51 ਕਵਿਤਰੀਆਂ ਦਾ ਕਵੀ ਦਰਬਾਰ ਅਤੇ ਕੀਤਾ ਗਿਆ ਸਨਮਾਨ
ਜ਼ਮੀਰਦਾਰੀਆਂ,ਅਤੇ ਮਨਹੁ ਕੁਸੁਧਾ ਕਾਲੀਆ ਪੁਸਤਕਾਂ ਸਮੇਤ ਹਾਣੀ ਮੈਗਜ਼ੀਨ ਦਾ ਕੀਤਾ ਲੋਕ ਅਰਪਣ
ਮਨਿੰਦਰ ਸਿੰਘ, ਬਰਨਾਲਾ
ਸਿਰਜਣਾ ਅਤੇ ਸੰਵਾਦ ਸਾਹਿਤ ਸਭਾ (ਰਜਿ.) ਬਰਨਾਲਾ, ਪੰਜਾਬ ਵੱਲੋਂ 19ਵਾਂ ਸਾਹਿਤਕ ਸਮਾਗਮ ਜੋ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਨੂੰ ਸਮਰਪਿਤ ਕੀਤਾ ਗਿਆ। ਪਹਿਲਾ ਸਿਰਜਣਾ ਮੇਲਾ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ 24 ਮਾਰਚ ਦਿਨ ਐਤਵਾਰ ਨੂੰ ਐਸ .ਐਸ .ਡੀ ਕਾਲਜ ਸੰਘੇੜਾ ਰੋਡ, ਤਰਕਸ਼ੀਲ ਚੌਂਕ ਬਰਨਾਲਾ ਵਿਖੇ ਕਰਵਾਇਆ ਗਿਆ ।ਸਭਾ ਦੀ ਪ੍ਰਧਾਨ ਅੰਜਨਾ ਮੈਨਨ ਨੇ ਦੱਸਿਆ ਕਿ ਸਭਾ ਵਲੋਂ ਇਸ ਪਹਿਲੇ ਸਿਰਜਣਾ ਮੇਲੇ ਵਿਚ ਸੰਵਾਦ ਅਤੇ ਕਾਵਿ ਮਿਲਣੀ ਕਰਵਾਈ ਗਈ। ਸੰਵਾਦ ਦਾ ਵਿਸ਼ਾ 21ਵੀਂ ਸਦੀ ਦੀ ਨਾਰੀ ਦੀ ਦਿਸ਼ਾ (ਪੰਜਾਬੀ ਸਾਹਿਤ ਦੇ ਵਿਸ਼ੇਸ਼ ਪ੍ਰਸੰਗ ਵਿੱਚ) ਅਧਾਰਿਤ ਸੀ। ਇਸ ਸਿਰਜਣਾ ਮੇਲੇ ਦੇ ਮੁੱਖ ਮਹਿਮਾਨ ਡਾ਼.ਸਰਬਜੀਤ ਕੌਰ ਸੋਹਲ ਪ੍ਰਧਾਨ, ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਸਨ। ਸਮਾਗਮ ਦੀ ਪ੍ਰਧਾਨਗੀ ਡਾ਼. ਗੁਰਚਰਨ ਕੋਚਰ ਮੀਤ ਪ੍ਰਧਾਨ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਅਤੇ ਮਨਦੀਪ ਕੌਰ ਭੰਮਰਾ ਪੰਜਾਬੀ ਕਵਿਤਰੀ ਨੇ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਡਾ. ਸੁਖਮੰਦਰ ਸਿੰਘ ਬਰਾੜ (ਮੁੱਖ ਸੰਪਾਦਕ ਮੈਗਜ਼ੀਨ “ਹਾਣੀ”) ਅਤੇ ਡਾ.