ਬਰਨਾਲਾ 05 ਅਪ੍ਰੈਲ ( ਮਨਿੰਦਰ ਸਿੰਘ )
ਬਰਨਾਲਾ ਸ਼ਹਿਰ ਚ ਅੱਜ ਸੁਵੱਖਤੇ ਜੀਵਨ ਕੁਮਾਰ ਪੱਖੋ ਵਾਲੇ ਦੀ ਪੱਕਾ ਕਾਲਜ ਰੋਡ ਤੇ ਸਥਿਤ ਬੈਰਿੰਗਾਂ ਦੀ ਦੁਕਾਨ ਤੇ ਰਿਵਾਲਵਰ ਦੀ ਨੋਕ ਤੇ ਕਰੀਬ ਛੇ ਹਜ਼ਾਰ ਰੁਪਏ ਦੀ ਲੁੱਟਮਾਰ ਕੀਤੀ ਗਈ।
ਦੁਕਾਨਦਾਰ ਜੀਵਨ ਕੁਮਾਰ ਨੇ ਦੱਸਿਆ ਕਿ ਮੈਂ ਸਵੇਰੇ 6 ਵਜੇ ਦੁਕਾਨ ਦੀ ਸਫ਼ਾਈ ਕਰਕੇ ਪਾਣੀ ਛਿੜਕ ਕੇ ਦੁਕਾਨ ਦੇ ਅੰਦਰ ਹੀ ਗਿਆ ਸੀ ਕਿ ਇੱਕ ਆਲਟੋ ਕਾਰ ਦੁਕਾਨ ਅੱਗੇ ਆ ਕੇ ਰੁਕੀ ।
ਕਾਰ ਚੋਂ ਦੋ ਮੋਨੇ ਨੌਜਵਾਨ ਉਤਰੇ ਤੇ ਦੁਕਾਨ ਦੇ ਅੰਦਰ ਵੜ ਕੇ ਸ਼ੱਟਰ ਹੇਠਾਂ ਸੁੱਟ ਦਿੱਤਾ।
ਧੱਕੇ ਨਾਲ ਲੁੱਟ ਖੋਹ ਕਰਨੀ ਸ਼ੁਰੂ ਕਰ ਦਿੱਤੀ ਤਾਂ ਦੁਕਾਨਦਾਰ ਜੀਵਨ ਕੁਮਾਰ ਨੇ ਇੱਕ ਲੁਟੇਰੇ ਨੂੰ ਗੱਲ ਤੋਂ ਫੜ ਲਿਆ ਤਾਂ ਉਸ ਲੁਟੇਰੇ ਨੇ ਦੂਜੇ ਲੁਟੇਰੇ ਨੂੰ ਕਿਹਾ ਕਿ ਮੈਨੂੰ ਬਚਾ ਲੈ ਤਾਂ ਉਸ ਦੇ ਨਾਲ ਦੇ ਸਾਥੀ ਨੇ ਰਿਵਾਲਵਰ ਕੱਢ ਲਿਆ ਅਤੇ ਲੁਟੇਰਿਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ।
ਦੁਕਾਨਦਾਰ ਨੇ ਇੱਕ ਭੱਜੇ ਜਾਂਦੇ ਲੁਟੇਰੇ ਦੇ ਮੂੰਹ ਤੇ ਵਾਈਪਰ ਮਾਰਿਆ।
ਲੁਟੇਰੇ ਰਿਵਾਲਵਰ ਨਾਲ ਦੁਕਾਨਦਾਰ ਨੂੰ ਡਰਾ ਕੇ ਕੈਸ਼ ਲੈ ਕੇ ਕਾਰ ਚ ਬੈਠ ਗਏ।
ਦੁਕਾਨਦਾਰ ਨੇ ਫਿਰ ਬਹਾਦਰੀ ਦਿਖਾਉਂਦੇ ਹੋਏ ਗੱਡੀ ਦਾ ਸਟੀਅਰਿੰਗ ਫੜ ਲਿਆ ਅਤੇ ਲੁਟੇਰੇ ਨੇ ਫਿਰ ਰਿਵਾਲਵਰ ਕੱਢ ਲਿਆ।
ਕਾਰ ਸਵਾਰ ਲੁਟੇਰੇ ਬਚ ਕੇ ਨਿਕਲ ਗਏ ।
