ਬਠਿੰਡਾ ਦਿਹਾਤੀ 30 ਅਪ੍ਰੈਲ (ਜਸਵੀਰ ਸਿੰਘ ਕਸਵ)
ਉੱਘੇ ਲੇਖਕ ਲਾਭ ਸਿੰਘ ਸੰਧੂ ਲਈ ਸੋਕ ਦਾ ਮਤਾ ਪਾਸ ਬਠਿੰਡਾ ਦਿਹਾਤੀ ਪ੍ਰੈਸ ਕਲੱਬ ਦੀ ਮੀਟਿੰਗ ਪ੍ਰਧਾਨ ਗੁਰਜੀਤ ਚੌਹਾਨ ਦੀ ਅਗਵਾਈ ਹੇਠ ਹੋਈ,ਜਿਸ ਵਿੱਚ ਮੁੱਖ ਤੌਰ ‘ਤੇ ਕਲੱਬ ਸਰਪ੍ਰਸਤ ਜਸਕਰਨ ਸਿੰਘ ਸਿਵੀਆਂ ਪਹੁੰਚੇ। ਇਸ ਮੌਕੇ ਮਤਾ ਪਾਸ ਕੀਤਾ ਗਿਆ ਕਿ 10 ਮਈ ਨੂੰ ਪਿੰਡ ਜੋਧਪੁਰ ਰੋਮਾਣਾ ਵਿਖੇ ਨਸ਼ਾ ਮੁਕਤੀ ਬਠਿੰਡਾ ਦਿਹਾਤੀ ਪ੍ਰੈਸ ਕਲੱਬ ਵੱਲੋਂ ਗੁਰਮਤਿ ਪ੍ਰਚੰਡ ਲਹਿਰ ਦੇ ਸਹਿਯੋਗ ਨਾਲ ਨਸ਼ਿਆਂ ਸਬੰਧੀ ਗੁਮਰਤ ਸਮਾਗਮ ਹੋ ਰਿਹਾ ਹੈ,ਜਿਸ ਵਿੱਚ ਮੁੱਖ ਬੁਲਾਰੇ ਭਾਈ ਜਸਕਰਨ ਸਿੰਘ ਸਿਵੀਆਂ ਹੋਣਗੇ। ਸਮਾਗਮ ਤੋਂ ਬਾਅਦ ਪਿੰਡ ਦੇ ਲੋੜਵੰਦ ਲੋਕਾਂ ਦੇ ਲਈ ਅੱਖਾਂ ਦਾ ਮੁਫਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ।ਪਿੰਡ ਜੋਧਪੁਰ ਰੋਮਾਣਾ ਦੇ ਸਰਪੰਚ ਸੁਖਜਿੰਦਰ ਸਿੰਘ ਰੋਮਾਣਾ ਤੇ ਸਮੂਹ ਪੰਚਾਇਤ ਵੱਲੋਂ ਸਹਿਯੋਗ ਦਿੱਤਾ ਜਾਵੇਗਾ। ਇਸ ਮੀਟਿੰਗ ਮੌਕੇ ਉੱਘੇ ਸਾਹਿਤਕਾਰ ਤੇ ਲੇਖਕ ਲਾਭ ਸਿੰਘ ਸੰਧੂ ਦੇ ਅਕਾਲ ਚਲਾਣੇ ਨੂੰ ਮੁੱਖ ਰੱਖਦੇ ਹੋਏ ਸੋ ਮਤਾ ਲਿਆਂਦਾ ਗਿਆ ਤੇ ਕਲੱਬ ਦੇ ਅਹੁਦੇਦਾਰਾਂ ਨੇ 2 ਮਿੰਟ ਦਾ ਮੌਨ ਧਾਰ ਕੇ ਲਾਭ ਸਿੰਘ ਸੰਧੂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ।ਇਸ ਮੌਕੇ ਕਲੱਬ ਦੇ ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ ਸਲਾਹਕਾਰ ਰਾਜ ਕੁਮਾਰ, ਜਨਰਲ ਸਕੱਤਰ ਸੁਰਿੰਦਰਪਾਲ ਸਿੰਘ ਬੱਲੂਆਣਾ, ਸੱਤਪਾਲ ਮਾਨ,ਜਸਵੀਰ ਸਿੰਘ,ਨਸੀਬ ਚੰਦ,ਪ੍ਰੈਸ ਸਕੱਤਰ ਗੁਰਸੇਵਕ ਸਿੰਘ ਚੁੱਘੇ ਖੁਰਦ, ਗੁਰਪ੍ਰੀਤ ਸਿੰਘ ਗੋਗੀ ਆਦਿ ਹਾਜ਼ਰ ਹੋਏ।
Posted By SonyGoyal