ਮਨਿੰਦਰ ਸਿੰਘ, ਬਰਨਾਲਾ
ਪੰਜਾਬ ਰਾਜ ਫਾਰਮੇਸੀ ਆਫਿਸਰਜ ਐਸੋਸੀਏਸ਼ਨ ਦੇ ਵਫਦ ਨੇ ਬਰਨਾਲਾ ਦੇ ਸਿਵਲ ਹਸਪਤਾਲ ਵਿਖੇ ਆਏ ਨਵ ਨਿਯੁਕਤ ਸਿਵਿਲ ਸਰਜਨ ਡਾਕਟਰ ਹਰਿੰਦਰ ਸ਼ਰਮਾ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਨੂੰ ਫੁੱਲਾਂ ਦਾ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ।
ਜਾਣਕਾਰੀ ਸਾਂਝੀ ਕਰਦੇ ਹੋਏ ਜ਼ਿਲਾ ਪ੍ਰਧਾਨ ਖੁਸ਼ਦੇਵ ਬਾਂਸਲ ਨੇ ਕਿਹਾ ਕਿ ਸਿਵਲ ਸਰਜਨ ਹਰਿੰਦਰ ਸ਼ਰਮਾ ਅੱਜ ਤੋਂ ਪਹਿਲਾਂ ਆਪਣੀਆਂ ਬੇਹਤਰੀਨ ਸੇਵਾਵਾਂ ਵਜੋਂ ਆਪਣੀ ਖਾਸ ਪਹਿਚਾਣ ਬਣਾ ਚੁੱਕੇ ਹਨ ਨੇ ਕਿਹਾ ਕਿ ਉਹਨਾਂ ਨੂੰ ਪੂਰਾ ਭਰੋਸਾ ਹੈ ਕਿ ਜੋ ਵੀ ਕੋਈ ਕਮੀਆਂ ਪੇਸ਼ੀਆਂ ਜਿਲੇ ਦੇ ਹਸਪਤਾਲਾਂ ਵਿੱਚ ਹੋਣਗੀਆਂ ਉਹਨਾਂ ਨੂੰ ਉਹ ਆਪਣੀ ਸੂਝ ਬੂਝ ਨਾਲ ਪਹਿਲ ਦੇ ਆਧਾਰ ਤੇ ਹੱਲ ਕਰਨਗੇ।
ਇਸ ਮੌਕੇ ਉਹਨਾਂ ਨਾਲ ਪ੍ਰਮੋਦ ਕੁਮਾਰ ਸੈਕਟਰੀ, ਮਨਿੰਦਰ ਪਾਲ ਸ਼ਰਮਾ ਖਜ਼ਾਨਚੀ, ਮਨਜੀਤ ਸਿੰਘ ਐਡੀਟਰ, ਬਿਸ਼ਨ ਲਾਲ ਅਤੇ ਬਰਜੇਸ਼ ਕੁਮਾਰ ਹਾਜਰ ਸਨ।