ਬਰਨਾਲਾ, 05 ਮਈ (ਹਰਵਿੰਦਰ ਸਿੰਘ ਕਾਲਾ)
ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਬਾਬਾ ਗਾਂਧਾ ਸਿੰਘ ਪਬਲਿਕ ਸਕੂਲ ਵਿਖੇ ਵਿਦਿਆਰਥੀਆ ਲਈ ਇੰਟਰ ਹਾਊਸ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ।
ਇੰਟਰ ਹਾਊਸ ਬਾਸਕਿਟਬਾਲ ਮੁਕਾਬਲਿਆਂ ਵਿੱਚ ਲੜਕੀਆ ਅਤੇ ਲੜਕਿਆ ਦੋਨਾ ਦੇ ਬਾਸਕਿਟਬਾਲ ਮੁਕਾਬਲੇ ਕਰਵਾਏ ਗਏ।
ਹਰ ਇੱਕ ਹਾਊਸ ਦਾ ਦੂਸਰੇ ਹਾਊਸ ਨਾਲ ਮੁਕਾਬਲਾ ਦਿਲਚਸਪ ਅਤੇ ਸਲਾਘਾਯੋਗ ਰਿਹਾ।
ਕੁੜੀਆ ਦੇ ਮੁਕਾਬਲਿਆਂ ਵਿੱਚ ਸਾਹਿਬਜ਼ਾਦਾ ਅਜੀਤ ਸਿੰਘ ਜੀ ਹਾਊਸ ਨੇ ਪਹਿਲਾ ਸਥਾਨ. ਸਾਹਿਬਜ਼ਾਦਾ ਫਤਿਹ ਸਿੰਘ ਜੀ ਹਾਊਸ ਨੇ ਦੂਜਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ।
ਬਾਸਕਿਟਬਾਲ ਮੁੰਡਿਆ ਦੀ ਟੀਮ ਵਿਚ ਸਾਹਿਬਜ਼ਾਦਾ ਫਤਿਹ ਸਿੰਘ ਜੀ ਹਾਊਸ ਨੇ ਪਹਿਲਾ ਸਾਹਿਬਜ਼ਾਦਾ ਜੋਰਾਵਰ ਸਿੰਘ ਜੀ ਹਾਊਸ ਨੇ ਦੂਜਾ ਅਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਹਾਊਸ ਨੇ ਤੀਜਾ ਸਥਾਨ ਹਾਸਿਲ ਕੀਤਾ।
ਸਕੂਲ ਪ੍ਰਿੰਸੀਪਲ ਡਾ ਸੰਦੀਪ ਕੁਮਾਰ ਲੱਠ ਨੇ ਬੱਚਿਆ ਨੂੰ ਕਿਹਾ ਕਿ ਖੇਡਾ ਜੀਵਨ ਦਾ ਜਰੂਰੀ ਹਿੱਸਾ ਹੁੰਦਿਆ ਹਨ।
ਉਨਾ ਕਿਹਾ ਕਿ ਆਪਸੀ ਮਿਲ ਜੂਲ ਕੇ ਖੇਡਣ ਨਾਲ ਭਾਈਚਾਰਕ ਸਾਂਝ ਪੈਦਾ ਹੁੰਦੀ ਹੈ ਅਤੇ ਸਰੀਰ ਤੰਦਰੁਸਤ ਰਹਿੰਦਾ ਹੈ।
ਇਸ ਲਈ ਸਕੂਲ ਵਿਚ ਖੇਡਾ ਨੂੰ ਵਿਸ਼ੇਸ ਸਥਾਨ ਦਿੱਤਾ ਜਾਦਾ ਹੈ ਅਤੇ ਸਕੂਲ ਵੱਲੋ ਪੜ੍ਹਾਈ ਦੇ ਨਾਲ-ਨਾਲ ਖੇਡਾ ਦੀ ਮਹੱਤਤਾ ਬਾਰੇ ਵਿਦਿਆਰਥੀਆ ਨੂੰ ਹਰ ਸਮੇ ਜਾਣਕਾਰੀ ਦਿੱਤੀ ਜਾਂਦੀ ਹੈ।
ਇਸ ਮੌਕੇ ਸਕੂਲ ਮੈਨੇਜਮੈਂਟ ਕਮੇਟੀ ਦੇ ਟਰੱਸਟੀ ਮੈਂਬਰ ਐੱਮ ਡੀ ਰਣਪੀਤ ਸਿੰਘ ਰਾਏ, ਵਾਇਸ ਪ੍ਰਿੰਸੀਪਲ ਮੈਡਮ ਸੁਮਨ ਅਤੇ ਸਮੂਹ ਸਪੋਰਟਸ ਸਟਾਫ ਅਤੇ ਵਿਦਿਆਰਥੀ ਹਾਜਰ ਸਨ
Posted By SonyGoyal