨੂੰ ਅੱਗੇ ਆਉਣਾ ਪਵੇਗਾ ਤਾਂ ਕਿ ਇਸ ਕੋਹੜ ਨੂੰ ਗਲੋਂ ਲਾਇਆ ਜਾ ਸਕੇ।
Posted By SonyGoyal