ਯੂਨੀਵਿਜ਼ਨ ਨਿਊਜ਼ ਇੰਡੀਅ ਫਾਜਿਲਕਾ
ਅੱਜ ਪਿੰਡ ਸਵਾਹ ਵਾਲਾ ( ਸੁੰਦਰ ਪੂਰਾ) ਵਿਖੇ ਬਾਬਾ ਵਿਸ਼ਵਕਰਮਾ ਜੀ ਦਾ ਮੇਲਾ ਧੂਮ ਧਾਮ ਨਾਲ ਮਨਾਇਆ ਗਿਆ l ਇਸ ਮੇਲੇ ਦਾ ਆਯੋਜਨ ਪਿੰਡ ਦੀ ਪੰਚਾਇਤ ਅਤੇ ਬਾਬਾ ਵਿਸ਼ਵਕਰਮਾ ਨੌਜਵਾਨ ਕਮੇਟੀ ਵੱਲੋਂ ਕਾਰਵਾਇਆਂ ਗਿਆ l ਬਾਬਾ ਜੀ ਦੇ ਮੇਲੇ ਸਮਾਗਮ ਚ ਵੱਖ ਵੱਖ ਪਿੰਡਾਂ ਦੀਆ ਸੰਗਤਾਂ ਅਤੇ ਕਿਰਤੀ ਵਰਗ ਦੇ ਲੋਕਾਂ ਨੇ ਹਿਸਾ ਲਿਆ l ਇਸ ਮੌਕੇ ਮੇਲੇ ਦੀ ਸ਼ੁਰੂਆਤ ਫੌਜਾਂ ਸਿੰਘ ਸਰਾਰੀ ਵਿਧਾਇਕ ਹਲਕਾ ਗੁਰੂ ਹਰ ਸਹਾਏ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਜੀ ਨੇ ਕੀਤੀ l ਵਿਧਾਇਕ ਸਰਾਰੀ ਜੀ ਦੇ ਆਉਣ ਤੇ ਮੇਲਾ ਕਮੇਟੀ ਵੱਲੋ ਮੁੱਖ ਮਹਿਮਾਨ ਵਜੋਂ ਮਾਨ ਸਨਮਾਨ ਦੇ ਕੇ ਸਨਮਾਨਿਤ ਕੀਤਾ ਗਿਆ l ਵਿਧਾਇਕ ਸਰਾਰੀ ਜੀ ਨੇ ਕਿਹਾ ਕਿ ਸਾਨੂੰ ਬਾਬਾ ਵਿਸ਼ਵਕਰਮਾ ਜੀ ਦੀਆ ਗਈਆਂ ਸਿੱਖਿਆਵਾਂ ਤੇ ਚੱਲ ਕੇ ਅਪਣਾ ਜੀਵਨ ਸਫਲ ਬਣਾਉਣਾ ਚਾਹੀਦਾ ਹੈ l ਸਰਾਰੀ ਜੀ ਨੇ ਕਿਹਾ ਕਿ ਬਾਬਾ ਜੀ ਸੰਦੇਸ਼ ਦੇ ਗਏ ਸਨ ਕਿ ਹੱਥ ਨਾਲ ਦੱਸ ਨੋਹਾ ਦੀ ਕਿਰਤ ਕਮਾਈ ਕਰਕੇ ਸਾਨੂੰ ਜ਼ਿੰਦਗੀ ਚ ਅੱਗੇ ਵਧਣਾ ਚਾਹੀਦਾ ਹੈ l ਸਰਦਾਰ ਫੌਜਾਂ ਸਿੰਘ ਸਰਾਰੀ ਜੀ ਨੇ ਬਾਬਾ ਜੀ ਤੋ ਆਸ਼ੀਰਵਾਦ ਪ੍ਰਾਪਤ ਕੀਤਾ ਅਤੇ ਆਈਆ ਸੰਗਤਾਂ ਦਾ ਧੰਨਵਾਦ ਕੀਤਾ l
ਮੇਲੇ ਚ ਪੰਜਾਬ ਦੇ ਮਸ਼ਹੂਰ ਗਾਇਕ ਗੁਰਵਿੰਦਰ ਬਰਾੜ ਨੇ ਅਪਣੀ ਪਾਰਟੀ ਨਾਲ ਆਈਆਂ ਸੰਗਤਾਂ ਦਾ ਪੰਜਾਬੀ ਗੀਤ ਸੰਗੀਤ ਨਾਲ ਮਨੋਰੰਜਨ ਕੀਤਾ ਅਤੇ ਖੁਸ਼ੀ ਚ ਨੱਚਦੇ ਹੋਏ ਲੋਕ ਨਜ਼ਰ ਆਏ l
ਵਿਧਾਇਕ ਸਰਾਰੀ ਸਮੇਤ ਡੀ ਐਸ ਪੀ ਜਲਾਲਾਬਾਦ ਸ਼੍ਰੀ ਏ ਆਰ ਸ਼ਰਮਾ, ਸ਼੍ਰੀ ਗੁਰਿੰਦਰ ਸਿੰਘ ਐਸ ਐਚ ਓ ਥਾਣਾ ਅਮੀਰ ਖਾਸ, ਦਵਿੰਦਰ ਸਿੰਘ ਸਵਣਾ, ਰਾਜ ਸਿੰਘ ਨੱਥੂ ਚਿਸਤੀ, ਮੁਖਤਿਆਰ ਸਿੰਘ ਸਰਾਰੀ, ਓਮ ਪ੍ਰਕਾਸ਼ ਪ੍ਰਧਾਨ, ਰਾਮ ਚੰਦ ਸਮੇਤ ਅਨੇਕਾਂ ਸਾਥੀਆਂ ਨੇ ਬੈਠ ਕੇ ਬਾਬਾ ਜੀ ਦਾ ਲੰਗਰ ਛਕਿਆ l
ਇਸ ਮੌਕੇ ਸ਼੍ਰੀ ਮੰਗਾ ਸਿੰਘ ਸਾਬਕਾ ਬਲਾਕ ਪ੍ਰਧਾਨ, ਸੁਭਾਸ਼ ਚੰਦਰ, ਲੇਖ ਰਾਜ ਬੱਟੀ, ਦਰਸ਼ਨ ਲਾਲ ਬੱਟੀ ਗੁਰਚੇਤ ਸਿੰਘ ਸਾਬਕਾ ਸਰਕਲ ਪ੍ਰਧਾਨ, ਮਿਸਤਰੀ ਸਤਨਾਮ ਚੰਦ, ਮਿਸਤਰੀ ਜੈ ਚੰਦ, ਮਿਸਤਰੀ ਪਾਰਸ ਚੰਦ, ਬਲਦੇਵ ਰਾਜ, ਰੋਗਨ ਕੰਬੋਜ, ਭੂਪ ਚੰਦ ਸਾਬਕਾ ਸਰਪੰਚ, ਪਿੰਡ ਵਾਸੀ ਅਤੇ ਮੇਲਾ ਕਮੇਟੀ ਦੇ ਸੱਜਣ ਹਾਜ਼ਰ ਹੋਏ।
Posted By SonyGoyal