ਬਠਿੰਡਾ, 05 ਮਈ (ਜਸਵੀਰ ਸਿੰਘ)
ਇਸ ਹਫ਼ਤੇ ਸੜਕ ਬਣਨ ਦਾ ਕੰਮ ਹੋ ਜਾਵੇਗਾ ਸ਼ੁਰੂ ਚੈਅਰਮੈਨ ਜਤਿੰਦਰ ਸਿੰਘ ਭੱਲਾ ਬਠਿੰਡਾ ਦਿਹਾਤੀ ਦੇ ਵਿਧਾਨ ਸਭਾ ਹਲਕੇ ਦੇ ਪਿੰਡ ਮਹਿਤਾ ਦੇ ਲੋਕਾਂ ਨੂੰ ਇੱਕ ਵੱਡੀ ਖੁਸ਼ਖਬਰੀ ਮਿਲ਼ਣ ਜਾ ਰਹੀ ਹੈ।
ਜਿੱਥੇ ਹੁਣ ਪਿੰਡ ਮਹਿਤਾ ਦੀ ਲਿੰਕ ਸੜਕ ਨੂੰ ਅਠਾਰਾਂ ਫੁੱਟ ਚੌੜੀ ਬਨਾਉਣ ਦਾ ਕੰਮ ਇਸੇ ਹਫਤੇ ਵਿੱਚ ਸ਼ੁਰੂ ਹੋ ਜਾਵੇਗਾ।ਜ਼ੋ ਕਈ ਸਾਲਾਂ ਤੋਂ ਖੇਰੂੰ ਖੇਰੂੰ ਹੋ ਚੁੱਕੀ ਸੀ।
ਜਾਨਕਾਰੀ ਅਨੁਸਾਰ ਡੱਬਵਾਲੀ ਨੈਸ਼ਨਲ ਹਾਈਵੇ ਤੇ ਪੈਦੈ ਗੁਰੂਸਰ ਸੈਣੇ ਵਾਲਾ ਪਿੰਡ ਤੋਂ ਮਹਿਤਾ ਨੂੰ ਜਾਂਦੀ ਲਿੰਕ ਸੜਕ ਦਾ ਪਿਛਲੇ ਕਈ ਸਾਲਾਂ ਤੋਂ ਮਾੜਾ ਹਾਲ ਸੀ।
ਇਸ ਸੜਕ ਤੇ ਥਾਂ ਥਾਂ ਖੱਡੇ ਪੈਣ ਕਾਰਨ ਆਵਾਜਾਈ ਬਹੁਤ ਪ੍ਰਭਾਵਿਤ ਹੋ ਗਈ ਸੀ।
ਬਰਸਾਤਾਂ ਦੇ ਦਿਨਾਂ ਵਿੱਚ ਸੜਕ ਪਾਣੀ ਨਾਲ ਭਰ ਕੇ ਰਸਤਾ ਬਿਲਕੁਲ ਬੰਦ ਹੋ ਜਾਂਦਾ ਸੀ।ਇਸ ਸੜਕ ਤੇ ਕਈ ਸ਼ੈਲਰ ਹਨ।
ਜਿਸ ਕਰਕੇ ਆਵਾਜਾਈ ਆਮ ਰਹਿੰਦੀ ਸੀ।ਇਸ ਤੋਂ ਇਲਾਵਾ ਪ੍ਰਾਈਵੇਟ ਬੱਸਾਂ ਤੇ ਸਕੂਲ ਦੀਆਂ ਬੱਸਾਂ ਵੀ ਇਸੇ ਸੜਕ ਤੇ ਲੰਘਦੀਆਂ ਹਨ।
ਲੋਕਾਂ ਦੇ ਦੱਸਣ ਅਨੁਸਾਰ ਇਸ ਸੜਕ ਤੇ ਪਿੰਡ ਵਿੱਚ ਲੱਗੀ ਸਿਟੀ ਬੱਸ ਵੀ ਪੀ ਆਰ ਟੀ ਸੀ ਵੱਲੋਂ ਬੰਦ ਕਰ ਦਿੱਤੀ ਹੈ।
ਜ਼ਿਕਰਯੋਗ ਗੱਲ ਇਹ ਹੈ ਕਿ ਇਸ ਸੜਕ ਨੂੰ ਬਨਾਉਣ ਲਈ ਸਮਾਜ ਸੇਵੀ ਲੋਕਾਂ ਤੇ ਗ੍ਰਾਮ ਪੰਚਾਇਤ ਵੱਲੋਂ ਕਾਫੀ ਪੈਰਵਾਈ ਕੀਤੀ ਜਾ ਰਹੀ ਹੈ।ਜਿਸ ਨੂੰ ਹੁਣ ਬੂਰ ਪੈਣਾ ਸ਼ੁਰੂ ਹੋ ਗਿਆ ਹੈ।
ਪਿੰਡ ਦੇ ਸਰਪੰਚ ਜਗਵਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਕਰੀਬ ਦੋ ਸਾਲ ਤੋਂ ਇਸ ਸੜਕ ਨੂੰ ਬਨਾਉਣ ਲਈ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਨੂੰ ਮਿਲ ਰਹੇ ਸਨ।
ਹੁਣ ਇਹ ਸੜਕ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਬਠਿੰਡਾ ਦਿਹਾਤੀ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਸਿੰਘ ਭੱਲਾ ਤੇ ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਦੇ ਯਤਨਾਂ ਸਦਕਾ ਅਠਾਰਾਂ ਫੁੱਟ ਚੌੜੀ ਬਨਾਉਣ ਲਈ ਪਾਸ ਹੋ ਗਈ ਹੈ।

Posted By SonyGoyal