ਜਿਲ੍ਹੇ ਵਿੱਚ 22 ਲੱਖ ਤੋਂ ਵੱਧ ਦਾ ਜ਼ੁਰਮਾਨਾ ਪਰਾਲੀ ਸਾੜ੍ਹਨ ਵਾਲਿਆਂ ਨੂੰ ਕੀਤਾ

ਯੂਨੀਵਿਜ਼ਨ ਨੇਵਾਂ ਇੰਡੀਆ, ਅੰਮ੍ਰਿਤਸਰ

14 ਨਵੰਬਰ ਜਿਲ੍ਹੇ ਵਿਚ ਪਰਾਲੀ ਦੀ ਅੱਗ ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ੍ਰੀ ਘਣਸ਼ਾਮ ਥੋਰੀ ਦੇ ਨਿਰਦੇਸ਼ਾਂ ਹੇਠ ਹੁਣ ਸਿਵਲ ਦੀਅ ਟੀਮਾਂ ਦੇ ਨਾਲ ਨਾਲ ਪੁਲਿਸ ਦੀਆਂ ਟੀਮਾਂ ਵੀ ਲਗਾਤਾਰ ਜਿਲ੍ਹੇ ਭਰ ਵਿਚ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਲਈ ਸਰਗਰਮ ਹਨ। ਹੁਣ ਹਰੇਕ ਥਾਣਾ ਮੁੱਖੀ ਆਪਣੇ ਪੱਧਰ ’ਤੇ ਟੀਮਾਂ ਨਾਲ ਹਲਕੇ ਵਿੱਚ ਪਰਾਲੀ ਦੀ ਅੱਗ ਦੀਆਂ ਘਟਨਾਵਾਂ ਨੂੰ ਰੋਕਣ ਦੀ ਕੋਸ਼ਿਸ਼ ਕਰ ਰਹੇ ਹਨ। ਜਿਸ ਨਾਲ ਇਹ ਘਟਨਾਵਾਂ ਬਹੁਤ ਹੱਦ ਤੱਕ ਘੱਟ ਗਈਆਂ ਹਨ,ਪਰ ਅੱਜ ਵੀ 15 ਸਥਾਨਾਂ ਉਤੇ ਅੱਗ ਲੱਗਣ ਦੀ ਸੂਚਨਾ ਮਿਲੀ, ਜਿੱਥੇ ਟੀਮਾਂ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ।

ਡਿਪਟੀ ਕਮਿਸ਼ਨਰ ਸ੍ਰੀ ਘਨਸ਼ਾਮ ਥੋਰੀ ਨੇ ਇਸ ਸਬੰਧੀ ਸਾਰੇ ਕਲਸਟਰ ਅਧਿਕਾਰੀਆਂ, ਥਾਣਾ ਮੁੱਖੀਆਂ ਅਤੇ ਐਸ.ਡੀ.ਐਮ. ਦੇ ਨਾਲ ਇਸ ਵਿਸ਼ੇ ’ਤੇ ਮੀਟਿੰਗ ਕਰਦੇ ਕਿਹਾ ਕਿ ਜੋ ਵੀ ਕਿਸਾਨ ਪਰਾਲੀ ਦੀ ਅੱਗ ਲਗਾ ਰਹੇ ਹਨ ਵਿਰੁੱਧ ਕਾਨੂੰਨੀ ਅਨੁਸਾਰ ਕਾਰਵਾਈ ਕੀਤੀ ਜਾਵੇ। ਉਨਾਂ ਦੱਸਿਆ ਕਿ ਅੰਮ੍ਰਿਸਤਰ ਵਿੱਚ ਹੁਣ ਤੱਕ 13 ਐਫ.ਆਈ.ਆਰ., 27 ਕਰੀਮੀਨਲ ਕੰਪਲੇਂਟ ਦਰਜ਼ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ 22 ਲੱਖ ਤੋਂ ਵੱਧ ਦਾ ਜ਼ੁਰਮਾਨਾ ਕਿਸਾਨਾਂ ਨੂੰ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਹੁਣ ਤੱਕ ਜ਼ਿਲ੍ਹੇ ਵਿੱਚ 1488 ਇਹ ਘਟਨਾਵਾਂ ਵਾਪਰੀਆਂ ਹਨ ਅਤੇ ਇਨਾਂ ਵਿਚੋਂ 1318 ਸਥਾਨਾਂ ’ਤੇ ਟੀਮ ਮੌਕੇ ’ਤੇ ਪੁੱਜੀ ਹੈ। ਉਨਾਂ ਦੱਸਿਆ ਕਿ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ, ਸੁਪਰੀਮ ਕੋਰਟ ਅਤੇ ਏਅਰ ਕੁਆਲਿਟੀ ਮੈਨੇਜ਼ਮੈਂਟ ਕਮਿਸ਼ਨ ਪਰਾਲੀ ਦੀ ਅੱਗ ਨੂੰ ਬੜੀ ਗੰਭੀਰਤਾ ਨਾਲ ਲੈ ਰਿਹਾ ਹੈ। ਸੁਪਰੀਮ ਕੋਰਟ ਨੇ ਤਾਂ ਇਸ ਅੱਗ ਦੀ ਘਟਨਾ ਲਈ ਸਬੰਧਤ ਇਲਾਕੇ ਦੇ ਥਾਣਾ ਮੁੱਖੀ ਦੀ ਜਿੰਮੇਵਾਰੀ ਤੈਅ ਕੀਤੀ ਹੈ। ਸੋ ਸਾਰੇ ਕਰਮਚਾਰੀ ਅਤੇ ਅਧਿਕਾਰੀ ਆਉਣ ਵਾਲੇ ਕੁਝ ਇਕ ਦਿਨ ਜੋ ਕਿ ਕਣਕ ਦੀ ਬਿਜਾਈ ਵਿੱਚ ਬਾਕੀ ਹਨ ਲਗਾਤਾਰ ਖੇਤਾਂ ਵਿੱਚ ਸਰਗਰਮ ਰਹਿ ਕੇ ਇਨਾਂ ਘਟਨਾਵਾਂ ਨੂੰ ਰੋਕੋ।

ਇਸ ਮੌਕੇ ਐਸ.ਡੀ.ਐਮ. ਸ੍ਰੀ ਨਿਕਾਸ ਕੁਮਾਰ, ਐਸ.ਡੀ.ਐਮ. ਸ੍ਰੀਮਤੀ ਹਰਨੂਰ ਕੌਰ ਢਿੱਲੋਂ, ਐਸ.ਡੀ.ਐਮ. ਅਰਵਿੰਦਰਪਾਲ ਸਿੰਘ, ਐਸ.ਪੀ. ਸ: ਗੁਰਪ੍ਰਤਾਪ ਸਿੰਘ, ਐਸ.ਪੀ. ਸ੍ਰੀਮਤੀ ਜਸਵੰਤ ਕੌਰ, ਐਸ.ਪੀ. ਸ: ਹਰਜੀਤ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Posted By SonyGoyal

Leave a Reply

Your email address will not be published. Required fields are marked *