ਮਨਿੰਦਰ ਸਿੰਘ, ਬਰਨਾਲਾ

22 ਜਨਵਰੀ ਅੱਜ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਬਰਨਾਲਾ ਵਿਖੇ ਮਿਤੀ 22 ਜਨਵਰੀ, 2024 ਨੂੰ ਸ੍ਰੀ ਸਤਵੰਤ ਸਿੰਘ, ਪੀ.ਸੀ.ਐੱਸ. ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ- ਵਧੀਕ ਡਿਪਟੀ ਕਮਿਸ਼ਨਰ (ਜ), ਬਰਨਾਲਾ ਵੱਲੋਂ ਜ਼ਿਲ੍ਹਾ ਬਰਨਾਲਾ ਦੇ ਸਮੂਹ ਨੈਸ਼ਨਲ/ਸਟੇਟ ਲੈਵਲ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਨੁਮਾਇੰਦਿਆਂ ਨਾਲ ਯੋਗਤਾ ਮਿਤੀ 01 ਜਨਵਰੀ, 2024 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਅੰਤਿਮ ਪ੍ਰਕਾਸ਼ਨਾਂ ਮਿਤੀ 22 ਜਨਵਰੀ, 2024 ਨੂੰ ਕਰਨ ਦੇ ਸਬੰਧ ਵਿੱਚ ਮੀਟਿੰਗ ਕੀਤੀ ਗਈ। ਉਹਨਾਂ ਵੱਲੋਂ ਦੱਸਿਆ ਗਿਆ ਕਿ ਯੋਗਤਾ ਮਿਤੀ 01 ਜਨਵਰੀ, 2024 ਦੇ ਅਧਾਰ ‘ਤੇ ਫੋਟੋ ਵੋਟਰ ਸੂਚੀ ਦੀ ਸਪੈਸ਼ਲ ਸਰਸਰੀ ਸੁਧਾਈ ਦੌਰਾਨ ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਇਸ ਜ਼ਿਲ੍ਹੇ ਵਿੱਚ ਪੈਂਦੇ ਵਿਧਾਨ ਸਭਾ ਚੋਣ ਹਲਕਾ 102-ਭਦੋੜ(ਅ.ਜ.), 103-ਬਰਨਾਲਾ ਅਤੇ 104-ਮਹਿਲਕਲਾਂ (ਅ.ਜ) ਵਿੱਚ ਵੋਟਰ ਸੂਚੀ ਦੇ ਸਪੈਸ਼ਲ ਸਰਸਰੀ ਸੁਧਾਈ-2024 ਦੌਰਾਨ ਪ੍ਰਾਪਤ ਦਾਅਵੇ ਅਤੇ ਇਤਰਾਜਾਂ ਦਾ ਨਿਪਟਾਰਾ ਕਰਨ ਉਪਰੰਤ ਜ਼ਿਲ੍ਹੇ ਵਿੱਚ ਕੁੱਲ 487798 ਵੋਟਰ ਮੌਜੂਦਾ ਵੋਟਰ ਸੂਚੀ ਵਿੱਚ ਦਰਜ ਹਨ। ਜ਼ਿਲ੍ਹੇ ਵਿੱਚ ਕੁੱਲ 2355 ਸਰਵਿਸ ਵੋਟਰ ਰਜਿਸਟਰਡ ਕੀਤੇ ਗਏ ਹਨ। ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਮੂਹ ਰਜਿਸਟਰਡ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਬਿਨਾਂ ਫੋਟੋ ਵਾਲੀ ਵੋਟਰ ਸੂਚੀ ਦੀ ਸੀ.ਡੀ. ਅਤੇ ਵੋਟਰ ਸੂਚੀ ਦਾ ਇੱਕ-ਇੱਕ ਸੈੱਟ ਪ੍ਰਤੀ ਵਿਧਾਨ ਸਭਾ ਹਲਕਾ ਵੀ ਸਪਲਾਈ ਕੀਤਾ ਗਿਆ।

ਇਸ ਮੌਕੇ ਡਾ.ਨਰਿੰਦਰ ਸਿੰਘ,ਪੀ.ਸੀ.ਐੱਸ, ਈ.ਆਰ.ਓ., 102-ਭਦੌੜ(ਅ.ਜ.), ਸ੍ਰੀ ਸੁਖਪਾਲ ਸਿੰਘ, ਪੀ.ਸੀ.ਐੱਸ., ਈ.ਆਰ.ਓ., 103-ਬਰਨਾਲਾ ਅਤੇ ਸ੍ਰੀ ਸਤਵੰਤ ਸਿੰਘ, ਪੀ.ਸੀ.ਐੱਸ., ਈ.ਆਰ.ਓ., 104-ਮਹਿਲ ਕਲਾਂ (ਅ.ਜ.), ਅਤੇ ਸ੍ਰੀਮਤੀ ਹਰਜਿੰਦਰ ਕੌਰ ਚੋਣ ਤਹਿਸੀਲਦਾਰ ਤੋਂ ਇਲਾਵਾ ਇਸ ਜ਼ਿਲ੍ਹੇ ਦੇ ਸਮੂਹ ਰਾਜਨੀਤਿਕ ਪਾਰਟੀਆਂ ਦੇ ਪ੍ਰਧਾਨ/ਨੁਮਾਇੰਦੇ ਸ੍ਰੀ ਅਮਰਜੀਤ ਸਿੰਘ ਬਹੁਜਨ ਸਮਾਜ ਪਾਰਟੀ, ਸ੍ਰੀ ਬੇਅੰਤ ਸਿੰਘ ਬਹੁਜਨ ਸਮਾਜ ਪਾਰਟੀ, ਸ੍ਰੀ ਰਾਜ ਪਾਲ ਸਿੰਘ ਆਮ ਆਦਮੀ ਪਾਰਟੀ ਅਤੇ ਸ੍ਰੀ ਮਹਿੰਦਰਪਾਲ ਸਿੰਘ ਸ੍ਰੋਮਣੀ ਅਕਾਲੀ ਦਲ ਹਾਜਰ ਸਨ।

Leave a Reply

Your email address will not be published. Required fields are marked *