ਸ਼ਰਧਾਲੂਆਂ ਨੇ ਬੀਕੇ ਬ੍ਰਿਜ ਦਾ ਧੂਮ ਧਾਮ ਨਾਲ ਮਨਾਇਆ ਜਨਮਦਿਨ
ਕਲਸ਼, ਝੰਡੇ ਅਤੇ ਨੱਚ ਚੂਮ ਕੇ ਮਨਾਈ ਗੋਲਡਨ ਜੁਬਲੀ/ਜਨਮਦਿਨ
ਬਰਨਾਲਾ 09 ਮਾਰਚ (ਮਨਿੰਦਰ ਸਿੰਘ) ਪ੍ਰਜਾਪਿਤਾ ਬ੍ਰਹਮਾਂ ਈਸਵਾਰੀਏ ਵਿਸ਼ਵ ਵਿਦਿਆਲਿਆ ਦੀ ਗੋਲਡਨ ਜੁਬਲੀ ਧੂਮਧਾਮ ਨਾਲ ਮਨਾਈ ਗਈ। ਭਗਤਾਂ ਵੱਲੋਂ ਸਾਰਾ ਪ੍ਰੋਗਰਾਮ ਬਰਨਾਲਾ ਦੇ ਨਿਜੀ ਹੋਟਲ ਵਿਖੇ ਰੱਖਿਆ ਗਿਆ। ਵੱਖ ਵੱਖ ਵਿਸ਼ਵ ਵਿਦਿਆਲਿਆ ਤੋਂ ਆਈਆ ਭੈਣਾਂ ਦਾ ਬੈਂਡ ਵਾਜੇ ਕਲਸ਼ ਝੰਡਿਆਂ ਨਾਲ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਦਿਆਲਿਆ ਦੀ ਗੋਲਡਨ ਜੁਬਲੀ ਚ ਸ਼ਾਮਿਲ ਹੋਣ ਲਈ ਕਈ ਸੀਨੀਅਰ ਬ੍ਰਹਮ ਕੁਮਾਰੀਆਂ ਜੋ ਕਿ ਆਪਣਾ ਜੀਵਨ ਲੋਕਾਂ ਦੀ ਸੇਵਾ ਅਤੇ ਲੋਕ ਸੁਧਾਰ ਲਈ ਸਮਰਪਿਤ ਕਰ ਚੁੱਕੇ ਹਨ ਉਚੇਚੇ ਤੌਰ ਤੇ ਪੋਹੁੰਚੇ। ਡਾਕਟਰ ਸੀਮਾ ਸ਼ਰਮਾ ਵੱਲੋਂ ਬੜੀ ਹੀ ਖੂਬਸੂਰਤੀ ਅਤੇ ਮਨਮੋਹਕ ਸ਼ਬਦਾਂ ਨਾਲ ਆਏ ਹੋਏ ਸ਼ਰਧਾਲੂਆਂ ਨੂੰ ਇੱਕ ਜੁੱਟ ਹੋ ਕੇ ਬਿਠਾਇਆ ਤੇ ਰੰਗ ਬੰਨ ਕੇ ਰੱਖਿਆ। ਬੀਕੇ ਕਾਨੂ ਜੋ ਕਿ ਸਿਰਸਾ ਤੋਂ ਉਚੇਚੇ ਤੌਰ ਤੇ ਇਸ ਵਿਦਿਆਲਿਆ ਦੀ ਗੋਲਡਨ ਜੁਬਲੀ ਲਈ ਪਹੁੰਚੇ ਜਿੰਨਾਂ ਵੱਲੋਂ ਆਪਣੀ ਮਧੁਰ ਆਵਾਜ਼ ਨਾਲ ਬ੍ਰਹਮ ਪਿਤਾ ਅਤੇ ਸ਼ਿਵ ਪਿਤਾ ਦੇ ਮਧੁਰ ਸੰਗੀਤ ਸੁਣਾ ਕੇ ਆਏ ਹੋਏ ਸ਼ਰਧਾਲੂਆਂ ਨੂੰ ਝੰਝੋੜ ਕੇ ਰੱਖ ਦਿੱਤਾ। ਆਏ ਹੋਏ ਸ਼ਰਧਾਲੂਆਂ ਨੇ ਬੀਕੇ ਕਾਨੂ ਦੇ ਗਾਏ ਹੋਏ ਪਰਮਾਤਮਾ ਦੀ ਭਗਤੀ ਵਾਲੇ ਤਰਾਨਿਆਂ ਤੇ ਝੂਮਦੇ ਹੋਏ ਇਸ ਦਿਨ ਨੂੰ ਮਨਾਇਆ। ਬੀਕੇ ਰਵੀ ਅਤੇ ਉਹਨਾਂ ਦੇ ਪਰਿਵਾਰ ਵੱਲੋਂ ਬੀਕੇ ਬ੍ਰਿਜ ਜੀ ਦਾ ਜਨਮਦਿਨ ਬੜੀ ਧੂਮ ਧਾਮ ਨਾਲ ਮਨਾਇਆ ਗਿਆ। ਬੀਕੇ ਆਸ਼ੂ ਅਤੇ ਉਨਾਂ ਦੇ ਪਰਿਵਾਰ ਵੱਲੋਂ ਆਪ ਇਸ ਮੌਕੇ ਕੇਕ ਤਿਆਰ ਕਰਕੇ ਸਾਰਿਆਂ ਚ ਆਸ਼ਰਮ ਦੀਆਂ ਭੈਣਾਂ ਨਾਲ ਮਿਲ ਕੇ ਇਸ ਦਿਨ ਨੂੰ ਚੌਗਣੇ ਰੰਗ ਲਗਾਏ। ਬੀਕੇ ਬ੍ਰਿਜ ਦਾ 73ਵਾਂ ਜਨਮਦਿਨ ਮਨਾਇਆ ਗਿਆ। ਜ਼ਿਕਰਯੋਗ ਹੈ ਕਿ ਬੀਕੇ ਬ੍ਰਿਜ ਭੈਣ ਜਿਨਾਂ ਦਾ ਜਨਮ ਬਟਾਲਾ ਵਿਖੇ ਹੋਇਆ ਅਤੇ ਉਹ ਚੰਡੀਗੜ੍ਹ ਵਿਖੇ ਪੜ੍ਹਾਈ ਕਰਦੇ ਸਨ ਪਿਛਲੇ 50 ਵਰਿਆਂ ਤੋਂ ਉਹ ਆਪਣਾ ਜੀਵਨ ਲੋਕਾਂ ਦੇ ਲੇਖੇ ਲਗਾ ਚੁੱਕੇ ਹਨ। ਆਸ਼ਰਮ ਚ ਰਾਜਯੋਗ ਸਿੱਖ ਅਤੇ ਕਰ ਰਹੇ ਸ਼ਰਧਾਲੂਆਂ ਨੇ ਆਪਣੀਆਂ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ। ਇਸ ਮੌਕੇ ਬੀਕੇ ਕੈਲਾਸ਼, ਬੀਕੇ ਰਜਿੰਦਰ, ਬੀਕੇ ਸੁਦਰਸ਼ਨ, ਬੀਕੇ ਪੁਸ਼ਪ, ਬੀਕੇ ਸੋਮਾ, ਬੀਕ ਕੇ ਪ੍ਰੀਤੀ, ਬੀਕੇ ਇੰਦੂ ਜੈਪੁਰ, ਬੀਕੇ ਮੋਨਿਕਾ, ਬੀਕੇ ਮਹਿਮਾ, ਬੀਕੇ ਨੀਰੂ, ਬੀਕੇ ਸਨੇਹ, ਸੁਖਦੇਵ ਚੰਦ ਰਾਮਪੁਰਾ, ਬੀਕੇ ਆਸੂ, ਉਹਨਾਂ ਦੀ ਬੇਟੀ ਕਾਮਿਆਂ, ਬੀਕੇ ਗਗਨ ਤੋਂ ਇਲਾਵਾ ਆਦਿ ਹਾਜ਼ਰ ਸਨ।
