ਮਨਿੰਦਰ ਸਿੰਘ, ਬਰਨਾਲਾ
27 ਨਵੰਬਰ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਖੇਡਾਂ ਵਤਨ ਪੰਜਾਬ ਦੀਆਂ ਮੁਹਿੰਮ ਦੌਰਾਨ ਬਰਨਾਲਾ ਵਿਖੇ ਹੋ ਰਹੀਆਂ ਖੇਡਾਂ ਚ ਬਰਨਾਲਾ ਦੀ ਮਹਿਲਾ ਨੈੱਟਬਾਲ ਟੀਮ ਨੇ ਫਾਈਨਲ ਮੈਚ ਚ ਮੁਕਤਸਰ ਦੀ ਟੀਮ ਨਾਲ ਸ਼ਾਨਦਾਰ ਮੁਕਾਬਲਾ ਕੀਤਾ।
ਜਾਣਕਾਰੀ ਦਿੰਦੇ ਹੋਏ ਟੀਮ ਦੇ ਕਪਤਾਨ ਜਸਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵੱਲੋਂ ਚਲਾਈਆਂ ਗਈਆਂ ਖੇਡਾਂ ਵਤਨ ਪੰਜਾਬ ਦੀਆਂ ਜੋ ਕਿ ਇੱਕ ਸ਼ਲਾਂਗਾ ਯੋਗ ਸ਼ੁਰੂਆਤ ਹੈ ਜਿਸ ਦੇ ਚਲਦਿਆਂ ਖਿਡਾਰੀਆਂ ਦਾ ਜਿੱਥੇ ਮਨੋਬਲ ਵਧੀਆ ਹੈ ਇਸ ਦੇ ਨਾਲ ਹੀ ਉਹਨਾਂ ਨੂੰ ਖੇਡਾਂ ਅਤੇ ਉਨਾਂ ਦੇ ਹੁਨਰ ਦਿਖਾਉਣ ਦਾ ਜੋਹਰ ਵੀ ਮਿਲਿਆ ਹੈ। ਕਪਤਾਨ ਨੇ ਦੱਸਿਆ ਕਿ ਉਹਨਾਂ ਦਾ ਇਹ ਮੁਕਾਬਲਾ ਮੁਕਤਸਰ ਦੀ ਮਹਿਲਾ 21 ਤੋਂ 30 ਸਾਲ ਟੀਮ ਨਾਲ ਹੋਇਆ। ਬਰਨਾਲਾ ਦੀ ਟੀਮ ਨੇ ਮੁਕਤਸਰ ਟੀਮ ਨੂੰ 18/13 ਗੋਲਾਂ ਨਾਲ ਹਰਾਇਆ। ਕੈਪਟਨ ਨੇ ਕਿਹਾ ਕਿ ਸਾਰੀ ਟੀਮ ਦੇ ਬਲਬੂਤੇ ਅਤੇ ਕੋਚ ਜਸਵੀਰ ਸਿੰਘ ਜੰਟੀ ਦੀ ਮਿਹਨਤ ਸਦਕਾ ਹੀ ਬਰਨਾਲਾ ਟੀਮ ਚੰਗਾ ਮੁਕਾਬਲਾ ਦਿਖਾਉਣ ਚ ਸਫਲ ਹੋਈ ਹੈ। ਸਾਰੀ ਟੀਮ ਨੇ ਕਿਹਾ ਕਿ ਕਿਸੇ ਵੀ ਟੀਮ ਨੂੰ ਜਿਤਾਉਣ ਚ ਉਹਨਾਂ ਦੇ ਕੋਚ ਦਾ ਮੁੱਖ ਰੋਲ ਹੁੰਦਾ ਹੈ ਤੇ ਇਸੇ ਮੁੱਖ ਰੋਲ ਕਰਕੇ ਹੀ ਟੀਮ ਹਮੇਸ਼ਾ ਅੱਗੇ ਵੱਧਦੀ ਹੈ।