ਸ੍ਰੀ ਅੰਮ੍ਰਿਤਸਰ ਕ੍ਰਿਸ਼ਨ ਸਿੰਘ ਦੁਸਾਂਝ
ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਨਸ਼ਿਆ ਖਿਲਾਫ ਲਾਮਬੰਧ ਹੋਣਾ ਚਾਹੀਦਾ
ਸ੍ਰੀ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਇਕ ਤੋਂ ਬਾਅਦ ਸਰਸਾ ਨਦੀ ‘ਤੇ ਪਏ ਪਰਿਵਾਰ ਵਿਛੋੜੇ ਅਤੇ ਚਮਕੌਰ ਦੀ ਗੜ੍ਹੀ ‘ਚ ਸ਼ਹੀਦ ਹੋਏ ਸਿੰਘਾਂ ਸਮੇਤ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਅਦੁੱਤੀ ਕੁਰਬਾਨੀ ਸਾਨੂੰ ਆਪਣੇ ਧਰਮ, ਫਰਜ਼ਾਂ, ਹੱਕਾਂ ਤੇ ਮਜ਼ਲੂਮਾਂ ਦੀ ਰਾਖੀ ਲਈ ਜੂਝਣ ਲਈ ਹਰ ਸਮੇਂ ਪ੍ਰੇਰਤ ਕਰਦੀ ਹੈ।
ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਝੇ ਦੇ ਉੱਘੇ ਸਮਾਜ ਸੇਵਕ ਅਤੇ ਪੰਜਾਬ ਨਸ਼ਾ ਵਿਰੋਧੀ ਲਹਿਰ ਦੇ ਸਰਪ੍ਰਸਤ ਸ. ਪੂਰਨ ਸਿੰਘ ਸੰਧੂ ਰਣੀਕੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੀਤਾ।
ਉਨ੍ਹਾਂ ਕਿਹਾ ਕਿ ਅਸੀਂ ਜਿੱਥੇ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਸ਼ਹੀਦ ਹੋਏ ਤਮਾਮ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਂਟ ਕਰਦਾ ਹਾਂ, ਉੱਥੇ ਹੀ ਨਸ਼ਿਆਂ ਦੀ ਦਲ-ਦਲ ‘ਚ ਫਸੇ ਨੌਜਵਾਨਾਂ ਨੂੰ ਅਪੀਲ ਵੀ ਕਰਦਾ ਹਾਂ ਕਿ ਉਹ ਆਪਣੇ ਸ਼ਹੀਦਾਂ ਦੀਆਂ ਕੁਰਬਾਨੀਆਂ ਤੋਂ ਸੇਧ ਲੈ ਕੇ ਨਸ਼ਿਆਂ ਦਾ ਤਿਆਗ ਕਰਕੇ ਦੇਸ਼ ਕੌਮ ਦੀ ਸੇਵਾ ਲਈ ਅੱਗੇ ਆਉਣ ਤਾਂ ਜੋ ਪੰਜਾਬ ਦੇ ਮੱਥੇ ‘ਤੇ ਲੱਗੇ ਨਸ਼ਿਆਂ ਦੇ ਕਲੰਕ ਨੂੰ ਸਾਫ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ।
ਸੰਧੂ ਰਣੀਕੇ ਨੇ ਅੱਗੇ ਕਿਹਾ ਕਿ ਅੱਜ ਸਮੈਕ, ਹੈਰੋਇੰਨ, ਨਸ਼ੀਲੇ ਟੀਕੇ ਤੇ ਕੈਪਸੂਲਾਂ ਨੇ ਕਈ ਨੋਜ਼ਵਾਨਾਂ ਨੂੰ ਕੱਖੋ ਹੋਲੇ ਕਰਕੇ ਰੱਖ ਦਿੱਤਾ ਹੈ ਅਤੇ ਉਨ੍ਹਾਂ ਦੀਆਂ ਮਾਵਾਂ ਅੱਜ ਖੁਨ ਦੇ ਅੱਥਰੂ ਰੋ ਰਹੀਆਂ ਹਨ, ਪਰ ਅੱਜ ਉਨ੍ਹਾਂ ਦਾ ਦੁੱਖ ਸੁਨਣ ਵਾਲਾ ਕੋਈ ਕਿਧਰੇ ਨਜ਼ਰ ਨਹੀਂ ਆ ਰਿਹਾ।
ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆ ਨੂੰ ਚਾਹੀਦਾ ਹੈ ਕਿ ਅਸੀ ਸਾਰੇ ਇਕ ਜੁਟ ਹੋ ਕੇ ਨਸ਼ਿਆ ਖਿਲਾਫ ਲਾਮਬੰਧ ਹੋਈਏ ਤੇ ਆਪਣੇ ਬੱਚੇ ਨਸ਼ਿਆ ਤੋਂ ਬਚਾਈਏ।
ਕੈਪਸ਼ਨ: ਗੱਲਬਾਤ ਦੋਰਾਨ ਸ. ਪੂਰਨ ਸਿੰਘ ਸੰਧੂ ਰਣੀਕੇ।
Posted By SonyGoyal