ਗੁਰਸੇਵਕ ਸਿੰਘ ਸਹੋਤਾ

ਮਹਿਲ ਕਲਾਂ 22 ਸਤੰਬਰ – ਸ੍ਰੀ ਗੁਰੂ ਰਾਮਦਾਸ ਜੀ ਦੇ ਗੁਰਿਆਈ ਦਿਵਸ ਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਦਿਵਸ ਦੀ 450 ਸਾਲਾ ਸ਼ਤਾਬਦੀ ਨੂੰ ਸਮਰਪਿਤ ਮਰਹੂਮ ਐਸਜੀਪੀਸੀ ਮੈਂਬਰ ਸੰਤ ਦਲਬਾਰ ਸਿੰਘ ਜੀ ਛੀਨੀਵਾਲ ਦੇ ਸਮੁੱਚੇ ਪਰਿਵਾਰ ਵੱਲੋਂ ਪਿੰਡ ਛੀਨੀਵਾਲ ਕਲਾਂ ਚ ਧਾਰਮਿਕ ਸਮਾਗਮ ਕਰਵਾਇਆ ਗਿਆ | ਇਸ ਮੌਕੇ ਸ੍ਰੀ ਸਹਿਜ ਪਾਠ ਜੀ ਦੇ ਭੋਗ ਉਪਰੰਤ ਰਾਗੀ ਭਾਈ ਰਾਜਵਿੰਦਰ ਸਿੰਘ ਬੀਹਲਾ ਵੱਲੋਂ ਕੀਰਤਨ ਦਰਬਾਰ ਰਾਹੀਂ ਸੰਗਤਾਂ ਨੂੰ ਗੁਰ ਇਤਿਹਾਸ ਨਾਲ ਜੋੜਿਆ | ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸਾ ਕੋਟਲਾ ਨੇ ਕਥਾ ਵਿਚਾਰ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਰਹੂਮ ਐਸਜੀਪੀਸੀ ਮੈਂਬਰ ਸੰਤ ਦਲਬਾਰ ਸਿੰਘ ਛੀਨੀਵਾਲ ਵੱਲੋਂ ਧਾਰਮਿਕ ਸਮਾਗਮ ਦੀ ਇਸ ਪਿਰਤ ਨੂੰ ਅੱਗੇ ਤੋਰਦਿਆਂ ਹਰਦਿਆਲ ਸਿੰਘ ਯੂਐਸਏ, ਭਾਈ ਰਜਿੰਦਰ ਸਿੰਘ ਗੋਗੀ ਛੀਨੀਵਾਲ ਤੇ ਭਾਈ ਪਿਤਪਾਲ ਸਿੰਘ ਛੀਨੀਵਾਲ ਵੱਲੋਂ ਹਰ ਸਾਲ ਸਲਾਨਾ ਸਮਾਗਮ ਕਰਵਾਉਣਾ ਪਰਿਵਾਰ ਦੀ ਪੰਥਕ ਸੋਚ ਤੇ ਗੁਰੂ ਪ੍ਰਤੀ ਮੋਹ ਨੂੰ ਦਰਸ਼ਾਉਂਦਾ ਹੈ | ਉਹਨਾਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੁਕਮ ਨੂੰ ਮੰਨਣ ਵਾਲਾ ਹਰ ਇੱਕ ਵਿਅਕਤੀ ਆਪਣੀ ਜ਼ਿੰਦਗੀ ਆਨੰਦਮਈ ਗੁਜ਼ਾਰਦਾ ਹੈ| ਇਸ ਮੌਕੇ ਸਾਬਕਾ ਸੰਸਦੀ ਸਕੱਤਰ ਸੰਤ ਬਲਵੀਰ ਸਿੰਘ ਘੁੰਨਸ ਤੇ ਭਾਈ ਪਿਰਤਪਾਲ ਸਿੰਘ ਛੀਨੀਵਾਲ ਵੱਲੋਂ ਇਸ ਸਮਾਗਮ ਚ ਜੁੜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਪਾਠੀ ਸਿੰਘਾਂ, ਕੀਰਤਨੀ ਜਥੇ ਸਮੇਤ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ ਚ ਹਾਜ਼ਰੀ ਭਰਨ ਵਾਲੀ ਸੰਗਤ ਲਈ ਖੀਰ ਪੂੜਿਆਂ ਤੇ ਦਾਲ ਫੁਲਕੇ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ, ਸਾਬਕਾ ਚੇਅਰਮੈਨ ਅਜੀਤ ਸਿੰਘ ਕੁਤਬਾ, ਯੂਥ ਆਗੂ ਬਲਦੇਵ ਸਿੰਘ ਗਾਗੇਵਾਲ, ਪ੍ਰਧਾਨ ਬਲਵੰਤ ਸਿੰਘ ਢਿੱਲੋ,ਰਜਿੰਦਰ ਸਿੰਘ ਕੋਟਦੂਨਾ, ਜਗਰਾਜ ਸਿੰਘ ਬਖੜਗੜ,ਅਕਾਲੀ ਦਲ ਦੀ ਸਰਕਲ ਪ੍ਰਧਾਨ ਸੁਖਵਿੰਦਰ ਸਿੰਘ ਸੁੱਖਾ, ਹਲਕਾ ਇੰਚਾਰਜ ਨਾਥ ਸਿੰਘ ਹਮੀਦੀ, ਆੜੜਤੀਆ ਹਰੀ ਸਿੰਘ ਕਟਾਰੀਆ, ਸਾਬਕਾ ਚੇਅਰਮੈਨ ਅਜੀਤ ਸਿੰਘ ਸੰਧੂ ਕੁਤਬਾ ,ਰੂਬਲ ਗਿੱਲ ਕਨੇਡਾ ,ਬੰਤ ਸਿੰਘ ਕੁਤਬਾ ਬਲਜਿੰਦਰ ਸਿੰਘ ਬਿੱਟੂ ਧਨੇਰ ,ਜਥੇਦਾਰ  ਗੁਰਮੇਲ ਸਿੰਘ ਛੀਨੀਵਾਲ ,ਬਲਦੀਪ ਸਿੰਘ ਮਹਿਲ ਖੁਰਦ,  ਕਿਸਾਨ ਆਗੂ ਸਿੰਗਾਰਾ ਸਿੰਘ, ਸੈਕਟਰੀ ਮਾਰਕੀਟ ਕਮੇਟੀ ਡੀਨਪਾਲ, ਸੈਕਟਰੀ ਭਰਪੂਰ ਸਿੰਘ ,ਜਗਜੀਤ ਸਿੰਘ ਧਾਲੀਵਾਲ, ਪਾਲ ਸਿੰਘ ਸੁਖੀਏਕਾ,ਸੁਖਵਿੰਦਰ ਸਿੰਘ ਨਿਹਾਲੂਵਾਲ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *