ਪੱਤਰ ਪ੍ਰੇਰਕ, ਅਰਨੀਵਾਲਾ
18 ਜਨਵਰੀ ਆਗਾਮੀ ਲੋਕ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਰੱਖਦੇ ਹੋਏ ਕਾਂਗਰਸ ਪਾਰਟੀ ਵੱਲੋਂ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਆਲ ਇੰਡੀਆ ਕਾਂਗਰਸ ਕਮੇਟੀ ਐਸ.ਸੀ ਡਿਪਾਰਟਮੈਂਟ ਦੇ ਚੇਅਰਮੈਨ ਰਾਜੇਸ਼ ਲੀਲੋਥੀਆ ਵੱਲੋਂ ਵਿਭਾਗ ਦੇ ਸੀਨੀਅਰ ਆਗੂ ਜੋ ਕਿ ਲੰਮੇ ਅਰਸੇ ਤੋਂ ਪਾਰਟੀ ਹਿੱਤ ਲਈ ਕੰਮ ਕਰ ਰਹੇ ਹਨ।ਸਖਤ ਮੇਹਨਤ ਅਤੇ ਵਫਾਦਾਰੀ ਦੇ ਮੱਦੇਨਜ਼ਰ ਵੱਡੀ ਜਿੰਮੇਵਾਰੀ ਸੌਂਪਦਿਆਂ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਨੂੰ ਕਾਂਗਰਸ ਐਸ.ਸੀ ਸੈੱਲ ਸਟੇਟ ਕੁਆਰਡੀਨੇਟਰ ਨਿਯੁਕਤ ਕੀਤਾ ਗਿਆ ਹੈ।
ਇਸ ਮੌਕੇ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਨੇ ਕੇ.ਰਾਜੂ ਆਲ ਇੰਡੀਆ ਕੋਆਰਡੀਨੇਟਰ ਐਸ.ਸੀ ਤੇ ਬੀ.ਸੀ ਮਹਿਲਾ ਅਤੇ ਘੱਟ ਗਿਣਤੀ ਡਿਪਾਰਟਮੈਂਟ ਅਤੇ ਸਮੁੱਚੀ ਕਾਂਗਰਸ ਹਾਈਕਮਾਂਡ ਦੇ ਨਾਲ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ (ਰਾਜਾ) ਵੜਿੰਗ, ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ, ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ, ਐਸ ਸੀ ਡਿਪਾਰਟਮੈਂਟ ਪੰਜਾਬ ਦੇ ਚੇਅਰਮੈਨ ਕੁਲਦੀਪ ਸਿੰਘ ਵੈਦ, ਬੀ.ਸੀ ਡਿਪਾਰਟਮੈਂਟ ਦੇ ਚੇਅਰਮੈਨ ਰਾਜ ਬਖਸ਼ ਕੰਬੋਜ, ਜਲਾਲਾਬਾਦ ਤੋਂ ਸਾਬਕਾ ਵਿਧਾਇਕ ਰਮਿੰਦਰ ਸਿੰਘ ਆਂਵਲਾ, ਫਾਜਿਲਕਾ ਤੋਂ ਸਾਬਕਾ ਵਿਧਾਇਕ ਕਮ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਘੁਬਾਇਆ, ਹੰਸ ਰਾਜ ਜੋਸ਼ਨ ਸਾਬਕਾ ਮੰਤਰੀ ਪੰਜਾਬ, ਸੁਖਵੰਤ ਬਰਾੜ ਸਾਬਕਾ ਚੇਅਰਮੈਨ ਹਾਊਸਫੈੱਡ ਪੰਜਾਬ ਤੇ ਕੰਵਰ ਹਰਪ੍ਰੀਤ ਸਿੰਘ ਬੁਲਾਰਾ ਪੰਜਾਬ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਉਹ ਕਾਂਗਰਸ ਲਈ ਪਹਿਲਾਂ ਵਾਂਗ ਲਗਨ ਤੇ ਮਿਹਨਤ ਨਾਲ ਕੰਮ ਕਰਾਂਗਾ ‘ਤੇ ਕਾਂਗਰਸ ਪਾਰਟੀ ਦੀਆਂ ਨੀਤੀਆਂ ਨੂੰ ਲੋਕਾਂ ਤੱਕ ਪਹੁੰਚਾਉਣਗੇ।
ਵਰਨਣਯੋਗ ਹੈ ਇਹ ਹੈ ਪ੍ਰਦੀਪ ਸਿੰਘ (ਬਿੱਟੂ) ਚਿਮਨੇ ਵਾਲਾ ਦੀ ਸਖਤ ਮਿਹਨਤ ਨੂੰ ਦੇਖਦੇ ਹੋਏ ਅਰਨੀਵਾਲਾ ‘ਚ ਹੀ ਨਹੀ ਸਗੋਂ ਪੂਰੇ ਪੰਜਾਬ ‘ਚ ਕਾਂਗਰਸ ਦੇ ਸੰਗਠਨ ਨੂੰ ਮਜਬੂਤ ਕਰਨ ਲਈ ਵੱਖ-ਵੱਖ ਕਾਂਗਰਸ ਦੇ ਡਿਪਾਰਟਮੈਂਟਾਂ ‘ਚ ਹੁੰਦਿਆਂ ਹੋਇਆ ਸਮਾਜ ਦੇ ਹੱਕਾਂ ਦੀ ਆਵਾਜ ਬੁਲੰਦ ਕੀਤੀ ਹੈ।
ਜਿਸ ਕਾਰਨ ਉਨਾਂ ਨੂੰ ਪਾਰਟੀ ਵੱਲੋਂ ਮਾਣ ਸਨਮਾਨ ਸਤਿਕਾਰ ਦੇ ਕੇ ਨਿਵਾਜਿਆ ਗਿਆ ਹੈ।
ਇਸ ਮੌਕੇ ਸਮੂਹ ਪਰਿਵਾਰਕ ਮੈਂਬਰਾਂ ਵੱਲੋਂ ਬਿੱਟੂ ਦੀ ਇਸ ਨਿਯੁਕਤੀ ‘ਤੇ ਪਾਰਟੀ ਦਾ ਧੰਨਵਾਦ ਕਰਦੇ ਹੋਏ ਨਵਨਿਯੁਕਤ ਕੋਆਰਡੀਨੇਟਰ ਦਾ ਮੂੰਹ ਮਿੱਠਾ ਕਰਵਾਇਆ ਗਿਆ।
Posted By SonyGoyal