ਬਰਨਾਲਾ 09 ਮਈ (ਹਰੀਸ਼ ਗੋਇਲ)
ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਹੋਈ ਪੰਜਾਬ ਬਚਾਓ ਯਾਤਰਾ ਅੱਜ ਸਹਿਣਾ ਦੇ ਮੇਨ ਬੱਸ ਸਟੈਂਡ ਤੇ ਪਹੁੰਚੀ ਉਸ ਸਮੇਂ ਯਾਤਰਾ ਵਿੱਚ ਸੁਖਬੀਰ ਸਿੰਘ ਬਾਦਲ ਤੋਂ ਇਲਾਵਾ ਲੋਕ ਸਭਾ ਸੰਗਰੂਰ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾਂ,ਸੰਤ ਬਾਬਾ ਟੇਕ ਸਿੰਘ ਧਨੌਲਾ, ਬੀਰਇੰਦਰ ਸਿੰਘ ਜੈਲਦਾਰ ਸਾਬਕਾ ਪ੍ਰਧਾਨ ਟਰੱਕ ਯੂਨੀਅਨ, ਸਤਨਾਮ ਸਿੰਘ ਰਾਹੀ ਤੋਂ ਇਲਾਵਾ ਕਈ ਆਗੂ ਮੋਜੂਦ ਸੀ ਪੰਜਾਬ ਬਚਾਓ ਯਾਤਰਾ ਸਹਿਣਾ ਦੇ ਮੇਨ ਬੱਸ ਸਟੈਂਡ ਤੇ ਕੁਝ ਮਿੰਟ ਹੀ ਰੁਕੀਂ ਉਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਿਰਫ਼ 50 ਵਰਕਰ ਹੀ ਮੋਜੂਦ ਸੀ, ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਭੇਂਟ ਕੀਤਾ ਗਿਆ, ਪੰਜਾਬ ਬਚਾਓ ਯਾਤਰਾ ਦਾ ਕਾਫ਼ਲਾ ਭਦੌੜ ਲਈ ਰਵਾਨਾ ਹੋ ਗਿਆ, ਜ਼ਿਕਰਯੋਗ ਹੈ ਕਿ ਪੰਜਾਬ ਬਚਾਓ ਯਾਤਰਾ ਦਾ ਸਹਿਣਾ ਮੇਨ ਬੱਸ ਸਟੈਂਡ ਤੇ ਜ਼ਬਰਦਸਤ ਸਵਾਗਤ ਨਾ ਹੋਣਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਲੋਕਲ ਲੀਡਰਸ਼ਿਪ ਦੀ ਕਮਜ਼ੋਰੀ ਜਾਪਦੀ ਹੈ ਇਥੋਂ ਤੱਕ ਕਿ ਸਹਿਣਾ ਦੇ ਅਕਾਲੀ ਆਗੂਆਂ ਵੱਲੋਂ ਪੰਜਾਬ ਬਚਾਓ ਯਾਤਰਾ ਸਬੰਧੀ ਪੱਤਰਕਾਰਾਂ ਨੂੰ ਕੋਈ ਸੂਚਨਾ ਨਹੀਂ ਦਿੱਤੀ ਗਈ, ਇਸ ਮੌਕੇ ਗਗਨਦੀਪ ਗੱਗੀ ਸਿੰਗਲਾ, ਅੰਮ੍ਰਿਤਪਾਲ ਸਿੰਘ ਖਾਲਸਾ ਸਾਬਕਾ ਸਰਪੰਚ, ਰਣਦੀਪ ਸਿੰਘ ਢਿੱਲੋਂ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਗਿੱਲ, ਸੰਜੀਵ ਕੁਮਾਰ ਸੁਦਿਉੜਾ, ਗੁਰਮੇਲ ਸਿੰਘ ਗੋਸਲ, ਗੁਰਵਿੰਦਰ ਸਿੰਘ ਨਾਮਧਾਰੀ, ਹਰਜਿੰਦਰ ਸਿੰਘ ਬਿੱਲੂ, ਦਰਸ਼ਨ ਸਿੰਘ ਸਿੱਧੂ ਸਾਬਕਾ ਸਰਪੰਚ,ਡਾ ਰਘਬੀਰ ਸਿੰਘ ਸਰੰਦੀ, ਨੱਛਤਰ ਸਿੰਘ,ਦੇਵ ਸਿੰਘ, ਭੋਲਾ ਸਿੰਘ ਆਦਿ ਹਾਜ਼ਰ ਸਨ
Posted By SonyGoyal