ਹੇਮ ਰਾਜ ਗਰਗ (ਐਮ. ਸੀ. ਬਰਨਾਲਾ ) ਜੀ ਨੇ ਸ਼ਿਰਕਤ ਕੀਤੀ। ਪਹਿਲੇ ਸੈਸ਼ਨ ਦਾ ਅਰੰਭ ਅੰਜਨਾ ਮੈਂਨਨ ਨੇ ਪ੍ਰਧਾਨਗੀ ਮੰਡਲ ਅਤੇ ਸਾਰੇ ਮਹਿਮਾਨਾਂ ਦਾ ਸਵਾਗਤ ਕਰਕੇ ਆਰੰਭ ਕੀਤਾ।ਸੰਵਾਦ ਦਾ ਆਗਾਜ਼ ਡਾ. ਸੁਰਜੀਤ ਸਿੰਘ ਭੱਟੀ ਪ੍ਰਸਿੱਧ ਪੰਜਾਬੀ ਅਲੋਚਕ ਅਤੇ ਰਿਟ. ਪ੍ਰੋ. ਪੰਜਾਬੀ ਯੂਨੀ. ਪਟਿਆਲਾ ਵੱਲੋਂ ਕੀਤਾ ਗਿਆ। ਇਸ ਚਰਚਾ ਨੂੰ ਅੱਗੇ ਵਧਾਉਂਦਿਆਂ ਮੁੱਖ ਬੁਲਾਰੇ ਵਜੋਂ ਡਾ. ਅਰਵਿੰਦਰ ਕੌਰ ਕਾਕੜਾ, ਡਾ ਬਲਵਿੰਦਰਜੀਤ ਕੌਰ ਭੱਟੀ ਅਤੇ ਪ੍ਰਸਿੱਧ ਕਹਾਣੀਕਾਰ ਜਸਵੀਰ ਰਾਣਾ ਜੀ ਨੇ ਸਾਹਿਤ ਚਿੰਤਨ ਸੰਬੰਧੀ ਕਵਿਤਾ, ਨਾਵਲ ਅਤੇ ਕਹਾਣੀ ਦੇ ਵੇਰਵੇ ਦੇ ਕੇ ਆਪਣੇ ਆਪਣੇ ਸਾਰਥਕ ਵਿਚਾਰ ਪੇਸ਼ ਕੀਤੇ। ਇਸ ਸਮੇਂ ਦੋ ਕਿਤਾਬਾਂ ਅਤੇ ਇੱਕ ਮੈਗਜ਼ੀਨ ਜ਼ਮੀਰਦਾਰੀਆਂ (ਸਿਮਰਜੀਤ ਕੌਰ ਗਰੇਵਾਲ), “ਮਨਹੁ ਕੁਸੁਧਾ ਕਾਲੀਆ” (ਨਾਵਲ) ਯਾਦਵਿੰਦਰ ਸਿੰਘ ਭੁੱਲਰ ਅਤੇ
ਮੈਗਜ਼ੀਨ ਹਾਣੀ (ਅੰਕ ਚੌਥਾ) ਗੋਰਾ ਸੰਧੂ ਖੁਰਦ ਦੇ ਲੋਕ ਅਰਪਣ ਕੀਤੇ ਗਏ। ਪਹਿਲੇ ਸੈਸ਼ਨ ਦੇ ਸਾਰੇ ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਨਾਰੀ ਸਾਹਿਤਕਾਰਾਂ ਦਾ ਫੁਲਕਾਰੀਆਂ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਪ੍ਰਧਾਨਗੀ ਮੰਡਲ ਵਿਚ ਸ਼ਾਮਿਲ ਸਾਹਿਤਕਾਰਾਂ ਲੋਈਆਂ, ਸਨਮਾਨ ਚਿੰਨ੍ਹ ਅਤੇ ਸ਼ੀਲਡਾਂ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਕਿਤਾਬ ਲੋਕ ਅਰਪਣ ਵਾਲੇ ਲੇਖਕਾਂ ਨੂੰ ਵੀ ਫੁਲਕਾਰੀ, ਦੁਸ਼ਾਲੇ ਅਤੇ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਦੂਸਰੇ ਸੈਸ਼ਨ ਜੋ ਕਿ 51ਕਵਿਤਰੀਆ ਦੀ ਕਾਵਿ- ਮਿਲਣੀ ਦਾ ਸੀ ਦਾ ਆਗਾਜ਼ ਡਾ ਸਰਬਜੀਤ ਕੌਰ ਸੋਹਲ ਜੀ ਨੇ ਆਪਣੇ ਕੀਮਤੀ ਵਿਚਾਰਾਂ, ਸੁਝਾਅ ਅਤੇ ਆਪਣੀਆਂ ਕਵਿਤਾਵਾਂ ਪੇਸ਼ ਕਰਦਿਆਂ ਬਹੁਤ ਖੂਬਸੂਰਤ ਨਾਲ ਕੀਤਾ। ਮਨਦੀਪ ਕੌਰ ਭੰਮਰਾ ਜੀ ਨੇ ਵੀ ਆਪਣੇ ਵਿਚਾਰ ਅਤੇ ਕਵਿਤਾ ਪੇਸ਼ ਕੀਤੀ।
ਇਸ ਕਾਵਿ ਮਹਿਫਲ ਵਿੱਚ ਪੰਜਾਬ ਭਰ ਤੋਂ ਕਵਿੱਤਰੀਆਂ ਪਹੁੰਚੀਆਂ ਜਿਸ ਵਿਚ ਜਸਪ੍ਰੀਤ ਅਮਲਤਾਸ, ਰਣਜੀਤ ਸਵੀ, ਦਵਿੰਦਰ ਖੁਸ਼ ਧਾਲੀਵਾਲ, ਬਲਬੀਰ ਕੌਰ ਰਾਏਕੋਟੀ, ਸਿਮਰਜੀਤ ਕੌਰ ਗਰੇਵਾਲ, ਪਰਮਿੰਦਰ ਕੌਰ ਪੈਮ, ਮਨਿੰਦਰ ਕੌਰ ਬੇਦੀ, ਗੁਰਬਿੰਦਰ ਕੌਰ ਬੱਧਣੀ, ਸ਼ਸ਼ੀ ਬਾਲਾ, ਅਮ੍ਰਿਤਪਾਲ ਕਲੇਰ, ਵੀਰਪਾਲ ਮੋਹਲ, ਮਨਦੀਪ ਮੋਗਾ, ਅਮਨਦੀਪ ਕੌਰ ਜੋਗਾ, ਜੱਸ ਸ਼ੇਰਗਿੱਲ, ਅਰਸ਼ਪ੍ਰੀਤ ਸਰੋਆ, ਮਮਤਾ ਸੇਤੀਆ, ਵੀਰਪਾਲ ਕੌਰ ਮੌੜ, ਦਵੀ ਸਿੱਧੂ, ਮਨਦੀਪ ਸਿੱਧੂ, ਕਿਮਰਨ ਕੌਰ ਗਿੱਲ, ਪਰਮਿੰਦਰ ਕੌਰ ਮੋਗਾ, ਜਸਪ੍ਰੀਤ ਕੌਰ ਜੈਤੋ, ਡਾ.ਅਮਰਪ੍ਰੀਤ ਦਿਹੜ, ਰੂਹੀ ਸ਼ਰਮਾ, ਅਮਨਦੀਪ ਕੌਰ, ਕੁਲਵੀਰ ਕੌਰ ਜੋਤੀ, ਸਰਬਜੀਤ ਹਮੀਦੀ, ਕਮਲ ਰਾਣੀ, ਰੁਪਿੰਦਰ ਕੌਰ ਸਹਿਣਾ , ਕਮਾਲ ਰਾਣੀ, ਡਾ ਸਰਬਜੀਤ ਕੌਰ ਬਰਾੜ, ਨਰਿੰਦਰ ਕੌਰ, ਜਸਪ੍ਰੀਤ ਕੌਰ, ਸੁਖਪਾਲ ਕੌਰ ਬਾਠ ਅਤੇ ਬਾਲ ਸਾਇਰਾਵਾਂ ਜਸਪ੍ਰੀਤ ਕੌਰ, ਮੁਸਕਾਨ, ਸਿਮਰਪ੍ਰੀਤ ਕੌਰ, ਸੁਨੀਤਾ, ਅਕ੍ਰਿਤੀ, ਨਿਅਤੀ ਆਦਿ ਨੇ ਆਪਣੀਆਂ ਕਵਿਤਾਵਾਂ ਖੂਬਸੂਰਤ ਅੰਦਾਜ਼ ਵਿਚ ਪੇਸ਼ ਕੀਤੀਆਂ।