25 ਅਪ੍ਰੈਲ ਬਰਨਾਲਾ ( ਸੋਨੀ ਗੋਇਲ )
ਬਰਨਾਲਾ ਬਾਹਰ ਐਸੋਸੀਏਸ਼ਨ ਦੇ ਸਾਬਕਾ ਮੀਤ ਪ੍ਰਧਾਨ ਐਡਵੋਕੇਟ ਚਮਕੌਰ ਸਿੰਘ ਭੱਠਲ ਵੱਲੋਂ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ ਹੈ।
ਐਡਵੋਕੇਟ ਭੱਠਲ ਨੇ ਕਿਹਾ ਕਿ ਜਿਹਾਦ ਦੇ ਨਾਮ ਤੇ ਬੇਕਸੂਰ ਲੋਕਾਂ ਦਾ ਕਤਲੇਆਮ ਕਰਨਾ ਗਵਾਹਰਪੁਣੇ ਦੀ ਨਿਸ਼ਾਨੀ ਹੈ।
ਗਵਾਹਰਪੁਣੇ ਦਾ ਇਹ ਕਾਰਾ ਹਿੰਸਾ ਅਤੇ ਮਾੜੀ ਸਿੱਖਿਆ ਦੀ ਨਿਸ਼ਾਨੀ ਹੈ।
ਭੱਠਲ ਨੇ ਕਿਹਾ ਕਿ ਭਾਰਤ ਵਿੱਚ ਪਾਕਿਸਤਾਨ ਦੇਸ਼ ਨਾਲੋਂ ਜਿਆਦਾ ਮੁਸਲਮਾਨ ਰਹਿੰਦੇ ਹਨ ਅਤੇ ਅੱਜ ਤੱਕ ਕਿਸੇ ਨੇ ਵੀ ਇਸ ਤਰ੍ਹਾਂ ਦਾ ਜਿਹਾਦ ਦੇ ਨਾਮ ਤੇ ਸ਼ਰਮਸ਼ਾਰ ਕਰਨ ਵਾਲਾ ਕੁਝ ਨਹੀਂ ਕੀਤਾ।
ਭੱਠਲ ਨੇ ਕਿਹਾ ਕਿ ਬਾਹਰ ਐਸੋਸੀਏਸ਼ਨ ਵੱਲੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਦਾ ਸਖਤ ਤੋਂ ਸਖਤ ਐਕਸ਼ਨ ਲੈਂਦੇ ਹੋਏ ਦੇਸ਼ ਦੇ ਲੋਕਾਂ ਨੂੰ ਜਿਹੜੇ ਸਾਡੇ ਭਾਈਚਾਰੇ ਦੇ ਲੋਕ ਅਨਿਆਈ ਮੌਤ ਦੇ ਹਵਾਲੇ ਹੋ ਗਏ ਅਤੇ ਆਪਣੇ ਪਰਿਵਾਰਾਂ ਤੋਂ ਵਿਛੜ ਗਏ ਉਹਨਾਂ ਦੀ ਆਤਮਾ ਦੀ ਸ਼ਾਂਤੀ ਲਈ ਪੁਖਤਾ ਕਦਮ ਚੁੱਕਣ। ਕਿਹਾ ਕਿ ਪੂਰਾ ਦੇਸ਼ ਇਸ ਦੁੱਖ ਦੀ ਘੜੀ ਮ੍ਰਿਤਕਾਂ ਦੇ ਪਰਿਵਾਰ ਨਾਲ ਮੋਢੇ ਨਾਲ ਮੋਢਾ ਲਗਾ ਕੇ ਖੜਾ ਹੈ ਅਤੇ ਹਮੇਸ਼ਾ ਹੀ ਖੜਾ ਰਹੇਗਾ।