ਬਠਿੰਡਾ 03 ਜਨਵਰੀ ਸੋਨੀ ਗੋਇਲ
ਬਠਿੰਡਾ ਵਿਚ ਅੱਜ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਵਿਚ ਬੱਸ ਤੇ ਟੈਂਕਰ ਦੀ ਟੱਕਰ ਹੋ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਬਠਿੰਡਾ-ਡੱਬਵਾਲੀ ਸੜਕ ‘ਤੇ ਸਥਿਤ ਪਿੰਡ ਜੋਧਪੁਰ ਰੋਮਾਣਾ ਨੇੜੇ ਵਾਪਰਿਆ।
ਸੰਗਣੀ ਧੁੰਦ ਕਾਰਣ ਵਾਪਰਿਆ ਹਾਦਸਾ
ਹਾਦਸੇ ਵਿਚ ਇਕ ਨਿੱਜੀ ਬੱਸ ਅਤੇ ਟੈਂਕਰ ਦੀ ਸਿੱਧੀ ਟੱਕਰ ਹੋਈ, ਜਿਸ ਕਾਰਨ ਕਰੀਬ ਡੇਢ ਦਰਜਨ ਸਵਾਰੀਆਂ ਦੇ ਜ਼ਖਮੀ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਹ ਹਾਦਸਾ ਸੰਘਣੀ ਧੁੰਦ ਕਾਰਨ ਵਾਪਰਿਆ ਹੈ। ਜ਼ਖਮੀਆਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਪਹੁੰਚਾਇਆ ਗਿਆ ਹੈ, ਜਿਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਧੁੰਦ ਵਿਚ ਵਰਤੋਂ ਸਾਵਧਾਨੀ
ਕੜਾਕੇ ਦੀ ਪੈ ਰਹੀ ਠੰਡ ਨੇ ਲੋਕਾਂ ਨੂੰ ਕੰਬਣੀ ਛੇੜ ਰੱਖੀ ਹੈ, ਉਥੇ ਹੀ ਸੰਗਣੀ ਧੁੰਦ ਕਾਰਣ ਵਿਜ਼ੀਬਿਲਟੀ ਵੀ ਜ਼ੀਰੋ ਨੇੜੇ ਹੈ, ਇਸ ਲਈ ਇਨ੍ਹਾਂ ਦਿਨਾਂ ਦੌਰਾਨ ਅਕਸਰ ਸੜਕ ਹਾਦਸਿਆਂ ਵਿਚ ਵਾਧਾ ਦੇਖਣ ਨੂੰ ਮਿਲਦਾ ਹੈ। ਇਸ ਕਰਕੇ ਜ਼ਰੂਰਤ ਹੈ ਕਿ ਧੁੰਦ ਦੇ ਦਿਨਾਂ ਵਿਚ ਗੱਡੀ ਬੜੇ ਹੀ ਧਿਆਨ ਤੇ ਬਿਨਾਂ ਕਾਹਲ ਤੋਂ ਚਲਾਈ ਜਾਵੇ ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।
Posted By SonyGoyal