ਇਸ ਸਿਰਜਣਾ ਮੇਲੇ ਵਿੱਚ ਪਹੁੰਚੀਆਂ 51 ਕਵਿਤਰੀਆਂ ਦਾ ਸ਼ੀਲਡਾਂ, ਸਰਟੀਫਿਕੇਟਾਂ ਅਤੇ ਰੰਗੀਨ ਚੁੰਨੀਆਂ ਨਾਲ ਸਨਮਾਨ ਵੀ ਕੀਤਾ ਗਿਆ।
ਪੁਸਤਕਾਂ ਨੂੰ ਪਿਆਰ ਕਰਨ ਵਾਲਿਆਂ ਲਈ ਸੁਖਰਾਜ ਕੈਫੇ ਵਰਲਡ ਵੱਲੋਂ ਪੁਸਤਕ ਪ੍ਰਦਰਸ਼ਨੀ ਅਤੇ ਬਾਇਓ ਡੀ ਪ੍ਰਡਕਟਜ ਦੀ ਲਗਾਈ ਪ੍ਰਰਦਸਨੀ ਨੂੰ ਵੀ ਸਰਟੀਫਿਕੇਟ ਅਤੇ ਸ਼ੀਲਡ ਦੇ ਕੇ ਸਨਮਾਨਿਤ ਕੀਤਾ ਗਿਆ। ਪਰਮਜੀਤ ਸਿੰਘ ਅਤੇ ਇਕਬਾਲ ਸਿੰਘ ਵੱਲੋਂ ਲਗਾਈ ਜ਼ਿਲਾ ਕੋਰਟ ਦੀ ਫ੍ਰੀ ਲੀਗਲ ਸੇਵਾ ਦੀ ਸਟਾਲ ਵੀ ਸਫ਼ਲ ਰਹੀ।
ਅਖੀਰ ਵਿੱਚ ਸਭਾ ਦੀ ਮੀਤ ਪ੍ਰਧਾਨ ਮਨਦੀਪ ਭਦੌੜ ਜੀ ਨੇ ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਦਾ ਅਤੇ ਸਾਰੇ ਮਹਿਮਾਨਾਂ, ਸਰੋਤਿਆਂ,ਪਾਠਕਾਂ, ਕਵਿਤਰੀਆਂ, ਬਾਲ ਸ਼ਾਇਰਾਂਵਾਂ,ਲਾਈਵ ਚੈਨਲਾਂ, ਪੱਤਰਕਾਰਾਂ ਦਾ ਵਿਸ਼ੇਸ਼ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਅੱਗੇ ਤੋਂ ਵੀ ਹਰੇਕ ਸਾਲ ਇਸ ਤਰਾਂ ਮੇਲੇ ਦੀ ਲਗਾਤਾਰਤਾ ਨੂੰ ਕਾਇਮ ਰੱਖਿਆ ਜਾਵੇਗਾ।