ਤਪਾ, 23 ਮਈ ( ਮਨਿੰਦਰ ਸਿੰਘ)
ਪਿੰਡਾਂ/ਵਾਰਡਾਂ ਦੇ ਪਹਿਰੇਦਾਰ ਬਣੇ ਲੋਕ ਨਸ਼ਾ ਤਸਕਰਾਂ ਦਾ ਕਰਨ ਬਾਈਕਾਟ, ਉੱਗੋਕੇ
ਮੁਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਿਆਂ ਦੇ ਖ਼ਾਤਮਾ ਲਈ ਸ਼ੁਰੂ ਕੀਤੀ ਗਈ ਨਸ਼ਾ ਮੁਕਤੀ ਯਾਤਰਾ ਤਹਿਤ ਪਿੰਡ ਢਿਲਵਾਂ, ਜੈਮਲ ਸਿੰਘ ਵਾਲਾ ਅਤੇ ਦਰਜ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ।
ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਭਦੌੜ ਸ਼੍ਰੀ ਲਾਭ ਸਿੰਘ ਉੱਗੋਕੇ ਨੇ ਕਿਹਾ ਕਿ ਸਰਕਾਰ ਵੱਲੋਂ ਇਸ ਮੁਹਿੰਮ ‘ਚ ਲੋਕਾਂ ਦੀ ਸ਼ਮੂਲੀਅਤ ਨਾਲ ਜਿੱਤ ਹਾਸਲ ਕਰਨ ਲਈ ਉਨ੍ਹਾਂ ਨੂੰ ਪਿੰਡਾਂ ਵਾਰਡਾਂ ਦੇ ਪਹਿਰੇਦਾਰ ਬਣਾਇਆ ਗਿਆ ਹੈ।
ਇਹ ਪਹਿਰੇਦਾਰ ਨਾ ਕੇਵਲ ਆਪਣੇ ਆਸ ਪਾਸ ਦੇ ਖੇਤਰ ‘ਚ ਨਸ਼ੇ ਦੀ ਵਿਕਰੀ ਨੂੰ ਲੈ ਕੇ ਸਤਰਕ ਹਨ ਬਲਕਿ ਨਾਲ ਹੀ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਵੀ ਜਾਣੂ ਕਰਵਾਉਣ।
ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਜ਼ਿਲ੍ਹੇ ਵਿਚ ਨਸ਼ਾ ਮੁਕਤੀ ਕੇਂਦਰ, ਨਸ਼ਾ ਮੁਕਤੀ ਕਲੀਨਿਕ ਅਤੇ ਮੁੜ ਵਸੇਬਾ ਕੇਂਦਰ ਚਲਾਏ ਗਏ ਹਨ ਜਿੱਥੇ ਨਸ਼ਾ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਹੁਣ ਨਸ਼ਾ ਵੇਚਣ ਵਾਲਿਆਂ ਦਾ ਮੁਕੰਮਲ ਸਮਾਜਕ ਬਾਈਕਾਟ ਕਰਨਾ ਚਾਹੀਦਾ ਹੈ ਉੱਥੇ ਨਾਲ ਹੀ ਨਸ਼ੇ ਦੇ ਆਦਿ ਲੋਕਾਂ ਪ੍ਰਤੀ ਵੀ ਹਮਦਰਦੀ ਰੱਖਣੀ ਚਾਹੀਦੀ ਹੈ।
ਸ਼੍ਰੀ ਉੱਗੋਕੇ ਨੇ ਪਿੰਡਾਂ ਦੀਆਂ ਔਰਤਾਂ ਨੂੰ ਵਿਸ਼ੇਸ਼ ਤੌਰ ‘ਤੇ ਸੰਬੋਧਨ ਕਰਦਿਆਂ ਕਿਹਾ ਕਿ ਮਾਤਾਵਾਂ ਅਤੇ ਭੈਣਾਂ ਵੀ ਆਪਣੇ ਪੱਧਰ ‘ਤੇ ਇਸ ਮੁਹਿੰਮ ਵਿਚ ਵੱਢਾ ਯੋਗਦਾਨ ਪਾ ਸਕਦੀਆਂ ਹਨ।
ਉਨ੍ਹਾਂ ਕਿਹਾ ਕਿ ਔਰਤਾਂ ਆਪਣੇ ਘਰਾਂ ਅਤੇ ਆਂਢ ਗੁਆਂਢ ‘ਚ ਨਸ਼ਿਆਂ ਖਿਲਾਫ ਲੋਕਾਂ ਨੂੰ ਜਾਗਰੂਕ ਕਰਨ ਅਤੇ ਜੇ ਕਰ ਕੋਈ ਵੀ ਨਸ਼ਾ ਪੀੜਤ ਮਿਲਦਾ ਹੈ ਤਾਂ ਉਸ ਦੀ ਸੂਚਨਾ ਪਿੰਡਾਂ ਦੇ ਪਹਿਰੇਦਾਰਾਂ ਨੂੰ ਦੇਣ ਤਾਂ ਜੋ ਉਸ ਵਿਅਕਤੀ ਦਾ ਇਲਾਜ ਕਰਵਾਇਆ ਜਾ ਸਕੇ।
Posted By SonyGoyal