ਮਾਈ ਭਾਗੋ, ਪੰਜਾਬ ਦੇ ਸੂਰਮਿਆਂ ਬਾਰੇ ਲੋਕਾਂ ਨੇ ਵੇਖੀਆਂ ਝਾਕੀਆਂ

ਮਨਿੰਦਰ ਸਿੰਘ, ਬਰਨਾਲਾ

4 ਫਰਵਰੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵੱਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਬਾਰੇ ਜਾਗਰੂਕ ਕਰਨ ਲਈ ਤਿਆਰ ਕਰਵਾਈਆਂ ਗਈਆਂ ਤਿੰਨ ਝਾਕੀਆਂ ਦੇ ਦਰਸ਼ਨ ਅੱਜ ਬਰਨਾਲਾ ਸ਼ਹਿਰ ਦੇ ਲੋਕਾਂ ਨੇ ਦਾਣਾ ਮੰਡੀ ਵਿਖੇ ਕੀਤੇ।

ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ, ਵਰਕਰਾਂ ਅਤੇ ਹੋਰਨਾਂ ਨੇ ਇਨ੍ਹਾਂ ਵਡ ਅਕਾਰੀ ਝਾਕੀਆਂ ਦਾ ਸਵਾਗਤ ਕੀਤਾ। ਖੇਤਰੀ ਟ੍ਰਾੰਸਪੋਰਟ ਅਫਸਰ ਛੀਨਾ ਨੇ ਦੱਸਿਆ ਕਿ ਇਨ੍ਹਾਂ ਝਾਕੀਆਂ ਨੂੰ ਦੇਖਣ ਲਈ ਸਥਾਨਕ ਸ਼ਹਿਰ ਨਿਵਾਸੀਆਂ ਤੋਂ ਇਲਾਵਾ ਨੇੜਲੇ ਪਿੰਡਾਂ ਵੀ ਪਹੁੰਚੇ । ਉਨ੍ਹਾਂ ਦੱਸਿਆ ਕਿ ਪਹਿਲੇ ਪੜਾਅ ਤਹਿਤ ਇਹ ਝਾਕੀਆਂ ਜ਼ਿਲ੍ਹਾ ਬਰਨਾਲਾ ‘ਚ ਮਹਿਲ ਕਲਾਂ ਤੋਂ ਦਾਖਲ ਹੋਈਆਂ ਸਨ ਅਤੇ ਅੱਜ ਬਰਨਾਲਾ ਸ਼ਹਿਰ ਵਿਖੇ ਪਹੁੰਚੀਆਂ ਸਨ। ਵਿਦਿਆਰਥੀਆਂ ਅਤੇ ਸ਼ਹਿਰ ਨਿਵਾਸੀਆਂ ਲਈ ਪੰਜਾਬ ਦੇ ਆਜ਼ਾਦੀ ਨਾਲ ਜੁੜੇ ਇਤਿਹਾਸ, ਮਹਿਲਾ ਸ਼ਕਤੀ ਅਤੇ ਪੰਜਾਬੀ ਸਭਿੱਆਚਾਰ ਬਾਰੇ ਵਡਮੁੱਲੀ ਜਾਣਕਾਰੀ ਭਰਪੂਰ ਇਹ ਵੱਡ ਅਕਾਰ ਝਾਕੀਆਂ ਖਿੱਚ ਦਾ ਕੇਂਦਰ ਬਣੀਆਂ।

ਲੋਕਾਂ ਵੱਲੋਂ ਮੁੱਖ ਝਾਕੀ ਵਿੱਚ ਦੇਸ਼ ਦੀ ਆਜ਼ਾਦੀ ਲਈ ਪੰਜਾਬੀਆਂ ਦੀ ਕੁਰਬਾਨੀ, ਜਲ੍ਹਿਆਂਵਾਲਾ ਬਾਗ ਦੇ ਸ਼ਹੀਦੀ ਸਾਕੇ, ਸ਼ਹੀਦ- ਏ- ਆਜ਼ਮ ਸਰਦਾਰ ਭਗਤ ਸਿੰਘ, ਸ਼ਹੀਦ ਕਰਤਾਰ ਸਿੰਘ ਸਰਾਭਾ, ਸ਼ਹੀਦ ਊਧਮ ਸਿੰਘ, ਬਾਬਾ ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ, ਸ਼ਹੀਦ ਸੁਖਦੇਵ ਸਿੰਘ, ਲਾਲਾ ਹਰਦਿਆਲ, ਬਾਬਾ ਖੜਕ ਸਿੰਘ, ਮਦਨ ਲਾਲ ਢੀਂਗਰਾ, ਡਾ. ਦੀਵਾਨ ਸਿੰਘ ਕਾਲੇਪਾਣੀ ਅਤੇ ਕਾਮਾਗਾਟਾ ਮਾਰੂ ਦੀ ਘਟਨਾ ਦਾ ਬਿਰਤਾਂਤ ਵੇਖਿਆ। ਦੂਸਰੀ ਝਾਕੀ ਰਾਹੀਂ ਮਾਈ ਭਾਗੋ-ਪਹਿਲੀ ਮਹਾਨ ਸਿੱਖ ਜੰਗਜੂ ਬੀਬੀ ਅਤੇ ਤੀਸਰੀ ਝਾਕੀ ਰਾਹੀਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਪੇਸ਼ਕਾਰੀ ਦੇ ਦਰਸ਼ਨ ਕੀਤੇ।

image0.jpeg
One thought on “ਪੰਜਾਬ ਦੇ ਮਾਨ ਮੱਤੇ ਇਤਿਹਾਸ ਦਰਸਾਉਂਦੀ ਝਾਕੀਆਂ ਪਹੁੰਚੀਆਂ ਬਰਨਾਲ ਸ਼ਹਿਰ ਚ”

Leave a Reply

Your email address will not be published. Required fields are marked *