ਡਾ ਸਰਬਜੀਤ ਕੌਰ ਸੋਹਲ ਨੇ ਪੰਜਾਬ ਦੀ ਪਹਿਲੀ ਮਹਿਲਾ ਅਗਵਾਈ ਹੇਠ ਵਿਕਾਸ ਕਰ ਰਹੀ ਇਸ ਸਾਹਿਤਕ ਸੰਸਥਾ ਨੂੰ ਵਧਾਈ ਦਿੱਤੀ। ਡਾ ਗੁਰਚਰਨ ਕੌਰ ਕੋਚਰ ਨੇ ਕਿਹ ਕਿ ਇਹ ਇੱਕ ਨਵੀਂ ਪਿਰਤ ਦਾ ਸਿਰਜਣਾ ਮੇਲਾ ਹੈ ਜਿਸ ਦੀ ਪੰਜਾਬੀ ਸਾਹਿਤ ਜਗਤ ਵਿਚ ਅੰਤਰਰਾਸ਼ਟਰੀ ਮਹਿਲਾ ਦਿਵਸ ਲਈ ਵਿਸ਼ੇਸ਼ ਉੱਦਮ ਵਜੋਂ ਮਿਸਾਲ ਦਿੱਤੀ ਜਾ ਸਕਦੀ ਹੈ। ਡਾ ਅਰਬਿੰਦਰ ਕਾਕੜਾ ਜੀ ਨੇ ਇਸ ਨੂੰ ਨਾਰੀ ਚੇਤਨਾ ਦੀ ਸਹੀ ਦਿਸ਼ਾ ਵੱਲ ਵਧਦੇ ਕਦਮ ਕਿਹਾ ਹੈ। ਜਸਵੀਰ ਰਾਣਾ ਨੇ ਇਸ ਨੂੰ ਜਾਗਦੀ ਬਿਰਤੀ ਵਾਲੀਆਂ ਚੇਤਨ ਨਾਰੀਆਂ ਵੱਲੋਂ ਆਯੋਜਿਤ ਵਿਲੱਖਣ, ਸਾਰਥਿਕ ਅਤੇ ਪ੍ਰਭਾਵਸ਼ਾਲੀ ਮੇਲਾ ਕਿਹਾ ਹੈ।
ਇਸ ਸਮੇਂ ਇਕਬਾਲ ਕੌਰ ਉਦਾਸੀ, ਉਰਵਸ਼ੀ ਗੁਪਤਾ, ਸਿਮਰਜੀਤ ਕੌਰ ਬਰਾੜ ,ਰਜਿੰਦਰ ਕੌਰ, ਰਿੰਪੀ ਰਾਣੀ ,ਸ ਸੁਖਵਿੰਦਰ ਸਿੰਘ ਗੁਰਮ, ਬੇਅੰਤ ਸਿੰਘ ਗਿੱਲ , ਰੁਪਿੰਦਰ ਕੁਮਾਰ ਮਿੱਤਲ,
ਰਣਜੀਤ ਕੌਰ, ਅਨੁਪਿੰਦਰ ਕੌਰ, ਕਰਮਜੀਤ ਸਿੰਘ ਭੋਤਨਾ, ਕਰਮਜੀਤ ਕੌਰ, ਅਕਾਸ਼ਦੀਪ ਸਿੰਘ, ਜਸਕਰਨ ਸਿੰਘ ਅਮਨਦੀਪ ਸਿੰਘ , ਸੁਖਦੀਪ ਸਿੰਘ, ਗੁਰਵਿੰਦਰ ਕੌਰ, ਦਵਿੰਦਰ ਭੁੱਲਰ, ਜੱਗੀ ਰਾਏਸਰ, ਅਵਤਾਰ ਰਾਏਸਰ, ਹਰਜਿੰਦਰ ਕੌਰ ਗਿੱਲ ਮੋਗਾ, ਰਾਮ ਸਰੂਪ ਸ਼ਰਮਾ, ਲਛਮਣ ਦਾਸ ਮੁਸਾਫ਼ਿਰ, ਹਰਪ੍ਰੀਤ ਗਿੱਲ , ਕੋਮਲਪ੍ਰੀਤ ਕੌਰ, ਮਨਪ੍ਰੀਤ ਕੌਰ, ਸੈਂਡੀ ਸੰਦੀਪ , ਰਮਨਦੀਪ ਸਿੰਘ, ਸੋਮਨ , ਸੰਦੀਪ, ਗੁਰਬਚਨ ਕਮਲ ਅਵਤਾਰ ਸਿੰਘ, ਜਗਤਾਰ ਹਮੀਦੀ, ਪਾਲ ਸਿੰਘ ਲਹਿਰੀ ,ਮਨਜੀਤ ਕੌਰ ,ਮਲਵਿੰਦਰ ਸ਼ਹਿਰ ਰਵੀ ਦੇਵਗਨ ਰਾਏਕੋਟੀ , ਰਜਤ ਆਦਿ ਮੈਂਬਰ ਹਾਜ਼ਰ ਸਨ।
ਮੰਚ ਸੰਚਾਲਨ ਅੰਜਨਾ ਮੈਨਨ ਅਤੇ ਡਾ ਸਰਬਜੀਤ ਕੌਰ ਬਰਾੜ ਨੇ ਬਾਖੂਬੀ ਨਿਭਾਇਆ।