ਉੱਤਰ ਪ੍ਰਦੇਸ਼ ਨਾਲ ਜੁੜੇ ਤਾਰ, ਵੱਡੇ ਸਰਗੁਨਾਹ ਵੀ ਹੁਣ ਰਹਿਣ ਤਿਆਰ
ਮਨਿੰਦਰ ਸਿੰਘ, ਬਰਨਾਲਾ
ਬਰਨਾਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 4 ਨੌਜਵਾਨਾਂ ਨੂੰ ਲੱਖਾਂ ਨਸ਼ੀਲੀਆਂ ਗੋਲੀਆਂ ਸਣੇ ਗ੍ਰਿਫ਼ਤਾਰ ਕੀਤਾ ਹੈ। ਜਿਕਰਯੋਗ ਹੈ ਕਿ ਬੀਤੇ ਦਿਨੀਂ ਬਰਨਾਲਾ ਪੁਲਿਸ ਵਲੋਂ ਸ਼ਿਵ ਰਾਮ ਵਾਸੀ ਪਟਿਆਲਾ ਨੂੰ 1 ਲੱਖ 37 ਹਜ਼ਾਰ 550 ਨਸ਼ੀਲੀਆਂ ਗੋਲੀਆਂ ਤੇ ਕੈਪਸੂਲਾਂ ਤੇ ਪਿੱਕਅੱਪ ਗੱਡੀ ਨੰਬਰੀ ਪੀਬੀ-11ਸੀਟੀ-6115 ਸਣੇ ਗ੍ਰਿਫ਼ਤਾਰ ਕਰਦਿਆਂ ਥਾਣਾ ਧਨੌਲਾ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਜਿਸ ਤੋਂ ਹੋਰ ਪੁੱਛਗਿੱਛ ਦੇ ਆਧਾਰ ’ਤੇ ਪੁਲਿਸ ਨੇ ਨਸ਼ੀਲੀਆਂ ਗੋਲੀਆਂ ਬਰਾਮਦ ਕਰਦਿਆਂ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਪ੍ਰੈੱਸ ਕਾਨਫ਼ਰੰਸ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਕੁਮਾਰ ਮਲਿਕ ਨੇ ਦੱਸਿਆ ਕਿ ਬਰਨਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ
ਜਦੋਂ ਸਨਦੀਪ ਸਿੰਘ ਮੰਡ ਐੱਸ.ਪੀ (ਇੰਨ.), ਡੀਐੱਸਪੀ (ਇੰਨ.) ਰਜਿੰਦਰਪਾਲ ਸਿੰਘ ਤੇ ਡੀਐੱਸਪੀ ਸਿਟੀ ਸਤਵੀਰ ਸਿੰਘ ਦੀ ਯੋਗ ਅਗਵਾਈ ਹੇਠ ਸੀਆਈਏ ਸਟਾਫ਼ ਬਰਨਾਲਾ ਦੇ ਇੰਚਾਰਜ਼ ਇੰਸਪੈਕਟਰ ਬਲਜੀਤ ਸਿੰਘ ਤੇ ਥਾਣਾ ਧਨੌਲਾ ਦੇ ਮੁਖੀ ਇੰਸ. ਲਖਵਿੰਦਰ ਸਿੰਘ ਵਲੋਂ ਬੀਤੀ 8 ਜੁਲਾਈ ਨੂੰ ਦਰਜ ਕੀਤੇ ਮੁਕਦਮੇ ’ਚ ਹੋਰ ਡੂੰਘਾਈ ਨਾਲ ਤਫਤੀਸ਼ ਕਰਦਿਆਂ ਮੁਹੰਮਦ ਆਲਮ ਵਾਸੀ ਸਹਾਰਨਪੁਰ ਯੂ.ਪੀ. ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਤੋਂ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੇ ਆਧਾਰ ’ਤੇ ਫ਼ਰਮਾਨ ਅਲੀ ਵਾਸੀ ਗੋਧਨਾ ਜ਼ਿਲ੍ਹਾ ਮੁਜ਼ੱਫ਼ਰਨਗਰ, ਆਸ਼ੂ ਵਾਸੀ ਅਬਦੂਲਾਪੁਰ ਜ਼ਿਲ੍ਹਾ ਸਹਾਰਨਪੁਰ ਤੇ ਅਭੀਸ਼ੇਕ ਕੁਮਾਰ ਵਾਸੀ ਦੁੱਗਚੜੀ ਮਲਕਪੁਰ ਜ਼ਿਲ੍ਹਾ ਸਹਾਰਨਪੁਰੀ ਯੂ.ਪੀ. ਨੂੰ 4 ਲੱਖ 25 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਕਾਰ ਨੰਬਰੀ ਯੂ.ਪੀ-11-ਏਐੱਡ-2711 ਸਣੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮ ਫਰਮਾਲ ਅਲੀ ਖ਼ਿਲਾਫ਼ ਪਹਿਲਾਂ ਵੀ ਐੱਨਡੀਪੀਐੱਸ ਐਕਤ ਤਹਿਤ ਮੁਕਦਮਾ ਦਰਜ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰ ਰਿਮਾਂਡ ਹਾਸਲ ਕਰਦਿਆਂ ਹੋਰ ਡੂੰਘਾਈ ਨਾਲ ਤਫਤੀਸ਼ ਕੀਤੀ ਜਾਵੇਗੀ।