ਬਠਿੰਡਾ ਦਿਹਾਤੀ 20 ਮਈ (ਜਸਵੀਰ ਸਿੰਘ ਕ ਸ ਵ)
ਅੱਜ ਪਿੰਡ ਸ਼ੇਖੂ ਵਿਖ਼ੇ ਦੇਸੂ ਰੋਡ ਤੇ ਬਣ ਰਹੀ ਮਨਰੇਗਾ ਸਕੀਮ ਤਹਿਤ ਗਲ਼ੀ ਵਿਚ ਜਾਅਲੀ ਹਾਜ਼ਰੀਆਂ ਲੱਗਣ ਕਾਰਨ ਜਦੋਂ ਪੱਤਰਕਾਰ ਮੌਕੇ ਤੇ ਜਾਕੇ ਕਵਰੇਜ ਕਰਨ ਗਏ ਤਾਂ ਉੱਥੇ ਮੋਜੂਦ 2 ਮਨਰੇਗਾ ਮਜ਼ਦੂਰ ਕੰਮ ਕਰਨ ਲੱਗੇ ਹੋਏ ਸੀ ਜਦੋਂ ਕਿ ਮਨਰੇਗਾ ਮਸਟਰੋਲ਼ ਤੇ ਮੇਟ ਵੀਰਪਾਲ ਕੌਰ ਵੱਲੋਂ ਹਾਜ਼ਰੀ ਵਿੱਚ 3 ਦੀ ਮਜ਼ਦੂਰਾਂ ਦੀ ਫ਼ੋਟੋ ਲੱਗੀ ਹੋਈ ਸੀ ਜਦੋਂ ਕੇ ਫ਼ੋਟੋ ਵਿੱਚ ਬਲਵਿੰਦਰ ਸਿੰਘ ਨੂੰ ਤਰਸੇਮ ਸਿੰਘ ਦੀ ਜਗ੍ਹਾ ਤੇ ਫ਼ੋਟੋ ਵਿੱਚ ਖੜਾ ਕੀਤਾ ਗਿਆ ਸੀ ਜਦੋਂ ਕਿ ਪੰਚਾਇਤ ਮੈਂਬਰ ਗੁਰਮੀਤ ਕੌਰ ਦੇ ਘਰਵਾਲ਼ਾ ਤਰਸੇਮ ਸਿੰਘ ਰੋਜ਼ ਦੀ ਤਰ੍ਹਾਂ ਮਨਰੇਗਾ ਵਿੱਚ ਹਾਜ਼ਰੀ ਲਵਾ ਕੇ ਘਰੇ ਚਲਾ ਜਾਂਦਾ ਹੈ।
ਬਲਵਿੰਦਰ ਸਿੰਘ ਕੰਮ ਤੋਂ ਛੁੱਟੀ ਕਰਕੇ 1 ਵਜੇ ਘਰੇ ਚਲਾ ਗਿਆ ਫ਼ੇਰ ਸ਼ਾਮ 4 ਵਜੇ ਮਨਮਰਜ਼ੀ ਨਾਲ ਉੱਥੇ ਬਲਵਿੰਦਰ ਸਿੰਘ ਆ ਗਿਆ ਜਦੋਂ ਕਿ ਟਾਈਮ 2 ਵਜੇ ਆਉਣ ਦਾ ਸੀ ਏਸ ਬਾਰੇ ਪੱਤਰਕਾਰਾ ਨੇ ਬਲਵਿੰਦਰ ਸਿੰਘ ਨੂੰ ਸ਼ਾਮ 4 ਵਜੇ ਕੰਮ ਤੇ ਆਉਣ ਦਾ ਪੁੱਛਿਆ ਗਿਆ ਤਾਂ ਅੱਗ ਬਬੂਲਾ ਹੋ ਗਿਆ ਓਹ ਵੀ ਪੱਤਰਕਾਰਾ ਨਾਲ਼ ਤੂੰ ਤੂੰ ਮੈਂ ਮੈਂ ਤੋਂ ਬਾਅਦ ਗਾਲੀ ਗਲੋਚ ਕਰਨ ਲੱਗ ਪਿਆ ਤੇ ਫੇਰ ਉੱਥੇ ਵਾਰਡ ਨੰਬਰ 8 ਦਾ ਭੋਲਾ ਸਿੰਘ ਪੰਚਾਇਤ ਮੈਬਰ ਆ ਗਿਆ ਤੇ ਆਉਣ ਸਾਰ ਗਾਲੀ ਗਲੋਚ ਕਰਨ ਲੱਗ ਪਿਆ ਤੇ ਪੰਚਾਇਤ ਮੈਂਬਰ ਭੋਲਾ ਸਿੰਘ ਪੱਤਰਕਾਰਾ ਨੂੰ ਕਹੀ ਲੈਕੇ ਮਾਰਨ ਪਿਆ ਗਿਆ ਤੇਉਥੇ ਮੌਕੇ ਤੇ ਮੋਜੂਦ ਕੁੱਝ ਲੋਕਾਂ ਨੇ ਭੋਲ਼ਾ ਸਿੰਘ ਨੂੰ ਕਹੀਂ ਮਾਰਨ ਤੋਂ ਰੋਕ ਦਿੱਤਾ।
ਪਿੰਡ ਸ਼ੇਖੂ ਦੀ ਮੋਜੂਦਾ ਪੰਚਾਇਤ ਅਤੇ ਕੁੱਝ ਪਿੰਡ ਵਾਸੀ ਪੱਤਰਕਾਰਾ ਦੀ ਕਲਮ ਨੂੰ ਸੱਚ ਲਿੱਖਣ ਤੋਂ ਦਬਾ ਰਹੇ ਹਨ ਤੇ ਪੱਤਰਕਾਰਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹਨ।
ਪੱਤਰਕਾਰਾ ਵਲੋਂ ਪ੍ਰਸ਼ਾਸਨ ਨੂੰ ਬੇਨਤੀ ਹੈ ਇਹਨਾਂ ਗੁੰਡਿਆ ਤੇ ਨੰਥ ਪਾਈ ਜਾਵੇਂ ਤੇ ਪੰਚਾਇਤ ਮੈਂਬਰ ਭੋਲਾ ਸਿੰਘ ਤੇ ਤਰਸੇਮ ਸਿੰਘ, ਬਲਵਿੰਦਰ ਸਿੰਘ ਤੇ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋਂ ਇਹੋ ਜਿਹੇ ਲੋਕ ਪੱਤਰਕਾਰ ਭਾਈਚਾਰੇ ਦੀ ਆਵਾਜ਼ ਨੂੰ ਦਬਾਅ ਨਾ ਸਕਣ।
Posted By SonyGoyal