ਮਨਿੰਦਰ ਸਿੰਘ ਬਰਨਾਲਾ
ਸਰਦ ਰੁੱਤ ਅਤੇ ਸੰਘਣੀਆਂ ਧੁੰਦਾਂ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਬਰਨਾਲਾ ਟਰੈਫਿਕ ਪੁਲਿਸ ਦੇ ਡੀਐਸਪੀ ਵੱਲੋਂ ਸਲਾਘਾ ਯੋਗ ਕੰਮ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।
ਡੀਐਸਪੀ ਗੁਰਬਚਨ ਸਿੰਘ ਅਤੇ ਟਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਬਰਨਾਲਾ ਦੇ ਕਚਹਿਰੀ ਚੌਂਕ ਵਿਖੇ ਵਾਹਨਾਂ ਨੂੰ ਰੋਕ ਕੇ ਉਹਨਾਂ ਤੇ ਰਿਫਲੈਕਟਰ ਸਟੀਕਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ।
ਗੱਲਬਾਤ ਕਰਦਿਆ ਡੀਐਸਪੀ ਗੁਰਬਚਨ ਸਿੰਘ ਨੇ ਦੱਸਿਆ ਕਿ ਜਿਵੇਂ ਹੀ ਮੌਸਮ ਨੇ ਆਪਣੇ ਮਿਜਾਜ ਬਦਲੇ ਹਨ ਉਸ ਦੇ ਨਾਲ ਹੀ ਸੰਘਣੀਆਂ ਧੁੰਦਾ ਨੇ ਵੀ ਆਪਣਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ।
ਰੋਡ ਸੇਫਟੀ ਨੂੰ ਹੋਰ ਬਿਹਤਰ ਬਣਾਉਣ ਲਈ ਅਤੇ ਹਾਦਸਿਆਂ ਨੂੰ ਨੱਥ ਪਾਉਣ ਲਈ ਸਟੀਕਰ ਲਗਾਏ ਗਏ ਹਨ ਇਹ ਰਿਫਲੈਕਟਿੰਗ ਸਟਿਕਰ ਰਾਤ ਨੂੰ ਲਾਈਟ ਵੱਜਣ ਤੇ ਅੱਗੋਂ ਵਧੇਰੇ ਮਾਤਰਾ ਵਿੱਚ ਰੌਸ਼ਨੀ ਪੈਦਾ ਕਰਦੇ ਹਨ।
ਰਿਫਲੈਕਟਿੰਗ ਸਟਿਕਰਾਂ ਦੇ ਲੱਗਣ ਨਾਲ ਧੁੰਦ ਵਿੱਚ ਦੂਰੋਂ ਆਉਂਦੇ ਦੂਸਰੇ ਵਾਹਨ ਨੂੰ ਲਾਈਟ ਦੇ ਮਾਧਿਅਮ ਨਾਲ ਇਹ ਜਾਣਕਾਰੀ ਹੋ ਜਾਂਦੀ ਹੈ ਕਿ ਅੱਗੇ ਦੀ ਕੋਈ ਵਹੀਕਲ ਜਾ ਰਿਹਾ ਹੈ।
ਜਿਸ ਨਾਲ ਹਾਦਸਾ ਹੋਣ ਦਾ ਖਤਰਾ ਟਲ ਜਾਂਦਾ ਹੈ।
ਇਸ ਦੇ ਨਾਲ ਹੀ ਡੀਐਸਪੀ ਨੇ ਕਿਹਾ ਕਿ ਸਕੂਲ ਜਾਂਦੇ ਬੱਚਿਆਂ ਨੂੰ ਉਹਨਾਂ ਦੇ ਮਾਤਾ ਪਿਤਾ 18 ਸਾਲ ਤੋਂ ਪਹਿਲਾਂ ਵਹੀਕਲ ਨਾ ਦੇਣ ਤਾਂ ਜੋ ਕਿ ਕਾਨੂੰਨ ਦੀ ਪਾਲਣਾ ਵੀ ਹੋ ਸਕੇ ਅਤੇ ਟਰੈਫਿਕ ਸੇਫਟੀ ਵੀ ਬਰਕਰਾਰ ਰਹੇ।
