ਮਨਿੰਦਰ ਸਿੰਘ, ਬਰਨਾਲਾ
ਵਿਧਾਨ ਸਭਾ ਹਲਕਾ ਬਰਨਾਲਾ ਦੀ ਜਿਮਨੀ ਚੋਣ ਵਿੱਚ ਵਿਧਾਇਕ ਬਣੇ ਕਾਂਗਰਸੀ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਪੰਜਾਬ ਸਰਕਾਰ ਵੱਲੋਂ ਵਿਧਾਨ ਸਭਾ ਦੀਆਂ ਕਮੇਟੀਆਂ ਚ ਅਹਿਮ ਜਿੰਮੇਵਾਰੀ ਦਿੱਤੀ ਜਾ ਰਹੀ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਜਾਰੀ ਹੁਕਮਾਂ ਅਨੁਸਾਰ ਕੁਲਦੀਪ ਸਿੰਘ ਕਾਲਾ ਢਿੱਲੋ ਵਿਧਾਨ ਸਭਾ ਦੀਆਂ ਦੋ ਕਮੇਟੀਆਂ ਪੰਜਾਬ ਅਸੈਂਬਲੀ ਕਮੇਟੀ ਅਤੇ ਸਬੋਰਡੀਨੇਟ ਲੈਜਿਸਲੇਸ਼ਨ ਦਾ ਮੈਂਬਰ ਨਾਮਜਦ ਕੀਤਾ ਗਿਆ ਹੈ।

ਵਧੇਰੇ ਜਾਣਕਾਰੀ ਦਿੰਦੇ ਹੋਏ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਇਹਨਾਂ ਨਿਯੁਕਤੀਆਂ ਤੇ ਕੰਮ ਚ ਉਹ ਖਰੇ ਉਤਰਣਗੇ ਅਤੇ ਉਹਨਾਂ ਨੂੰ ਮਿਲੀ ਜਿੰਮੇਵਾਰੀ ਨੂੰ ਉਹ ਬਤੌਰ ਮੈਂਬਰ ਇਮਾਨਦਾਰੀ ਨਾਲ ਨਿਭਾਉਣਗੇ। ਇਹਨਾਂ ਜਿੰਮੇਵਾਰੀਆਂ ਦਾ ਮੁੱਖ ਕੰਮ ਹੁੰਦਾ ਹੈ ਕਿ ਜਦੋਂ ਕੋਈ ਪੇਪਰ ਕਿਸੇ ਮੰਤਰੀ ਦੁਆਰਾ ਕੌਂਸਲ ਚ ਰੱਖਿਆ ਜਾਂਦਾ ਹੈ ਤਾਂ ਇਹਨਾਂ ਮੈਂਬਰਾਂ ਨੇ ਇਸ ਗੱਲ ਨੂੰ ਯਕੀਨੀ ਬਣਾਉਣਾ ਹੁੰਦਾ ਹੈ ਕਿ ਇਸ ਪੇਪਰ ਚ ਸੰਵਿਧਾਨ ਦੀਆਂ ਮਰਿਆਦਾ ਜਾਂ ਸੰਸਦ ਦੁਆਰਾ ਬਣਾਏ ਗਏ ਕਾਨੂੰਨਾਂ ਅਨੁਸਾਰ ਹੀ ਪੇਪਰ ਪੇਸ਼ ਕੀਤੇ ਗਏ ਹਨ ਭਾਵ ਪੇਪਰ ਨੂੰ ਸੰਵਿਧਾਨਿਕ ਢੰਗ ਅਨੁਸਾਰ ਪੇਸ਼ ਕਰਾਉਣ ਚ ਮਦਦ ਕਰਨਾ ਹੁੰਦਾ ਹੈ।