ਮਨਿੰਦਰ ਸਿੰਘ, ਬਰਨਾਲਾ

ਬਰਨਾਲਾ ਦੀ ਟਰੈਫਿਕ ਪੁਲਿਸ ਹਰਕਤ ਵਿੱਚ ਨਜ਼ਰ ਆ ਰਹੀ ਹੈ ਜਿਸ ਦੇ ਮੱਦੇ ਨਜ਼ਰ ਕਿਸੇ ਵੀ ਤਰ੍ਹਾਂ ਦੀ ਟਰੈਫਿਕ ਅਸੂਲਾਂ ਦੀ ਦੁਰਵਰਤੋ ਜਾ ਨਿਯਮਾ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਹਾਲ ਵਿੱਚ ਵੀ ਬਖਸ਼ਿਆ ਨਹੀਂ ਜਾਵੇਗਾ।

ਕੁਝ ਇਸ ਤਰ੍ਹਾਂ ਦੇ ਅੰਦਾਜ਼ ਵਿੱਚ ਨਜ਼ਰ ਆ ਰਹੀ ਹੈ ਬਰਨਾਲਾ ਦੀ ਟਰੈਫਿਕ ਪੁਲਿਸ।

ਬਰਨਾਲਾ ਦੇ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਡਸਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀਐਸਪੀ ਗੁਰਬਚਨ ਸਿੰਘ ਟਰੈਫਿਕ ਪੁਲਿਸ ਬਰਨਾਲਾ ਦੀ ਯੋਗ ਅਗਵਾਈ ਹੇਠ ਬਿਨਾਂ ਸੀਟ ਬੈਲਟ, ਹੈਲਮਟ, ਤਿੰਨ ਸਵਾਰ, ਪ੍ਰਦੂਸ਼ਣ, ਬੀਮਾ, ਨਿਜੀ ਵਾਹਣ ਦੀ ਕਮਾਈ ਲਈ ਵਰਤੋਂ ਕਰਨ ਵਾਲੇ ਆ ਦੇਵਾਨਾ ਨੂੰ ਚਲਾਨ ਕੱਟ ਕੇ ਟਰੈਫਿਕ ਨਿਯਮਾਂ ਦਾ ਪਾਠ ਪੜਾਇਆ ਗਿਆ।

ਬਰਨਾਲਾ ਟਰੈਫਿਕ ਪੁਲਿਸ ਵੱਲੋਂ ਕੁੱਲ 16 ਦੇ ਕਰੀਬ ਚਲਾਨ ਕੱਟੇ ਗਏ। ਇਹਨਾ “ਚ ਹਰ ਕੈਟਾਗਰੀ ਮੌਜੂਦ ਰਹੇ।

ਜਿਸ ਤਰ੍ਹਾਂ ਕਿ ਫਸਟ ਐਡ ਬਾਕਸ, ਫਾਇਰ ਸਿਲੰਡਰ, ਨੰਬਰ ਪਲੇਟ, ਬੀਮਾ, ਸੀਟ ਬੈਲਟ, ਨਿਜੀ ਵਹੀਕਲ ਦੀ ਕਮਾਈ ਲਈ ਵਰਤੋ ਕਰਨਾ, ਇਸ਼ਾਰੇ ਦੀ ਉਲੰਘਣਾ ਗਲਤ ਪਾਰਕਿੰਗ ਤਿੰਨ ਸਵਾਰ ਆਦਿ ਰਹੇ।

16 ਚਲਾਨਾਂ ਵਿੱਚੋਂ ਅੱਠ ਲੋਕਾਂ ਵੱਲੋਂ ਮੌਕੇ ਤੇ ਹੀ ਚਲਾਨ ਭਰ ਕੇ ਉਸਦੀ ਰਸੀਦ ਪ੍ਰਾਪਤ ਕੀਤੀ ਗਈ ਅਤੇ ਅੱਠ ਲੋਕਾਂ ਨੂੰ ਕੋਰਟ ਦੇ ਚਲਾਨ ਦਿੱਤੇ ਗਏ।

ਇਸ ਮੌਕੇ ਟਰੈਫਿਕ ਏਐਸਆਈ ਗੁਰਚਰਨ ਸਿੰਘ, ਏਐਸਆਈ ਬੀਰਬਲ ਸਿੰਘ ਮੁੱਖ ਮੁਨਸ਼ੀ ਟ੍ਰੈਫਿਕ ਮਨਦੀਪ ਸਿੰਘ ਅਤੇ ਹਾਵਲਦਾਰ ਬਲਵੀਰ ਸਿੰਘ ਵੀ ਹਾਜਰ ਸਨ।

Posted By SonyGoyal

Leave a Reply

Your email address will not be published. Required fields are marked *