ਮਨਿੰਦਰ ਸਿੰਘ ਬਰਨਾਲਾ,
ਨਰਸਿੰਗ ਕਾਲਜ ਠੀਕਰੀਵਾਲ ਲਈ ਸਲਾਨਾ ਬਜਟ ਚ ਕੀਤੀ ਗਈ ਸੀ ਤਜ਼ਵੀਜ ਪਾਸ
ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਨੇ ਅਮਰ ਸ਼ਹੀਦ ਸੰਤ ਸੇਵਾ ਸਿੰਘ ਠੀਕਰੀਵਾਲ ਜੀ ਦੇ ਜੱਦੀ ਪਿੰਡ ਠੀਕਰੀਵਾਲ ਵਿਖੇ ਵੱਖ-ਵੱਖ ਵਿਕਾਸ ਕੰਮਾਂ ਲਈ 241.38 ਲੱਖ ਰੁਪਏ ਆਪਣੇ ਅਖਤਿਆਰੀ ਫੰਡਾਂ ਚੋਂ ਅਲਾਟ ਕੀਤੇ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸ. ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੰਮ ਕਰ ਰਹੀ ਪੰਜਾਬ ਸਰਕਾਰ ਹਮੇਸ਼ਾ ਹੀ ਆਪਣੇ ਸ਼ਹੀਦਾਂ ਨੂੰ ਨਮਨ ਕਰਦੀ ਹੈ।
ਉਨ੍ਹਾਂ ਦੱਸਿਆ ਕਿ 241.38 ਲੱਖ ਰੁਪਏ ਦੇਣ ਦੇ ਨਾਲ-ਨਾਲ ਸਰਕਾਰ ਵੱਲੋਂ ਆਪਣੇ ਸਲਾਨਾ ਬਜਟ ਚ ਪਹਿਲਾਂ ਹੀ 5 ਏਕੜ ਚ ਬਨਣ ਵਾਲੇ ਨਰਸਿੰਗ ਕਾਲਜ ਠੀਕਰੀਵਾਲ ਦੀ ਤਜ਼ਵੀਜ ਪਾਸ ਕਰ ਦਿੱਤੀ ਗਈ ਹੈ ਅਤੇ ਇਸ ਸਬੰਧੀ ਕੰਮ ਵੀ ਜਲਦ ਹੀ ਸ਼ੁਰੂ ਕਰ ਦਿੱਤਾ ਜਾਵੇਗਾ।
ਵਧੇਰੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਠੀਕਰੀਵਾਲ ਤੋਂ ਭੱਦਲਵਡ ਲਿੰਕ ਸੜਕ ਉੱਤੇ ਬਣੇ ਆਰਜੀ ਪੁਲ ਨੂੰ ਨਵਾਂ ਬਣਾਉਣ ਲਈ 149.43 ਲੱਖ ਰੁਪਏ ਦੀ ਲਾਗਤ ਨਾਲ ਕੰਮ ਕੀਤਾ ਜਾਵੇਗਾ। ਇਸੇ ਤਰ੍ਹਾਂ ਠੀਕਰੀਵਾਲ ਫਿਰਨੀ ਦੇ ਸੜਕ ਦੇ ਕੰਮ ਲਈ 91.95 ਲੱਖ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ।
Posted By SonyGoyal