ਜਗਤਾਰ ਸਿੰਘ ਹਾਕਮ ਵਾਲਾ, ਮਾਨਸਾ
5-ਦਸੰਬਰ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾਂ ਫਰੰਟ ਜ਼ਿਲਾ ਮਾਨਸਾ ਵਲੋਂ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਚੱਲ ਰਹੀ ਹੜਤਾਲ ਦੇ ਸਬੰਧ ਵਿੱਚ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੇ ਨਾਮ ਮਾਨਯੋਗ ਡਿਪਟੀ ਕਮਿਸ਼ਨਰ ਮਾਨਸਾ ਰਾਹੀਂ ਸਮੱਰਥਨ ਪੱਤਰ ਦਿੱਤਾ ਗਿਆ।
ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਪੰਜਾਬ ਦੇ ਪ੍ਰੈਸ ਸਕੱਤਰ ਬਾਬੂ ਸਿੰਘ ਫਤਿਹਪੁਰ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਮੱਰਥਨ ਪੱਤਰ ਵਿੱਚ ਮੰਗ ਕੀਤੀ ਗਈ ਕਿ ਕਲੈਰੀਕਲ ਕਾਮਿਆਂ ਦੀ 8-11-2023 ਤੋਂ ਚਲ ਰਹੀ ਹੜਤਾਲ ਨੂੰ ਖਤਮ ਕਰਵਾਉਣ ਲਈ ਉਨਾਂ ਦੀਆਂ ਮੰਗਾਂ ਫੋਰੀ ਤੌਰ ਤੇ ਹੱਲ ਕੀਤੀਆਂ ਜਾਣ।
ਸਾਂਝਾਂ ਫਰੰਟ ਦੇ ਆਗੂਆਂ ਮੰਗ ਕੀਤੀ ਕਿ ਡੀ.ਏ ਦੀਆਂ ਰਹਿੰਦੀਆਂ ਤਿੰਨ ਕਿਸ਼ਤਾਂ ਜਾਰੀ ਕੀਤੀਆਂ ਜਾਣ, ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਵੇ,ਕੱਟੇ ਗਏ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ,ਕੱਚੇ ਮੁਲਾਜ਼ਮਾਂ ਦੀਆਂ ਸੇਵਾਵਾਂ ਨੂੰ ਪੱਕਾ ਕਰਨ ਅਤੇ ਮਾਣ ਭੱਤਾ,ਇੰਨਲਿਸਟਮੈਂਟ ਦੀਆਂ ਉਜ਼ਰਤਾਂ ਵਿੱਚ ਵਾਧਾ ਕੀਤਾ ਜਾਵੇ , ਰੈਗੂਲਰ ਭਰਤੀ ਚਾਲੂ ਕੀਤੀ ਜਾਵੇ ਆਦਿਕ ਮੰਗਾਂ ਦਾ ਹੱਲ ਕੀਤਾ ਜਾਵੇ ਨਹੀਂ ਤਾਂ ਸਾਂਝਾਂ ਫਰੰਟ ਜ਼ਿਲਾ ਮਾਨਸਾ ਮਨਿਸਟੀਰੀਅਲ ਕਾਮਿਆਂ ਦੇ ਸਘੰਰਸ਼ ਵਿੱਚ ਵਧ ਚੜਕੇ ਭਾਗ ਲਵੇਗਾ।
ਇਸ ਮੌਕੇ ਜ਼ਿਲਾ ਕਨਵੀਨਰ ਜਗਦੇਵ ਸਿੰਘ ਘੁਰਕਣੀ, ਮਨਿੰਦਰਜੀਤ ਸਿੰਘ ਜਵਾਹਰਕੇ,ਰਾਜ ਕੁਮਾਰ ਰੰਗਾਂ, ਬਿੱਕਰ ਸਿੰਘ ਮਾਖਾ,ਜੱਗਾ ਸਿੰਘ ਅਲੀਸ਼ੇਰ ਇਹਨਾਂ ਤੋਂ ਇਲਾਵਾ ਹਰਬੰਸ ਸਿੰਘ ਫਰਵਾਹੀਂ, ਦਰਸ਼ਨ ਸਿੰਘ ਨੰਗਲ, ਅਮਰਜੀਤ ਸਿੰਘ ਸਿੱਧੂ,ਜਨਕ ਸਿੰਘ ਫਤਿਹਪੁਰ,ਮੇਜਰ ਸਿੰਘ ਦੁਲੂਵਾਲ , ਨਰਿੰਦਰ ਸਿੰਘ ਭਾਟੀਆ, ਸੁਖਦੇਵ ਸਿੰਘ ਕੋਟਲੀ ਆਦਿਕ ਆਗੂ ਸਾਥੀ ਸ਼ਾਮਲ ਹੋਏ।
Posted By SonyGoyal