ਬਰਨਾਲਾ 21 ਅਪ੍ਰੈਲ ( ਸੋਨੀ ਗੋਇਲ )
ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਦੂਜੇ ਪਾਸੇ ਇਸ ਕਾਰਵਾਈ ਤੋਂ ਬਾਅਦ ਦਫ਼ਤਰ ਦੇ ਮੁਲਾਜ਼ਮਾਂ ਵਿੱਚ ਸਹਿਮ ਦੇਖਣ ਨੂੰ ਮਿਲਿਆ । ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ਬਿਊਰੋ ਨੂੰ ਠੇਕੇਦਾਰ ਨੀਰਜ ਰੰਗਾ ਪੁੱਤਰ ਸ੍ਰੀ ਬਾਬੂ ਲਾਲ ਰੰਗਾ ਵਾਸੀ ਮਕਾਨ ਨੰ 93 ਮਹਾਰਾਜਾ ਯਾਦਵਿੰਦਰਾ ਇੰਨਕਲੇਵ ਨਾਭਾ ਰੋਡ ਪਟਿਆਲਾ ਨੇ ਸ਼ਿਕਾਇਤ ਦੇ ਕੇ ਦੱਸਿਆ ਸੀ ਕਿ ਉਸ ਨੇ ਫਤਿਹਗੜ੍ਹ ਛੰਨਾ ਵਿਖੇ ਸੋਲਰ ਸਬਮਰਸੀਬਲ ਪੰਪਾਂ ਦਾ ਕੰਮ ਕੀਤਾ ਸੀ। ਜਿਸ ਦਾ ਬਿੱਲ 3 ਲੱਖ 84 ਹਜਾਰ ਰੁਪਏ ਬਣਦਾ ਸੀ । ਇਹ ਪੇਮੈਂਟ ਦੀ ਅਦਾਇਗੀ ਕਰਨ ਬਦਲੇ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਕੱਟੂ,ਉਸ ਤੋਂ 20 ਹਜ਼ਾਰ ਰੁਪਏ ਦੀ ਮੰਗ ਕਰ ਰਿਹਾ ਸੀ। ਰਿਸ਼ਵਤ ਨਾ ਦੇਣ ਕਰਕੇ ਉਹ ਅਦਾਇਗੀ ਕਰਨ ਲਈ ਟਾਲਮਟੋਲ ਕਰ ਰਿਹਾ ਸੀ । ਇਸ ਦੀ ਸ਼ਿਕਾਇਤ ਉਸ ਨੇ ਵਿਜੀਲੈਂਸ ਬਿਊਰੋ ਕੋਲ ਕੀਤੀ। ਵਿਜੀਲੈਂਸ ਦੀ ਟੀਮ ਨੇ ਅੱਜ ਬਾਅਦ ਦੁਪਹਿਰ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਕੱਟੂ ਨੂੰ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਨੇ ਦੋਸ਼ੀ ਖਿਲਾਫ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਵਿਖੇ ਕੇਸ ਦਰਜ ਕਰਕੇ, ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਉੱਧਰ ਬੀਡੀਪੀਓ ਦਫ਼ਤਰ ਦੇ ਕੁੱਝ ਮੁਲਾਜ਼ਮਾਂ ਨੇ ਇਸ ਕਾਰਵਾਈ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮੌਜੂਦਗੀ ਵਿੱਚ ਪੰਚਾਇਤ ਸੈਕਟਰੀ ਗੁਰਮੇਲ ਸਿੰਘ ਕੱਟੂ ਤੋਂ ਕੋਈ ਰਿਸ਼ਵਤ ਦੀ ਰਾਸ਼ੀ ਬਰਾਮਦ ਨਹੀਂ ਹੋਈ ।