ਯੂਨੀਵਿਸੀਜਨ ਨਿਊਜ਼ ਇੰਡੀਆ ਚੰਡੀਗੜ੍ਹ
ਮਾਣਯੋਗ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਜੀ ਦੇ ਨਿਰਦੇਸ਼ਾਂ ਅਨੁਸਾਰ ਸੂਬੇ ਦੇ ਕੁਝ ਹਿੱਸਿਆਂ ਵਿੱਚ ਪੈ ਰਹੀ ਸੰਘਣੀ ਧੁੰਦ ਅਤੇ ਮੌਸਮ ਤਬਦੀਲੀ ਕਾਰਨ ਵਿਦਿਆਰਥੀਆਂ ਅਤੇ
ਅਧਿਆਪਕਾਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਏਡਿਡ/
ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9:30 ਵਜੇ ਅਤੇ ਛੁੱਟੀ ਦਾ ਸਮਾਂ 3:30 ਵਜੇ ਕੀਤਾ ਜਾਂਦਾ ਹੈ।
ਇਹ ਹੁਕਮ ਸੋਮਵਾਰ 04/12/2023 ਤੋਂ 23/12/2023 ਤੱਕ ਸਾਰੇ ਪ੍ਰਾਇਮਰੀ/
ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ‘ਤੇ ਇਕਸਾਰ ਲਾਗੂ ਰਹਿਣਗੇ।
Posted By SonyGoyal