ਬਰਨਾਲਾ, 5 ਸਤੰਬਰ ( ਮਲਿੰਦਰ ਸਿੰਘ )
- ਠੁੱਲੀਵਾਲ ਤੋਂ ਇਲਾਵਾ ਮਨਾਲ, ਮਾਂਗੇਵਾਲ, ਗੁੰਮਟੀ ਤੇ ਕੁਰੜ ਦੇ ਵਾਸੀ ਵੀ ਕੈਂਪ ਦਾ ਲਾਹਾ ਲੈਣ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ‘ਤੇ ਜ਼ਿਲ੍ਹਾ ਬਰਨਾਲਾ ਵਿੱਚ ਲਗਾਏ ਜਾ ਰਹੇ ‘ ਸਰਕਾਰ ਤੁਹਾਡੇ ਦੁਆਰ’ ਕੈਂਪਾਂ ਦੀ ਲੜੀ ਤਹਿਤ ਭਲਕੇ 6 ਸਤੰਬਰ ਦਿਨ ਸ਼ੁੱਕਰਵਾਰ ਨੂੰ ਵੱਡਾ ਗੁਰੂਦੁਆਰਾ ਸਾਹਿਬ ਮਾਂਗੇਵਾਲ ਰੋਡ ਪਿੰਡ ਠੁੱਲੀਵਾਲ (ਬਲਾਕ ਬਰਨਾਲਾ) ਵਿਖੇ ਕੈਂਪ ਲਾਇਆ ਜਾਵੇਗਾ।
ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਕਿਹਾ ਕਿ ਪਿੰਡ ਵਾਸੀ ਵੱਖ ਵੱਖ ਵਿਭਾਗਾਂ ਦੀਆਂ ਸਕੀਮਾਂ ਬਾਬਤ ਇਸ ਕੈਂਪ ਵਿੱਚ ਜ਼ਰੂਰ ਪੁੱਜਣ।
ਪਿੰਡ ਠੁੱਲੀਵਾਲ ਤੋਂ ਇਲਾਵਾ ਮਨਾਲ, ਮਾਂਗੇਵਾਲ, ਗੁੰਮਟੀ ਤੇ ਕੁਰੜ ਦੇ ਵਾਸੀ ਵੀ ਇਸ ਕੈਂਪ ਦਾ ਲਾਭ ਜ਼ਰੂਰ ਲੈਣ।
ਉਨ੍ਹਾਂ ਕਿਹਾ ਕਿ ਇਸ ਕੈਂਪ ਵਿੱਚ ਲਗਭਗ ਸਾਰੇ ਸਰਕਾਰੀ ਵਿਭਾਗਾਂ ਵਲੋਂ ਆਪਣੇ ਕਾਉੰਟਰ ਲਗਾ ਕੇ ਸਕੀਮਾਂ ਲਈ ਅਪਲਾਈ ਕਰਵਾਇਆ ਜਾਵੇਗਾ ਅਤੇ ਯੋਗ ਵਿਅਕਤੀਆਂ ਨੂੰ ਮੌਕੇ ‘ਤੇ ਸੇਵਾਵਾਂ ਦਾ ਲਾਭ ਵੀ ਦਿੱਤਾ ਜਾਵੇਗਾ।
Posted by Sony Goyal