ਜੀਵਨ ਕੁਮਾਰ ਨੇ ਅੱਗੇ ਦੱਸਿਆ ਕਿ ਗੱਡੀ ਦੇ ਨੰਬਰ ਪਲੇਟ ਤੇ ਲੱਗੇ ਨੰਬਰ ਤੇ ਕਾਗਜ਼ ਲਾ ਰੱਖਿਆ ਸੀ।
ਜਦੋਂ ਦੁਕਾਨਦਾਰ ਨੇ ਨੰਬਰ ਤੇ ਲੱਗਿਆ ਕਾਗਜ ਲਾਹੁਣ ਦੀ ਕੋਸ਼ਿਸ਼ ਕੀਤੀ ਤਾਂ ਲੁਟੇਰਿਆਂ ਨੇ ਦੁਕਾਨਦਾਰ ਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਭੱਜ ਕੇ ਆਪਣੀ ਜਾਨ ਬਚਾਈ।
ਰੌਲਾ ਪੈਣ ਤੇ ਰਾਜਦੇਵ ਸਿੰਘ ਖਾਲਸਾ ਐਡਵੋਕੇਟ ਵੀ ਆ ਗਏ।
ਉਹਨਾਂ ਪੁਲਿਸ ਨੂੰ ਫੋਨ ਕੀਤਾ ਅਤੇ ਇਸ ਤੇ ਪੁਲਿਸ ਫੋਰਸ ਪਹੁੰਚੀ ।
ਕਾਰ ਦੀ ਫੋਟੋ ਸੀ ਸੀ ਟੀ ਵੀ ਕੈਮਰੇ ਚ ਕੈਦ ਹੋ ਗਈ ਹੈ।
ਦੂਸਰੀ ਘਟਨਾ ਚੋਰੀ ਦੀ ਵਾਪਰੀ ।
ਕ੍ਰਿਸ਼ਨਾ ਗਲੀ ਪੱਕਾ ਕਾਲਜ ਰੋਡ ਵਿਖੇ ਕਬਾੜ ਦੇ ਗੁਦਾਮ ਚੋਂ ਤਿੰਨ ਚੋਰ ਕਬਾੜ ਦਾ ਸਮਾਨ ਚੋਰੀ ਕਰ ਰਹੇ ਸਨ। ਖੜਕਾ ਸੁਣ ਕੇ ਲੋਕ ਜਾਗ ਪਏ ।
ਲੋਕਾਂ ਨੇ ਚੋਰਾਂ ਦਾ ਪਿੱਛਾ ਕੀਤਾ ਪ੍ਰੰਤੂ ਚੋਰ ਭੱਜ ਗਏ।
ਕਬਾੜ ਦੇ ਗੁਦਾਮ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਸੂਚਨਾਂ ਪੁਲਿਸ ਨੂੰ ਦਿੱਤੀ ਗਈ ਹੈ ।
ਤੀਸਰੀ ਵਾਰਦਾਤ ਸ਼ਹੀਦ ਭਗਤ ਸਿੰਘ ਪਾਰਕ ਵਿਖੇ ਵਾਪਰੀ। ਇੱਕ ਲੁਟੇਰਾ ਸੈਰ ਕਰ ਰਹੀ ਇੱਕ ਔਰਤ ਕੋਲੋਂ ਸਵੇਰੇ ਕਰੀਬ 5 ਵਜੇ ਮੋਬਾਈਲ ਫ਼ੋਨ ਖੋਹ ਕੇ ਭੱਜ ਗਿਆ।
ਵਾਰਦਾਤਾਂ ਬਾਰੇ ਪੁਲਿਸ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲੁਟੇਰਿਆਂ ਅਤੇ ਚੋਰਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
Posted By SonyGoyal