ਸ੍ਰੀ ਅੰਮ੍ਰਿਤਸਰ ਸਾਹਿਬ, ਕ੍ਰਿਸ਼ਨ ਸਿੰਘ ਦੁਸਾਂਝ
ਮੁੱਖ ਅਫ਼ਸਰ ਥਾਣਾ ਛੇਹਰਟਾ,ਅੰਮ੍ਰਿਤਸਰ ਇੰਸਪੈਕਟਰ ਨਿਸ਼ਾਨ ਸਿੰਘ ਸੰਧੂ ਦੀ ਨਿਗਰਾਨੀ ਹੇਠ ਪੁਲਿਸ ਚੌਕੀ ਕਾਲੇ ਘਨੂੰਪਰ
ਏ.ਐਸ.ਆਈ ਤੇਜ਼ਵੀਰ ਸਿੰਘ ਸਮੇਤ ਸਾਥੀ ਕਰਮਚਾਰੀ ਵੱਲੋਂ ਗਸ਼ਤ ਦੌਰਾਨ ਪਿੰਡ ਕਾਲੇ ਨੂੰ ਜਾ ਰਹੇ ਸੀ ਤਾਂ ਗਲੀ ਪ੍ਰੈਸ ਵਾਲੀ ਖੇਤਰ ਤੋਂ
ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਕੁਲਦੀਪ ਸਿੰਘ ਵਾਸੀ ਗਲੀ ਨੰਬਰ 07, ਮਿਲਾਪ ਐਵੀਨਿਊ ਕਾਲੇ ਘਨੂੰਪੁਰ ਅਤੇ ਜੋਤੀ ਪਤਨੀ
ਹਰਪਾਲ ਸਿੰਘ ਵਾਸੀ ਗਲੀ ਪ੍ਰੈਸ ਵਾਲੀ ਪਿੰਡ ਕਾਲੇ, ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 100 ਗ੍ਰਾਮ ਹੈਰੋਇੰਨ ਬਰਾਮਦ ਕਰਕੇ
61, 85 ਐਨ.ਡੀ.ਪੀ.ਐਸ ਐਕਟ ਦੇ ਅਧੀਨ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।
Posted By SonyGoyal