ਜਗਤਾਰ ਸਿੰਘ ਹਾਕਮ ਵਾਲਾ,
ਅੱਜ ਪਿੰਡ ਕੁਲਾਣਾ ਜ਼ਿਲ੍ਹਾ ਮਾਨਸਾ ਦੇ ਇੱਕ ਗਰੀਬ ਮਜ਼ਦੂਰ ਪਰਿਵਾਰ ਦਾ ਘਰ ਢਹਿ ਢੇਰੀ ਹੋ ਗਿਆ ਪਰਿਵਾਰ ਦੇ ਮੈਂਬਰ ਆਪੋ-ਆਪਣੇ ਕੰਮਾਂ ਤੇ ਗਏ ਹੋਏ ਸਨ।
ਮਕਾਨ ਪਿਛਲੇ ਕਈ ਸਾਲਾਂ ਤੋਂ ਖਸਤਾ ਹਾਲਤ ਵਿੱਚ ਸੀ ਅਮਨਦੀਪ ਕੌਰ ਪਤਨੀ ਗੁਰਦਾਸ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਦੇ ਸਰਪੰਚ ਪੰਚ ਅਤੇ ਹੋਰ ਮੋਹਤਬਰਾਂ ਨੂੰ ਲੈਕੇ ਬੀ ਡੀ ਪੀ ਓ ਸਾਹਿਬ ਬੁਢਲਾਡਾ ਨੂੰ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਸਮੇਂ ਤੇ ਲਾਏ ਗਏ ਕੈਂਪ ਵਿੱਚ ਉਹਨਾਂ ਨੇ ਕਈ ਵਾਰ ਦਰਖਾਸਤ ਦਿੱਤੀ ਪਰ ਪ੍ਰਸ਼ਾਸਨ ਨੇ ਉਸ ਦੇ ਘਰ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਇੱਕ ਦੋ ਵਾਰ ਘਰ ਦੀ ਖ਼ਸਤਾ ਹਾਲਤ ਵੇਖ ਚੁੱਕੇ ਹਨ ਪਰ ਧਰਵਾਸਿਆਂ ਤੋਂ ਇਲਾਵਾ ਉਹਨਾਂ ਨੂੰ ਘਰ ਬਣਾਉਣ ਲਈ ਗਰਾਂਟ ਜਾਰੀ ਨਹੀਂ ਕੀਤੀ ਸਰਕਾਰੀ ਦਫ਼ਤਰਾਂ ਵਿੱਚ ਚੱਕਰ ਕੱਟ ਕੱਟ ਕੇ ਥੱਕ ਹਾਰ ਕੇ ਉਹ ਇਸ ਖਸਤਾ ਹਾਲਤ ਵਿੱਚ ਪਏ ਮਕਾਨ ਵਿਚ ਆਪਣੇ ਦਿਨ ਬਿਤਾਉਣ ਲਈ ਮਜਬੂਰ ਹੋ ਗਏ।
ਅੱਜ ਜਦੋਂ ਘਰ ਸਾਰੇ ਮੈਂਬਰ ਆਪੋ-ਆਪਣੇ ਕੰਮਾਂ ਲਈ ਗਏ ਹੋਏ ਸਨ।
ਤਾਂ ਪਿੱਛੋਂ ਉਹਨਾਂ ਦਾ ਮਕਾਨ ਢਹਿ ਢੇਰੀ ਹੋ ਗਿਆ ਤਾਂ ਪਿੰਡ ਦੇ ਆਂਡ ਗੁਆਂਢ ਨੇ ਕੰਧਾਂ ਟੱਪ ਕੇ ਘਰ ਵਿਚ ਪਿਆ ਸਮਾਨ ਬਾਹਰ ਕੱਢਿਆ ਮਾਕਾਨ ਦੀ ਛੱਤ ਹੇਠ ਕਾਫੀ ਮਹਿੰਗਾ ਪਿਆ ਸਮਾਨ ਚਕਨਾਚੂਰ ਹੋ ਗਿਆ ਹੈ ਤੇ ਸਾਡੀ ਜਾਨੀ ਬੱਚਤ ਹੋ ਗਈ ਸਾਡੀ ਸਰਕਾਰ ਨੂੰ ਬੇਨਤੀ ਹੈ ਕਿ ਉਹ ਬਹੁਤ ਗਰੀਬ ਹਨ ਇਸ ਮਹਿੰਗਾਈ ਵਿਚ ਮਕਾਨ ਬਣਾਉਣਾ ਉਨ੍ਹਾਂ ਦੇ ਵੱਸ ਤੋਂ ਬਾਹਰ ਇਸ ਲਈ ਸਰਕਾਰ ਵੱਲੋਂ ਫੋਰੀ ਤੋਰ ਤੇ ਮਕਾਨ ਬਣਾਉਣ ਲਈ ਗਰਾਂਟ ਜਾਰੀ ਕੀਤੀ ਜਾਵੇ ।
ਅੱਗੇ ਸਰਦੀਆਂ ਦੇ ਮੌਸਮ ਵਿੱਚ ਉਹ ਆਪਣੇ ਬਾਲ ਬੱਚੇ ਕਿੱਥੇ ਲੈਕੇ ਜਾਣਗੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਸ਼੍ਰੀ ਜਗਦੀਸ਼ ਸਿੰਘ, ਅਮਰਜੀਤ ਸਿੰਘ, ਰਾਮਾ ਸਿੰਘ ਪ੍ਰਧਾਨ ਮੰਦਰ ਮਾਤਾ ਸ਼ੀਤਲਾ, ਸੈਕਟਰੀ ਅਮ੍ਰਿਤਪਾਲ ਸਿੰਘ , ਸਰਬਜੀਤ ਸਿੰਘ ਸਰਬੀ ਆਦਿ ਹਾਜ਼ਰ ਸਨ।
Posted By SonyGoyal