ਉਹਨਾਂ ਨੇ ਕਿਹਾ ਕਿ ਜੇਕਰ ਕੋਈ ਘੱਟ ਉਮਰ ਦਾ ਬੱਚਾ ਨਹੀਂ ਤੇਰੇ ਸਾਰੇ ਐਸਾ ਕਵੀ ਨਹੀਂ ਕਰਦਾ ਬਿਨਾਂ ਕਾਗਜਾਂ ਤੋਂ ਵਾਹਨ ਚਲਾਉਂਦਾ ਪਾਇਆ ਜਾਂਦਾ ਹੈ ਤਾਂ ਉਸਦੇ ਮਾਤਾ ਪਿਤਾ ਨੂੰ ਜਰਮਾਨਾ ਦੇਣਾ ਹੋਵੇਗਾ।
ਬੋਕਸ ਲਈ ਪ੍ਰਕਾਸ਼ਿਤ ਸੇਫਟੀ ਵਿੱਚ ਹੀ ਹੈ ਸੁਰੱਖਿਆ ਟਰੈਫਿਕ ਇੰਚਾਰਜ ਢੀਢਸਾ
ਵਧੇਰੇ ਜਾਣਕਾਰੀ ਦਿੰਦੇ ਹੋਏ ਨਵੇਂ ਨਿਯੁਕਤ ਬਰਨਾਲਾ ਦੇ ਟਰੈਫਿਕ ਇਨਚਾਰਜ ਜਸਵਿੰਦਰ ਸਿੰਘ ਢੀਣਸਾ ਨੇ ਕਿਹਾ ਕਿ ਸਾਵਧਾਨੀ ਵਿੱਚ ਹੀ ਸੁਰੱਖਿਆ ਹੈ।
ਸਰਕਾਰ ਵੱਲੋਂ ਦਿੱਤੇ ਗਏ ਆਦੇਸ਼ਾਂ ਅਤੇ ਜਿਲਾ ਪੁਲਿਸ ਮੁਖੀ ਸ੍ਰੀ ਸੰਦੀਪ ਮਲਿਕ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਤੇ ਡੀਐਸਪੀ ਗੁਰਬਚਨ ਸਿੰਘ ਦੀ ਯੋਗ ਅਗਵਾਹੀ ਹੇਠ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ ਹੈ।
ਉਹਨਾਂ ਨੇ ਕਿਹਾ ਕਿ ਇਸ ਮੁਹਿੰਮ ਨੂੰ ਸ਼ੁਰੂ ਕਰਨ ਤੋਂ ਬਾਅਦ ਲੋਕਾਂ ਵਿੱਚ ਵੀ ਭਰਵਾਂ ਹੁੰਗਾਰਾ ਦੇਖਣ ਨੂੰ ਮਿਲਿਆ ਹੈ।
ਆਉਂਦੇ ਜਾਂਦੇ ਵਾਹਨਾਂ ਵਾਲੇ ਰਾਹਗੀਰਾਂ ਨੇ ਖੁਦ ਰੁਕ ਕੇ ਉਹਨਾਂ ਕੋਲੋਂ ਆਪਣੇ ਵੱਲ ਨਾ ਉੱਤੇ ਰਿਫਲੈਕਟਿੰਗ ਸਟੀਕਰ ਲਗਵਾਏ ਹਨ।
ਇਸ ਮੌਕੇ ਏਐੱਸਆਈ ਗੁਰਚਰਨ ਸਿੰਘ, ਏਐੱਸਆਈ ਬੀਰਬਲ ਸਿੰਘ, ਹੌਲਦਾਰ ਬਲਵੀਰ ਸਿੰਘ, ਹੌਲਦਾਰ ਹਰਬੰਸ ਸਿੰਘ, ਟ੍ਰੈਫਿਕ ਮੁਨਸ਼ੀ ਮਨਦੀਪ ਸਿੰਘ ਸਣੇ ਵੱਡੀ ਗਿਣਤੀ ‘ਚ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਹਾਜ਼ਰ ਸਨ।
Posted By SonyGoyal