ਬੇਟੀ ਕਾਮਿਆਂ ਵੱਲੋਂ ਵੈਲਕਮ ਗੀਤ ਤੇ ਪਹੁੰਚੀਆਂ ਹੋਈਆਂ ਰੂਹਾਨੀ ਰੂਹਾਂ ਦਾ ਹਾਰਦਿਕ ਸਵਾਗਤ ਕੀਤਾ ਗਿਆ। ਇਸ ਤੋਂ ਇਲਾਵਾ ਅਲੀਸ਼ਾ ਅਤੇ ਆਸ਼ੂ ਵੱਲੋਂ ਇੱਕ ਸੁੰਦਰ ਕ੍ਰਿਸ਼ਨ ਦੇ ਗੀਤ ਤੇ ਪੇਸ਼ਕਸ਼ ਪੇਸ਼ ਕੀਤੀ ਗਈ ਅਤੇ ਆਈਆਂ ਸੰਗਤਾਂ ਦਾ ਧਿਆਨ ਆਕਰਸ਼ਣ ਕਰਨ ਚ ਕਾਮਯਾਬੀ ਹਾਸਿਲ ਕੀਤੀ। ਗਗਨ ਅਤੇ ਜਤਿਨ ਵੱਲੋਂ ਆਈਆਂ ਹੋਈਆਂ ਭੈਣਾਂ ਦੇ ਸ਼ਿੰਗਾਰ ਲਈ ਵਿਵਸਥਾ ਕੀਤੀ ਗਈ। ਸਮੂਹ ਹਾਜ਼ਰੀ ਲਗਵਾਉਣ ਆਇਆ ਨੇ ਦੀਦੀ ਬ੍ਰਿਜ ਨੂੰ ਉਹਨਾਂ ਦੀ ਅਤੇ ਬ੍ਰਹਮਾ ਵਿਸ਼ਵ ਵਿਦਿਆਲਿਆ ਦੀ ਗੋਲਡਨ ਜੁਬਲੀ ਤੇ ਤੋਹਫੇ ਪੇਸ ਕੀਤੇ। ਆਈਆਂ ਹੋਇਆ ਸ਼ਰਧਾਲੂਆਂ ਲਈ ਪਹਿਲਾਂ ਕੋਫੀ ਪਕੌੜੇ ਅਤੇ ਜਾਂਦਿਆਂ ਨੂੰ ਚੰਗੇ ਲੰਗਰ ਦੀ ਵਿਵਸਥਾ ਦਾ ਵੀ ਖਾਸ ਖਿਆਲ ਰੱਖਿਆ ਗਿਆ।
ਇਸ ਮੌਕੇ ਆਪਣਾ ਜੀਵਨ ਲੋਕਾਂ ਨੂੰ ਸਮਰਪਿਤ ਕਰ ਚੁੱਕੀਆਂ ਭੈਣਾਂ ਦਾ ਸਤਯੁਗੀ ਸ਼ਿੰਗਾਰ ਕੀਤਾ ਗਿਆ ਜੋ ਕਿ ਬੜਾ ਹੀ ਮਨਮੋਹਕ ਦ੍ਰਿਸ਼ ਸੀ। ਭੈਣਾਂ ਨੇ ਆਪਣੀ ਜ਼ਿੰਦਗੀ ਦੇ ਵਿਚਾਰ ਸਾਂਝੇ ਕੀਤੇ ਅਤੇ ਹਰ ਇੱਕ ਇਨਸਾਨ ਨੂੰ ਕਿਸ ਤਰ੍ਹਾਂ ਆਪਣਾ ਜੀਵਨ ਰੋਜ਼ਾਨਾ ਦੀ ਗ੍ਰਸਤੀ ਦੇ ਨਾਲ ਨਾਲ ਪ੍ਰਭੂ ਚਰਨਾਂ ਚ ਲਗਾ ਕੇ ਰੱਖਣਾ ਹੈ ਇਸ ਲਈ ਵੀ ਗਿਆਨ ਦਿੱਤਾ। ਇਸ ਮੌਕੇ ਜੋਤੀ ਪ੍ਰਚੰਡ ਵੀ ਕੀਤੀ ਗਈ। ਆਪਣੇ ਸ਼ੁਭ ਵਿਚਾਰਾਂ ਚ ਦੱਸਿਆ ਕਿ ਇਹ ਦੀਵੇ ਲਗਾਉਣ ਦਾ ਮਕਸਦ ਦੁਨਿਆਵੀ ਹਨੇਰੇ ਨੂੰ ਰਸ਼ਨ ਆਉਣਾ ਨਹੀਂ ਬਲਕਿ ਜੋ ਇਨਸਾਨ ਦੇ ਅੰਦਰ ਇੱਕ ਹਨੇਰ ਪਿਆ ਹੋਇਆ ਹੈ ਉਸਨੂੰ ਦੂਰ ਭਜਾਉਣਾ ਹੈ। ਇਸ ਮੌਕੇ ਰਵੀ ਅਤੇ ਰਜੀਵ ਨੇ ਗੋਲਡਨ ਜੁਬਲੀ ਨੂੰ ਮੁੱਖ ਰੱਖਦੇ ਹੋਇਆ ਇੱਕ ਸੁੰਦਰ ਪੇਸ਼ਕਸ਼ ਵੀ ਪੇਸ਼ ਕੀਤੀ। ਰਵੀ ਤੇ ਰਜੀਵ ਨੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦਾ ਜੀਵਨ ਇਸ ਵਿਦਿਆਲਿਆ ਨਾਲ ਜੁੜ ਕੇ ਬਦਲ ਚੁੱਕਿਆ ਹੈ ਆਪਣੇ ਤਜਰਬੇ ਵੀ ਸਾਂਝੇ ਕੀਤੇ। ਰਵੀ ਨੇ ਦੱਸਿਆ ਕਿ ਉਹਨਾਂ ਦਾ ਸਾਰਾ ਪਰਿਵਾਰ ਰਾਜਯੋਗ ਕਰਦਾ ਹੈ ਅਤੇ ਆਪਣੇ ਜੀਵਨ ਵਿੱਚ ਬੜੀ ਹੀ ਖੁਸ਼ ਅਤੇ ਪ੍ਰਭੂ ਦੀ ਕਿਰਪਾ ਵਾਲਾ ਪਰਿਵਾਰ ਹੈ। ਇਸ ਮੌਕੇ ਆਏ ਹੋਏ ਮਹਿਮਾਨਾਂ ਨੇ ਵੀ ਪ੍ਰਭੂ ਚਰਨਾਂ ਚ ਆਪਣੇ ਜੀਵਨ ਦੇ ਤਜਰਬੇ ਸਾਂਝੇ ਕੀਤੇ। ਪਹੁੰਚੇ ਹੋਏ ਮਹਿਮਾਨਾਂ ਚੋਂ ਰਜੀਵ ਲੋਬੀ ਰਵੀ ਰਘਬੀਰ ਚੰਦ, ਦੀਪਕ ਸੋਨੀ ਨਵੀਨ ਬਾਂਸਰ ਰਵਿੰਦਰ ਰਵੀ ਨਰਿੰਦਰ ਨੀਟਾ ਰਾਮ ਨਿਵਾਸ ਸਰਸਾ ਰਕੇਸ਼ ਬੰਸਲ ਅਤੇ ਨਵੀਨ ਬੰਸਲ ਆਰਕੀਟੈਕਟ ਹਾਜਰ ਹਾਜ਼ਰ ਸਨ।