ਬਠਿੰਡਾ, 23 ਮਈ (ਜਸਵੀਰ ਸਿੰਘ)
ਬਠਿੰਡਾ-ਮਾਨਸਾ ਰੋਡ ‘ਤੇ ਅੰਡਰ ਬਰਿੱਜ ਤੋਂ ਗੁਰਮੁੱਖੀ ਚੌਂਕ ਤੱਕ ਸੜਕ ਦੀ ਹਾਲਤ ਬਹੁਤ ਖ਼ਰਾਬ ਹੈ, ਜਿੱਥੇ ਸੀਵਰੇਜ ਦੇ ਉੱਚੇ-ਨੀਵੇਂ ਮੇਨਹੋਲ ਅਤੇ ਡੂੰਘੇ ਖੱਡੇ ਹਾਦਸਿਆਂ ਦਾ ਕਾਰਨ ਬਣ ਰਹੇ ਹਨ।
ਪ੍ਰਸ਼ਾਸਨ ਇਸ ਵੱਲ ਕੋਈ ਧਿਆਨ ਨਹੀਂ ਦੇ ਰਿਹਾ।
ਇਹ ਸੜਕ ਕਈ ਮਹੱਤਵਪੂਰਨ ਥਾਵਾਂ ਨੂੰ ਜੋੜਦੀ ਹੈ ਅਤੇ ਇੱਥੋਂ ਭਾਰੀ ਆਵਾਜਾਈ ਲੰਘਦੀ ਹੈ, ਜਿਸ ਵਿੱਚ ਤੇਲ ਟੈਂਕਰ ਅਤੇ ਐਂਬੂਲੈਂਸਾਂ ਸ਼ਾਮਲ ਹਨ।
ਖਰਾਬ ਸੜਕ ਕਾਰਨ ਮਰੀਜ਼ਾਂ ਅਤੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ, ਖਾਸ ਕਰਕੇ ਰਾਤ ਸਮੇਂ ਦੋ-ਪਹੀਆ ਵਾਹਨ ਚਾਲਕਾਂ ਲਈ ਇਹ ਖੱਡੇ ਖ਼ਤਰਨਾਕ ਹਨ।
ਸਥਾਨਕ ਲੋਕਾਂ ਨੇ ਨਗਰ ਨਿਗਮ ਤੋਂ ਸੜਕ ਦੀ ਜਲਦੀ ਮੁਰੰਮਤ ਦੀ ਮੰਗ ਕੀਤੀ ਹੈ।
Posted By SonyGoyal