ਬਠਿੰਡਾ ਦਿਹਾਤੀ 25ਮਈ(ਜਸਵੀਰ ਸਿੰਘ)

ਬਠਿੰਡਾ ਜਿਲੇ ਵਿੱਚ ਸਥਿਤ ਸੀ ਐਸ ਸੀ ਭਗਤਾ ਭਾਈ ਕਾ ਵਿਖੇ ਤਾਇਨਾਤ ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਨੇ ਬੱਚਿਆਂ ਬੁੱਢਿਆਂ ਅਤੇ ਗਰਭਵਤੀ ਔਰਤਾਂ ਨੂੰ ਲੂ ਤੋਂ ਬਚਣ ਲਈ ਦੁਪਹਿਰ ਬਾਅਦ ਘਰੋਂ ਨਾ ਜਾਣ ਦੀ ਹਦਾਇਤ ਕੀਤੀ ਹੈ।

ਸੀਨੀਅਰ ਮੈਡੀਕਲ ਅਫਸਰ ਡਾਕਟਰ ਸੀਮਾ ਗੁਪਤਾ ਨੇ ਕਿਹਾ ਕਿ ਅੱਜ ਕੱਲ ਨੂੰ ਉਥੇ ਗਰਮੀ ਵਿੱਚ ਕਾਫੀ ਵਾਧਾ ਹੋ ਗਿਆ ਹੈ ।

ਇਹ ਮਨੁੱਖੀ ਸਰੀਰ ਦੀ ਸਹਿਣ ਸਮਰੱਥਾ ਤੋਂ ਵੱਧ ਚੁੱਕੀ ਹੈ ।

ਇਸ ਲਈ ਉਹਨਾਂ ਲੋਕਾਂ ਹਦਾਇਤ ਕੀਤੀ ਕਿ ਆਪਣੇ ਕੰਮ ਧੰਦੇ ਸਵੇਰ ਸਵੇਰ ਹੀ ਖਤਮ ਕਰ ਲਏ ਜਾਣ ਅਤੇ ਦੁਪਹਿਰ 12 ਵਜੇ ਤੋਂ 5 ਵਜੇ ਤੱਕ ਆਪਣੇ ਘਰਾਂ ਵਿੱਚ ਹੀ ਰਿਹਾ ਜਾਵੇ।

ਉਹਨਾਂ ਕਿਹਾ ਕਿ ਲੂ ਅਤੇ ਗਰਮੀ ਦਾ ਟਾਕਰਾ ਕਰਨ ਲਈ ਕੂਲਰ ,ਪੱਖੇ, ਏ ਸੀ ਵਾਰਤੇ ਜਾ ਸਕਦੇ ਹਨ।

ਉਹਨਾਂ ਗਰਮੀ ਦੀਆਂ ਅਲਾਮਤਾਂ ਬਾਰੇ ਦੱਸਦਿਆਂ ਕਿਹਾ ਕਿ ਚਮੜੀ ਦਾ ਲਾਲ ਹੋਣਾ ਚਮੜੀ ਗਰਮ ਹੋਣੀ ਅਤੇ ਖੁਸ਼ਕ ਹੋਣੀ ਮੂੰਹ ਦਾ ਸੁੱਕਣਾ ਚਮੜੀ ਤੇ ਦਾਣੇ ਨਿਕਲਣੇ ਇਹ ਸਭ ਗਰਮੀ ਲੱਗਣ ਦੇ ਲੱਛਣ ਹੋ ਸਕਦੇ ਹਨ ।

ਉਹਨਾਂ ਕਿਹਾ ਕਿ ਅਜਿਹੀ ਹਾਲਤ ਵਿੱਚ ਹੀਟ ਸਟਰੋਕ ਹੋਣ ਦਾ ਵੱਧ ਖਤਰਾ ਹੁੰਦਾ ਹੈ ।

ਇਸ ਲਈ ਕੋਸ਼ਿਸ਼ ਕੀਤੀ ਜਾਵੇ ਦੁਪਹਿਰ ਬਾਅਦ ਆਪਣੇ ਆਪ ਨੂੰ ਘਰਾਂ ਵਿੱਚ ਰੱਖਿਆ ਜਾਵੇ ਅਤੇ ਸ਼ਾਮ 5 ਵਜੇ ਤੋਂ ਬਾਅਦ ਅਸੀਂ ਬਾਹਰ ਨਿਕਲਿਆ ਜਾਵੇ ।

ਉਹਨਾਂ ਗਿੱਲੇ ਤੌਲੀਏ ,ਛੱਤਰੀਆਂ ਅਤੇ ਸਿਰ ਨੂੰ ਢੱਕ ਕੇ ਰੱਖਣ ਦੀ ਵੀ ਹਦਾਇਤ ਕੀਤੀ ।

ਉਹਨਾਂ ਸੁਝਾਅ ਦਿੱਤਾ ਕਿ ਵੱਧ ਤੋਂ ਵੱਧ ਸ਼ਿਕੰਜਵੀ ਪਾਣੀ ਲੱਸੀ ਅਤੇ ਤਰਲ ਦਾ ਸੈਵਨ ਕੀਤਾ ਜਾਵੇ। 

Posted By SonyGoyal

Leave a Reply

Your email address will not be published. Required fields are marked *