ਬਰਨਾਲਾ 16 ਜੂਨ (ਮਨਿੰਦਰ ਸਿੰਘ) ਬਰਨਾਲਾ-ਮੋਗਾ ਰੋਡ ’ਤੇ ਇਕ ਅਲਟੋ ਕਾਰ ’ਚ ਭਿਆਨਕ ਅੱਗ ਲੱਗਣ ਕਾਰਨ ਕਾਰ ’ਚ ਸਵਾਰ ਚਾਲਕ ਨੌਜਵਾਨ ਦੀ ਅੱਗ ਦੀ ਲਪੇਟ ’ਚ ਆਉਣ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਫ਼ਾਇਰ ਬ੍ਰਿਗੇਡ ਬਰਨਾਲਾ ਦੀ ਟੀਮ ਮੌਕੇ ’ਤੇ ਪਹੁੰਚੀ।

ਜਦੋਂ ਤਕ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਇਆ ਉਦੋਂ ਤਕ ਕਾਰ ਨੰਬਰ ਪੀਬੀ 19 ਐਫ਼ 1820 ਪੂਰੀ ਤਰ੍ਹਾਂ ਨਾਲ ਸੜ ਚੁੱਕੀ ਸੀ। ਕਾਰ ’ਚ ਸਵਾਰ ਨੌਜਵਾਨ ਜਤਾਰ ਸਿੰਘ ਵਾਸੀ ਦਰਾਜ ਦੀ ਵੀ ਅੱਗ ਲੱਗਣ ਕਾਰਨ ਮੌਤ ਹੋ ਗਈ। ਮੌਕੇ ’ਤੇ ਪਹੁੰਚੀ ਪੁਲਿਸ ਟੀਮ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ।