31 ਅਗਸਤ ਬਰਨਾਲਾ ( ਸੋਨੀ ਗੋਇਲ )
ਵਾਰਡ ਨਿਵਾਸੀਆਂ ਨਗਰ ਕੌਂਸਲ ,ਸੀਵਰੇਜ ਬੋਰਡ ਖਿਲਾਫ ਕੀਤੀ ਜੰਮ ਕੇ ਨਾਹਰੇਬਾਜੀ
ਬਰਨਾਲਾ ਦੇ ਸੇਖਾ ਰੋਡ ਵਾਰਡ ਨੰਬਰ 21 ਚ ਸੀਵਰੇਜ ਦੇ ਓਵਰਫਲੋ ਹੋਏ ਗੰਦੇ ਪਾਣੀ ਕਾਰਨ ਫੈਲ ਰਹੀਆਂ ਨੇ ਬਿਮਾਰੀਆਂ ਵਾਰਡ ਨਿਵਾਸੀ ਨਰਕ ਭਰੀ ਜਿੰਦਗੀ ਜਿਉਣ ਲਾਇ ਮਜਬੂਰ ਹਨ ਕਿਓਂ ਕਿ ਕੋਈ ਸਾਰ ਲੈਣ ਵਾਲਾ ਨਹੀਂ ਪਿਛਲੇ 20 ਦਿਨਾਂ ਤੋਂ ਸੀਵਰਜ ਗੰਦਗੀ ਭਰਿਆ ਹੋਇਆ ਹੈ ਜਿਸ ਤੋਂ ਬਚਣ ਲਈ ਲੋਕਾਂ ਰਸਤੇ ਬਦਲ ਕੇ ਹੋਰ ਪਾਸਿਓਂ ਲੱਗਣਾ ਪੈਂਦਾ ਹੈ ਗੰਦੇ ਪਾਣੀ ਦੀ ਨਿਕਾਸੀ,
ਨਾ ਹੋਣ ਕਾਰਨ ਗੰਦਾ ਪਾਣੀ ਉਹਨਾਂ ਦੇ ਚੁੱਲਿਆਂ ਤੱਕ ਅੱਪੜ ਗਿਆ ਇਸ ਸਮੇਂ ਜੋ ਹਾਲਤ ਹੈ ਬਹੁਤ ਬੁਰੀ ਹੈ ਜਿਸ ਵੱਲ ਵਾਰਡ ਦੇ ਐਮਸੀ ਤੇ ਸੀਵਰੇਜ ਬੋਰਡ ਅਧਿਕਾਰੀਆਂ ਦਾ ਕੋਈ ਧਿਆਨ ਨਹੀਂ ਉਹਨਾਂ ਕਿਹਾ ਜੇ ਕੋਈ ਬਿਮਾਰੀ ਫੈਲਦੀ ਹੈਂ ਤਾਂ ਇਸ ਦਾ ਜਿੰਮੇਵਾਰ ਸਿਹਤ ਵਿਭਾਗ ਅਤੇ ਸਿਵਿਲ ਪ੍ਰਸ਼ਾਸ਼ਨ ,
ਨਗਰ ਕੌਂਸਲ ਸੀਵਰੇਜ ਬੋਰਡ ਹੋਵੇਗਾ ਵਾਰਡ ਦੇ ਵਸਿੰਦੇ ਵਸੀਕਾ ਨਵੀਸ ਅਮਰਨਾਥ ਬਿੱਲੂ,ਸਿੰਘ ,ਲੱਕੀ,ਕਾਲੁ ,ਬਲਵਿੰਦਰ ਕੁਮਾਰ ,ਕਰਮਜੀਤ ਕੌਰ ,ਕੀਰਤਿ ,ਪ੍ਰਵੀਨ,ਸਤਿਆ ਦੇਵੀ ,ਪਰਮਜੀਤ ਕੌਰ ,ਸੁਮਨ ਰਾਣੀ ,ਰੇਖਾ ਰਾਣੀ
ਰੂਬੀ ਆਦਿ ਨੇ ਕਿਹਾ 20 ਵਾਰ ਐੱਮ ਸੀ ਨੂੰ ਦੱਸ ਚੁੱਕੇ ਹਾਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੁਣ ਤਾਂ ਸੀਵਰੇਜ ਦਾ ਓਵਰ ਫਲੋ ਗੰਦਾਪਾਣੀ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਹੈ ਪਰ ਪ੍ਰਸ਼ਾਸਨ ਵਲੋਂ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ,
ਜਿਸ ਕਰਕੇ ਵਾਰਡ ਚ ਬੱਚੇ ਬਜ਼ੁਰਗ ਬਿਮਾਰੀਆਂ ਦ ਸ਼ਿਕਾਰ ਹੋ ਰਹੇ ਹਨ ਇਸੇ ਤਰ੍ਹਾਂ ਸੀਵਰੇਜ਼ ਦੇ ਗੰਦੇ ਪਾਣੀ ਬਾਰੇ ਕਈ ਵਾਰ ਸੀਵਰੇਜ਼ ਬੋਰਡ ਅਧਿਕਾਰੀਆਂ ਨੂੰ ਮੌਖਿਕ ਅਤੇ ਲਿਖਤੀ ਤਰੀਕੇ ਨਾਲ ਦੱਸਿਆ ਗਿਆ ਹੈ ਪਰ ਉਨ੍ਹਾਂ ਦਾ ਕੋਈ ਕੰਨਾਂ ਤੇ ਜੂੰ ਨਹੀਂ ਸਰਕੀ ਇਸ ਮੌਕੇ ਵੱਡੀ ਗਿਣਤੀ ਚ ਮੁਹੱਲਾ ਨਿਵਾਸੀਆਂ ਨੇ ਜੰਮ ਕੇ ਨਾਹਰੇਬਾਜ਼ੀ ਕੀਤੀ ਇਸ ਉਪਰੰਤ ਸੀਵਰੇਜ ਬੋਰਡ ਦੇ ਅਧਿਕਾਰੀਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਤੇ ਸਫਾਈ ਲਾਇ ਮਸ਼ੀਨਾਂ ਲਿਆਉਣ ਲੱਗੇ ਤੇ ਸੁਪਰਡੈਂਟ ਸੁਰਿੰਦਰ ਕੁਮਾਰ ਨੇ ਕਿਹਾ ਕਿ ਸ਼ਾਮ ਤੱਕ ਸਾਰਾ ਗੰਦਾ ਪਾਣੀ ਕੱਢ ਦਿੱਤਾ ਜਾਵੇਗਾ !
Posted By SonyGoyal